ਅਦਾਕਾਰਾ ਪਰਮਿੰਦਰ ਗਿੱਲ ਦੀ ਫੇਸਬੁੱਕ ਹੈਕ

Actor Parminder Gill
ਅਦਾਕਾਰਾ ਪਰਮਿੰਦਰ ਗਿੱਲ ਦੀ ਫੇਸਬੁੱਕ ਹੈਕ

ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬੀ ਅਦਾਕਾਰਾ ਪਰਮਿੰਦਰ ਗਿੱਲ (Actor Parminder Gill) ਦੀ ਫੇਸਬੁੱਕ ਹੈਕ ਕੀਤੀ ਗਈ ਹੈ। ਇਹ ਜਾਣਕਾਰੀ ਖੁਦ ਉਨਾਂ ਆਪਣੇ ਇਸਟਾਗ੍ਰਾਮ ’ਤੇ ਪੋਸਟ ਕਰਕੇ ਦਿੱਤੀ। ਪਰਮਿੰਦਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਪਰਮਿੰਦਰ ਗਿੱਲ ਬਰਨਾਲਾ ਦਾ ਫੇਸ ਬੁੱਕ ਹੈਕ ਹੋ ਗਿਆ ਹੈ। ਇਸ ’ਤੇ ਕੋਈ ਵੀ ਗਲਤ ਮੈਸੇਜ ਆਵੇ ਤਾਂ ਧਿਆਨ ਰੱਖਣਾ।

Actor Parminder Gill

ਇਹ ਵੀ ਪੜ੍ਹੋ : ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਯੂਟਿਊਬ ਚੈਨਲ ਕੀਤਾ ਹੈਕ

ਦੱਸ ਦੇਈਏ ਕਿ ਪਰਮਿੰਦਰ ਗਿੱਲ ਬਹੁ-ਪ੍ਰਤਿਭਾਸ਼ਾਲੀ ਹੈ। ਪਰਮਿੰਦਰ ਗਿੱਲ ਇੱਕ ਫਿਲਮ ਅਦਾਕਾਰਾ, ਟੀਵੀ ਕਲਾਕਾਰ, ਪਲੇਬੈਕ ਗਾਇਕ ਅਤੇ ਪੰਜਾਬੀ ਲੋਕ ਡਾਂਸਰ ਹੈ। ਪਰਮਿੰਦਰ ਗਿੱਲ ਮੁੱਖ ਤੌਰ ‘ਤੇ ਪੰਜਾਬੀ ਫ਼ਿਲਮਾਂ ਅਤੇ ਨਾਟਕਾਂ ਵਿੱਚ ਕੰਮ ਕਰਦੀ ਹੈ। ਉਸਨੇ ਕੁਝ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਫਿਲਮਾਂ ਅਤੇ ਟੀਵੀ ਲੜੀਵਾਰਾਂ ਵਿੱਚ ਕਲਾਕਾਰ ਤੋਂ ਇਲਾਵਾ, ਪਰਮਿੰਦਰ ਨੇ 100 ਤੋਂ ਵੱਧ ਡਰਾਮੇ, ਟੈਲੀਫ਼ਿਲਮਾਂ ਅਤੇ ਲਘੂ ਫ਼ਿਲਮਾਂ ’ਚ ਕੰਮ ਕੀਤਾ ਹੈ। ਪਰਮਿੰਦਰ ਗਿੱਲ ਸ਼ੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ।