ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮੰਦਬੁੱਧੀ ਨੂੰ ਪਿੰਗਲਾ ਆਸ਼ਰਮ ਪਹੁੰਚਾਇਆ

Mental Health Support
ਸਮਾਣਾ: ਮੰਦਬੁੱਧੀ ਨੂੰ ਡਾ. ਹਰੀਚੰਦ ਪਿੰਗਲਾ ਆਸ਼ਰਮ ਵਿਖ ਪਹੁੰਚਾਉਦੇ ਹੋਏ ਸੇਵਾਦਾਰ । ਫੋਟੋ : ਸੁਨੀਲ ਚਾਵਲਾ

ਮਾਨਵਤਾ ਭਲਾਈ ਦੇ ਸੱਚੇ ਸੇਵਾਦਾਰ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ: ਡਾ. ਸ਼ਾਮ ਲਾਲ

(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸੰਗਰੂਰ ਤੇ ਬਲਾਕ ਸਮਾਣਾ ਦੇ ਸੇਵਾਦਾਰਾਂ ਵੱਲੋਂ ਚੀਕਾ ਰੋਡ ਦੇ ਨਜਦੀਕ ਤਰਸ ਹਾਲਤ ’ਚ ਬੈਠੇ ਨੌਜਵਾਨ ਨੂੰ ਪਿੰਗਲਾ ਆਸ਼ਰਮ ਵਿਖੇ ਪਹੁੰਚਾ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਗਿਆ। (Mental Health Support )

ਇਸ ਮੌਕੇ 85 ਮੈਂਬਰ ਗੁਰਚਰਨ ਇੰਸਾਂ ਤੇ ਹਰਵਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਕਿਸੇ ਸੇਵਾ ਕਾਰਜ ਲਈ ਉਹ ਚੀਕਾ ਦੀ ਤਰਫੋਂ ਆ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਸਮਾਣਾ ਦੇ ਭਾਖੜਾ ਪੁਲ ਚੀਕਾ ਰੋਡ ’ਤੇ ਇੱਕ ਨਜਵਾਨ ਜੋ ਕਿ ਕਾਫੀ ਤਰਸਯੋਗ ਹਾਲਤ ’ਚ ਸੀ ’ਤੇ ਪਈ ਜਦੋਂ ਪੁੱਛ ਪੜਤਾਲ ਕਰਨ ਦੀ ਕੋਸ਼ਸ਼ ਕੀਤੀ ਤਾਂ ਉਹ ਕੁਝ ਵੀ ਦੱਸਣ ’ਚ ਅਸਮਰਥ ਹੋਣ ਕਾਰਨ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਵਿਖੇ ਲੈ ਗਏ ਤੇ ਨੁਹਾਉਣ ਤੋਂ ਬਾਅਦ ਸਾਫ ਸੁਥਰੇ ਕੱਪੜੇ ਪਾਏ ਉਨ੍ਹਾਂ ਦੱਸਿਆ ਕਿ ਜਦੋਂ ਨੌਜਵਾਨ ਮੰਦਬੁੱਧੀ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਆਪਣਾ ਨਾਂਅ ਸ੍ਰੀਕਾਂਤ ਪੁੱਤਰ ਬੁੱਖਰ ਵਾਸੀ ਬਦਰੁਦੀਨਪੁਰ ਤਹਿਸੀਲ ਜਲਾਲਪੁਰ ਜ਼ਿਲ੍ਹਾ ਅੰਬੇਦਕਰ ਨਗਰ ਯੂਪੀ ਦੱਸਿਆ ਉਨ੍ਹਾਂ ਇਸ ਦੀ ਪੂਰੀ ਜਾਣਕਾਰੀ ਸਮਾਣਾ ਦੀ ਸਿਟੀ ਪੁਲਿਸ ਨੂੰ ਦੇਣ ਮਗਰੋਂ ਸਮਾਣਾ ਦੇ ਹਰੀ ਚੰਦ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ ਗਿਆ। (Mental Health Support )

Mental Health Support
ਸਮਾਣਾ: ਮੰਦਬੁੱਧੀ ਨੂੰ ਡਾ. ਹਰੀਚੰਦ ਪਿੰਗਲਾ ਆਸ਼ਰਮ ਵਿਖ ਪਹੁੰਚਾਉਦੇ ਹੋਏ ਸੇਵਾਦਾਰ । ਫੋਟੋ : ਸੁਨੀਲ ਚਾਵਲਾ

ਇਹ ਵੀ ਪੜ੍ਹੋ : ਅਦਾਕਾਰਾ ਪਰਮਿੰਦਰ ਗਿੱਲ ਦੀ ਫੇਸਬੁੱਕ ਹੈਕ

ਇਸ ਮੌਕੇ ਜੁਗਰਾਜ ਸਿੰਘ ਇੰਸਾਂ ਸੰਗਰੂਰ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸਮੂਹ ਸੇਵਾਦਾਰ ਲਗਾਤਾਰ ਮੰਦਬੁੱਧੀਆਂ ਨੂੰ ਪਿੰਗਲਾ ਆਸ਼ਰਮ ’ਚ ਪਹੁੰਚਾ ਰਹੇ ਹਨ ਤੇ ਇਨ੍ਹਾਂ ਮੰਦਬੁੱਧੀਆਂ ਦੀ ਪੂਰੀ ਜਾਣਕਾਰੀ ਲਈ ਜਾਂਦੀ ਹੈ ਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਇਹ ਜਜ਼ਬਾ ਪੂਜਨੀਕ ਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਹੈ ਜੋ ਕਿ ਸਮੂਹ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ ਇਸ ਮੌਕੇ ਹਰੀਚੰਦ ਪਿੰਗਲਾ ਆਸ਼ਰਮ ਦੇ ਮੁੱਖ ਸੇਵਾਦਾਰ ਡਾ. ਸ਼ਾਮ ਲਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਿਨ੍ਹਾਂ ਵੀ ਧੰਨਵਾਦ ਕਰੀਏ ਉਨ੍ਹਾਂ ਘੱਟ ਹੈ ਇਹ ਸੇਵਾਦਾਰ ਸੇਵਾ ਲਈ ਨਾ ਦਿਨ ਵੇਖਦੇ ਹਨ ਤੇ ਨਾ ਹੀ ਰਾਤ ਬਸ ਮਾਨਵਤਾ ਦੀ ਸੇਵਾ ’ਚ ਲੱਗੇ ਰਹਿੰਦੇ ਹਨ ਇਸ ਮੌਕੇ ਅਮਿਤ ਇੰਸਾਂ, ਪਵਨ ਇੰਸਾਂ ਪਿੰਡ ਖਤਰੀਵਾਲਾ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।