ਪਹਿਲਾਂ ਵੀ ਹਵਾਲਾਤੀ ਲੱਖਾ ਸਿੰਘ ਕੋਲੋਂ ਬਰਾਮਦ ਕੀਤੀ ਗਈ ਸੀ ਅਫ਼ੀਮ ਤੇ ਸਮੈਕ
ਸਤਪਾਲ ਥਿੰਦ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਰੁਕਣ ਸ਼ਾਹ ‘ਚ ਹੋਏ ਦੋਹਰਾ ਕਤਲ ਕਾਂਡ ਦੇ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ‘ਚ ਬੰਦ ਲੱਖਾ ਸਿੰਘ ਕੋਲੋਂ ਫਿਰ ਤਲਾਸ਼ੀ ਦੌਰਾਨ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਸ ਤੋਂ ਪਹਿਲਾਂ 29 ਮਈ ਨੂੰ ਹਸਪਤਾਲ ‘ਚ ਦਾਖਲ ਹਵਾਲਾਤੀ ਲੱਖਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਰੁਕਣ ਸ਼ਾਹ, ਜਿਸ ਨੂੰ ਵਾਪਸ ਛੁੱਟੀ ਮਿਲਣ ਉਪਰੰਤ ਕੇਂਦਰੀ ਜ਼ੇਲ ਫਿਰੋਜ਼ਪੁਰ ‘ਚ ਲਿਆਂਦਾ ਗਿਆ ਤਾਂ ਤਲਾਸ਼ੀ ਦੌਰਾਨ ਲੱਖਾ ਸਿੰਘ ਦੇ ਮੂੰਹ ਵਿਚ ਜਾੜਾਂ ਦੇ ਪਿਛਲੇ ਪਾਸੇ ਲੁਕਾਈ 10 ਗ੍ਰਾਮ ਅਫੀਮ ਅਤੇ 1 ਗ੍ਰਾਮ ਸਮੈਕ ਬਰਾਮਦ ਕੀਤੀ ਗਈ ਸੀ ਅਤੇ ਥਾਣਾ ਫਿਰੋਜ਼ਪੁਰ ਸਿਟੀ ਵੱਲੋਂ ਐਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਦੁਬਾਰਾ ਤਲਾਸ਼ੀ ਦੌਰਾਨ ਹਵਾਲਾਤੀ ਲੱਖਾ ਸਿੰਘ ਕੋਲੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ।
ਪੁਲਿਸ ਨੇ ਐਨ.ਡੀ.ਪੀ.ਐੱਸ ਤਹਿਤ ਕੀਤਾ ਮਾਮਲਾ ਦਰਜ
ਇਸ ਸਬੰਧੀ ਜਾਣਕਾਰੀ ਦਿੰਦੇ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਜ਼ੇਲ੍ਹ ‘ਚ ਕੈਦੀਆਂ ਅਤੇ ਹਵਾਲਾਤੀਆਂ ਦੀ ਤਲਾਸ਼ੀ ਕਰ ਰਹੇ ਸਨ ਤਾਂ ਇਸ ਦੌਰਾਨ ਹਵਾਲਾਤੀ ਲੱਖਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਰੁਕਣਸ਼ਾਹ ਵਾਲਾ ਕੋਲੋਂ ਭੂਰੇ ਰੰਗ ਦਾ ਪਾਊਡਰ ਬਰਾਮਦ ਹੋਇਆ ਹੈ । ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਤੋਂ ਬਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੁਪਰਡੈਂਟ ਦੇ ਬਿਆਨਾਂ ‘ਤੇ ਹਵਾਲਾਤੀ ਲੱਖਾ ਸਿੰਘ ਖਿਲਾਫ਼ ਐਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਲੱਖਾ ਸਿੰਘ ਦੇ ਸਿਆਸੀ ਆਗੂਆਂ ਨਾਲ ਕਾਫੀ ਲਿੰਕ ਹਨ, ਜਿਸ ਦੇ ਸਬੂਤ ਦੋਹਰਾ ਕਤਲ ਕਾਂਡ ਮੌਕੇ ਪੀੜਤ ਪਰਿਵਾਰ ਵੱਲੋਂ ਪੇਸ਼ ਕੀਤੇ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।