ਡਾ. ਸੇਠੀ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਸੂਚੀ ’ਚ 162227ਵੇਂ ਸਥਾਨ ’ਤੇ

Stanford University USA
 ਡਾ. ਵੀ ਪੀ ਸੇਠੀ।

(ਸੱਚ ਕਹੂੰ ਨਿਊਜ਼) ਲੁਧਿਆਣਾ। ਪੀ.ਏ.ਯੂ. ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਵੀ ਪੀ ਸੇਠੀ ਨੂੰ ਵਿਸ਼ਵ ਦੇ ਚੋਟੀ ਦੇ 2 ਫੀਸਦੀ ਵਿਗਿਆਨੀਆਂ ਦੀ ਸੂਚੀ ਵਿੱਚ ਦੂਜੀ ਵਾਰ ਸ਼ਾਮਿਲ ਕੀਤਾ ਗਿਆ ਹੈ। ਵਿਸ਼ਵ ਪ੍ਰਸਿੱਧ ਸਟੈਨਫੋਰਡ ਯੂਨੀਵਰਸਿਟੀ ਅਮਰੀਕਾ (Stanford University USA) ਵੱਲੋਂ 2019 ਵਿੱਚ ਜਾਰੀ ਸੂਚੀ ’ਚ ਡਾਕਟਰ ਸੇਠੀ 151141ਵੇਂ ਸਥਾਨ ’ਤੇ ਸਨ ਤੇ 2023 ਦੀ ਤਾਜਾ ਰਿਪੋਰਟ ’ਚ ਡਾ. ਸੇਠੀ 162227ਵੇਂ ਸਥਾਨ ’ਤੇ ਹਨ। ਕਿਉਂਕਿ ਇਸ ਵਾਰ ਸਿਰਫ 2273 ਭਾਰਤੀ ਵਿਗਿਆਨੀ ਹੀ ਇਸ ਸੂਚੀ ਦਾ ਹਿੱਸਾ ਬਣੇ ਹਨ।

ਇਹ ਵੀ ਪੜ੍ਹੋ : ਖੇਤ ‘ਚੋਂ ਢਾਈ ਲੱਖ ਤੋਂ ਵੱਧ ਦੇ ਟਮਾਟਰ ਚੋਰੀ

ਡਾ. ਸੇਠੀ ਨੂੰ ਦੋ ਵਾਰ ਉੱਤਰੀ ਡਕੋਟਾ ਯੂਨੀਵਰਸਿਟੀ ਅਮਰੀਕਾ ਦੁਆਰਾ ਸਾਲ 2011 ਅਤੇ 2012 ਵਿੱਚ ਵਿਜ਼ਟਿੰਗ ਖੋਜ ਫੈਕਲਟੀ ਵਜੋਂ ਅਤੇ 2015 ਵਿੱਚ ਯੂਨੀਵਰਸਿਟੀ ਆਫ ਗੈਲਫ, ਕੈਨੇਡਾ ਦੁਆਰਾ ਗੈਸਟ ਫੈਕਲਟੀ ਵਜੋਂ ਬੁਲਾਇਆ ਗਿਆ ਸੀ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਐੱਚ ਐੱਸ ਸਿੱਧੂ ਨੇ ਡਾ. ਸੇਠੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਨਿੱਠ ਕੇ ਕਾਰਜ ਕਰਨ ਦੀ ਆਸ ਪ੍ਰਗਟਾਈ ।