ਸਿਹਤ ਮੰਤਰੀ ਨੇ ਗੰਦੇ ਗੱਦੇ ਵੇਖ ਕੇ ਪਾਈ ਸੀ ਝਾੜ
- ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਦਾ ਅਸਤੀਫਾ ਮਨਜ਼ੂਰ
(ਸੱਚ ਕਹੂੰ ਨਿਊਜ਼) ਫਰੀਦਕੋਟ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਮਨਜ਼ੂਰ ਕਰ ਲਿਆ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਨੇ ਚੈਂਕਿਗ ਦੌਰਾਨ ਡਾ. ਰਾਜ ਬਹਾਦਰ ਨੂੰ ਜ਼ਬਰਦਸਤੀ ਗੰਦੇ ਮੈਟ੍ਰੇਸ ’ਤੇ ਲਿਟਾ ਦਿੱਤਾ ਸੀ। ਜਿਸ ਦੀ ਵੀਡੀਓ ਬਣਾ ਕੇ ਖੂਬ ਵਾਇਰਲ ਕੀਤੀ ਗਈ। ਜਿਸ ਤੋਂ ਬਾਅਦ ਅੱਧੀ ਰਾਤ ਨੂੰ ਵੀਸੀ ਨੇ ਅਸਤੀਫਾ ਦੇ ਦਿੱਤਾ ਸੀ। ਡਾ. ਰਾਜ ਬਹਾਦਰ ਨੇ ਇਸ ਸਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਵੀ ਕੀਤੀ ਜਿਸ ’ਤੇ ਮੁੱਖ ਮੰਤਰੀ ਨੇ ਇਸ ਰਵੱਈਏ ਲਈ ਮਾਫ਼ੀ ਵੀ ਮੰਗੀ ਸੀ। ਦੱਸਣਯੋਗ ਹੀ ਹੈ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਫਰੀਦਕੋਟ ’ਚ ਚੈਕਿੰਗ ਕਰਨ ਲਈ ਆਏ ਸਨ। ਇਸ ਦੌਰਾਨ ਗੰਦੇ ਗੱਦੇ ਵੇਖ ਕੇ ਸਿਹਤ ਮੰਤਰੀ ਨੇ ਵੀਸੀ ਨੂੰ ਖੂਬ ਝਾੜ ਪਾਈ ਸੀ।
ਮੁੱਖ ਮੰਤਰੀ ਮਾਨ ਨੂੰ ਭੇਜਿਆ ਅਸਤੀਫਾ (Baba Farid Medical University)
(ਸੱਚ ਕਹੂੰ ਨਿਊਜ਼) ਫਰੀਦਕੋਟ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਹੈ। ਉਹ ਪਿਛਲੇ ਨੌਂ ਸਾਲ ਤੋਂ ਇਸ ਅਹੁਦੇ ਉਪਰ ਸਨ। ਅਸਤੀਫਾ ਦੇਣ ਤੋਂ ਬਾਅਦ ਹਾਲੇ ਵੀ ਉਹ ਮਰੀਜ਼ਾਂ ਦੇ ਇਲਾਜ ’ਚ ਜੁਟੇ ਹਨ। ਉਹ ਮੁਹਾਲੀ ’ਚ ਰਿਜਨਲ ਸਪਾਈਨਲ ਇੰਜਰੀ ਸੈਂਟਰ ’ਚ ਸਰਜਰੀ ਕਰ ਰਹੇ ਹਨ। ਅਸਤੀਫੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਤੋਂ ਹੰਝੂ ਵਹਿ ਪਏ। ਉਨ੍ਹਾਂ ਕਿਹਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਭ ਕੁਝ ਦੱਸ ਦਿੱਤਾ ਹੈ। ਇਹ ਕੰਮ ਕਰਨ ਲਾਇਕ ਮਾਹੌਲ ਨਹੀਂ ਹੈ। ਮੁੱਖ ਮੰਤਰੀ ਨੇ ਇਸ ਰਵੱਈਏ ਲਈ ਮਾਫ਼ੀ ਵੀ ਮੰਗੀ ਹੈ। ਡਾ. ਰਜਾ ਬਹਾਦਰ ਨੂੰ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਨੇ ਕੱਲ੍ਹ ਜ਼ਬਰਦਸਤੀ ਗੰਦੇ ਮੈਟ੍ਰੇਸ ’ਤੇ ਲਿਟਾ ਦਿੱਤਾ ਸੀ। ਜਿਸ ਦੀ ਵੀਡੀਓ ਬਣਾ ਕੇ ਖੂਬ ਵਾਇਰਲ ਹੋ ਕੀਤੀ ਗਈ। ਜਿਸ ਤੋਂ ਬਾਅਦ ਅੱਧੀ ਰਾਤ ਨੂੰ ਵੀਸੀ ਨੇ ਅਸਤੀਫਾ ਦੇ ਦਿੱਤਾ ਸੀ।
ਚੈਂਕਿੰਗ ਕਰਨ ਆਏ ਸਨ ਸਿਹਤ ਮੰਤਰੀ
ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਕੱਲ੍ਹ ਫਰੀਦਕੋਟ ’ਚ ਚੈਕਿੰਗ ਕਰਨ ਲਈ ਆਏ ਸਨ। ਮੈਡੀਕਲ ਕਾਲਜ ’ਚ 1100 ਮੈਟ੍ਰੇਸ ਹਨ। ਸਾਰੇ ਖਰਾਬ ਨਹੀਂ ਹਨ। ਮੰਤਰੀ ਨੇ ਪੁੱਛਿਆ ਕਿ ਮੈਟ੍ਰੇਸ ਕਿਉਂ ਖਰਾਬ ਹਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਇਸ ਦਾ ਆਰਡਰ ਦਿੱਤਾ ਜਾ ਰਿਹਾ ਹੈ। ਕਿਸੇ ਵੀ ਚੀਜ਼ ਨੂੰ ਖਰੀਦਣ ਲਈ 9 ਮਹੀਨਿਆਂ ਦਾ ਸਮਾਂ ਲੱਗਦਾ ਹੈ। ਡਾ. ਰਾਜ ਬਹਾਦਰ ਨੇ ਕੀ ਮੰਤਰੀ ਨੇ ਖਰਾਬ ਮੈਟ੍ਰੇਸ ਹੀ ਵੇਖਣੇ ਸਨ। ਉਨ੍ਹਾਂ ਕਿਹਾ ਕਿ ਅਸੀਂ ਤਾਂ ਮੰਤਰੀਆਂ ਨੂੰ ਜੋ ਖਾਮੀਆਂ ਹਨ ਉਹ ਦੱਸਣੀਆਂ ਹੀ ਹਨ। ਉਨ੍ਹਾਂ ਨੂੰ ਠੀਕ ਕਰਨ ਲਈ ਤਾਂ ਹੀ ਸਰਕਾਰ ਵੱਲੋਂ ਫੰਡ ਮਿਲੇਗਾ। ਮੰਤਰੀਆਂ ਨੂੰ ਤਾਂ ਹੈਲਥ ਸਿਸਟਮ ਨੂੰ ਸੁਧਾਰਨ ਲਈ ਸਾਡੀ ਮੱਦਦ ਕਰਨੀ ਚਾਹੀਦੀ ਹੈ।
ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ