ਅਜ਼ਾਦੀ ਦਿਵਸ ਦੇ ਮੁੱਦੇਨਜ਼ਰ ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ

Independence Day, Checking, Ferozepur, Punjab Police

ਸਤਪਾਲ ਥਿੰਦ, ਫਿਰੋਜ਼ਪੁਰ:ਜ਼ਿਲ੍ਹਾ ਪੁਲਿਸ ਕਪਤਾਨ ਫਿਰੋਜ਼ਪੁਰ, ਗੌਰਵ ਗਰਗ ਵੱਲੋਂ ਆਜ਼ਾਦੀ ਦਿਵਸ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਇਲਾਕੇ ‘ਚ ਚੌਕਸੀ ਵਧਾਉਣ ਦੇ ਦਿੱਤੇ ਹੁਕਮਾਂ ਦੀ ਪਾਲਣਾਂ ਤਹਿਤ ਅੱਜ ਫਿਰੋਜ਼ਪੁਰ ਪੁਲਿਸ ਵੱਲੋਂ ਜ਼ਿਲੇ ਭਰ ‘ਚ ਤਲਾਸ਼ੀ ਅਭਿਆਨ ਚਲਾਇਆ ਗਿਆ

ਇਸ ਮੌਕੇ ਫਿਰੋਜ਼ਪੁਰ ਪੁਲਿਸ ਵੱਲੋਂ ਟੀਮਾਂ ਬਣਾ ਕੇ ਵੱਖ-ਵੱਖ ਕਸਬਿਆ, ਰੇਲਵੇ ਸ਼ਟੇਸ਼ਨਾਂ, ਬੱਸ ਅੱਡਿਆ, ਬਜ਼ਾਰਾਂ, ਹਸਪਤਾਲਾਂ , ਸਿਨੇਮੇ ਘਰਾਂ ਅਤੇ ਹੋਰ ਜਨਤਕਾ ਥਾਵਾਂ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ ਅਤੇ ਲੋਕਾਂ ਦੇ ਬੈਗਾਂ ਆਦਿ ਦੀ ਤਲਾਸ਼ੀ ਲਈ ਗਈ।

ਪੁਲਿਸ ਨੇ ਆਪਣੇ-ਆਪਣੇ ਇਲਾਕੇ ‘ਚ ਚੌਕਸੀ ਵਧਾਈ

ਇਸ ਸਬੰਧੀ ਮਮਟੋਟ ਥਾਣਾ ਮੁੱਖੀ ਰਣਜੀਤ ਸਿੰਘ ਨੇ ਦੱਸਿਆ ਕਿ ਦੇ 15 ਅਗਸਤ ਅਜ਼ਾਦੀ ਦਿਵਸ ਦੇ ਸਬੰਧ ‘ਚ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਚੈਕਿੰਗ ਮੁਹਿੰਮ ਚਲਾਈ ਗਈ ਹੈ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਇਸ ਲਈ ਪੁਲਿਸ ਵੱਲੋਂ ਆਪਣੇ-ਆਪਣੇ ਇਲਾਕੇ ‘ਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਪੂਰੇ ਇਲਾਕੇ ਵਿਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਹਰ ਵਕਤ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾਵੇਗੀ ਤਾਂ ਹੋ ਸ਼ਾਤਮਈ ਮਾਹੌਲ਼ ‘ਚ ਅਜ਼ਾਦੀ ਦਿਹਾੜਾ ਮਨਾਇਆ ਜਾ ਸਕੇ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।