ਸਿਹਤ ’ਤੇ ਵਧਦਾ ਖ਼ਰਚ

Stay Healthy

ਸਿਹਤ ’ਤੇ ਵਧਦਾ ਖ਼ਰਚ

ਸਾਡੇ ਦੇਸ਼ ਵਿਚ ਜਨਤਕ ਸਿਹਤ ਸੇਵਾ ਦੀ ਸਮੁੱਚੀ ਉਪਲੱਬਧਤਾ ਨਾ ਹੋਣ ਕਾਰਨ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ ਹਾਲਾਂਕਿ ਕੇਂਦਰ ਅਤੇ ਸੂਬਿਆਂ ਦੀਆਂ ਬੀਮਾ ਯੋਜਨਾਵਾਂ ਨਾਲ ਗਰੀਬ ਅਬਾਦੀ ਨੂੰ ਕੁਝ ਰਾਹਤ ਮਿਲੀ ਹੈ, ਪਰ ਹੇਠਲੇ ਅਤੇ ਮੱਧ ਆਮਦਨ ਵਰਗ ਦੇ ਲੋਕਾਂ ਨੂੰ ਇਲਾਜ ਦੇ ਖ਼ਰਚ ਦਾ ਵੱਡਾ ਹਿੱਸਾ ਆਪਣੀ ਜੇਬ੍ਹ ’ਚੋਂ ਦੇਣਾ ਪੈਂਦਾ ਹੈ ਇਹ ਸਮੁੱਚੀ ਸਿਹਤ ਸੇਵਾ ਦੇ ਟੀਚੇ ਨੂੰ ਪੂਰਾ ਕਰਨ ਦੇ ਰਾਹ ਵਿਚ ਵੱਡਾ ਅੜਿੱਕਾ ਹੈ

ਇੱਕ ਮੁਲਾਂਕਣ ਅਨੁਸਾਰ, 75 ਫੀਸਦੀ ਭਾਰਤੀ ਇਲਾਜ ਲਈ ਆਪਣੇ ਕੋਲੋਂ ਖ਼ਰਚ ਕਰਦੇ ਹਨ ਨੀਤੀ ਕਮਿਸ਼ਨ ਦੇ ਇੱਕ ਅਧਿਐਨ ਅਨੁਸਾਰ 42 ਕਰੋੜ ਲੋਕਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਬੀਮਾ ਨਹੀਂ ਹੈ ਜਾਣਕਾਰਾਂ ਦੀ ਮੰਨੀਏ, ਤਾਂ ਅਸਲ ਵਿਚ ਇਹ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ ਅਜਿਹੀਆਂ ਸ਼ਿਕਾਇਤਾਂ ਵੀ ਲਗਾਤਾਰ ਆ ਰਹੀਆਂ ਹਨ ਕਿ ਸਰਕਾਰ ਦੁਆਰਾ ਪ੍ਰਾਯੋਜਿਤ ਬੀਮਾ ਯੋਜਨਾਵਾਂ ਦੇ ਲਾਭਪਾਤਰੀਆਂ ਦੇ ਨਾਲ ਹਸਪਤਾਲਾਂ ਦਾ ਵਿਹਾਰ ਠੀਕ ਨਹੀਂ ਹੈ ਉਨ੍ਹਾਂ ਨੂੰ ਬੈੱਡ ਮਿਲਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਘੱਟ ਗੁਣਵੱਤਾ ਦੇ ਉਪਕਰਨ ਲਾਏ ਜਾਂਦੇ ਹਨ ਹਸਪਤਾਲਾਂ ਅਤੇ ਇਲਾਜ ਸੁਵਿਧਾਵਾਂ ’ਤੇ ਵਸਤੂ ਅਤੇ ਸੇਵਾ ਟੈਕਸ (ਜੀਐਸਟੀ) ਲਾਉਣ ਨਾਲ ਮਰੀਜਾਂ ਦਾ ਬੋਝ ਹੋਰ ਵਧਣ ਦੀ ਸੰਭਾਵਨਾ ਹੈ

ਹਾਲ ਹੀ ਵਿਚ ਇੱਕ ਜਾਂਚ ਵਿਚ ਪਾਇਆ ਗਿਆ ਕਿ ਕੁਝ ਵੱਡੇ ਹਪਸਤਾਲ ਆਪਣੇ ਇੱਥੇ ਦਵਾਈਆਂ ਜ਼ਿਆਦਾ ਕੀਮਤ ’ਤੇ ਵੇਚਦੇ ਹਨ ਕਈ ਵਾਰ ਤਾਂ ਹਸਪਤਾਲ ਦੀ ਹੀ ਪ੍ਰਯੋਗਸ਼ਾਲਾ ਤੋਂ ਜਾਂਚ ਕਰਵਾਉਣ ਅਤੇ ਉੱਥੋਂ ਹੀ ਦਵਾਈ ਖਰੀਦਣ ਦਾ ਦਬਾਅ ਵੀ ਮਰੀਜ਼ਾਂ ਦੇ ਪਰਿਵਾਰ ਵਾਲਿਆਂ ’ਤੇ ਪਾਇਆ ਜਾਂਦਾ ਹੈ ਗੈਰ-ਜ਼ਰੂਰੀ ਟੈਸਟ ਕਰਨ ਅਤੇ ਜ਼ਿਆਦਾ ਦਵਾਈਆਂ ਦੇਣ ਦੇ ਮਾਮਲੇ ਵਿਚ ਵੀ ਨਿੱਜੀ ਹਸਪਤਾਲਾਂ ਦੀ ਅਲੋਚਨਾ ਹੁੰਦੀ ਰਹਿੰਦੀ ਹੈ ਹਸਪਤਾਲਾਂ ਵਿਚ ਪਾਰਦਰਸ਼ਿਤਾ ਵਰਤਣ ਅਤੇ ਸਹੀ ਢੰਗ ਨਾਲ ਪੈਸਾ ਲੈਣ ਸਬੰਧੀ ਸਰਕਾਰ ਨੂੰ ਕੁਝ ਤਜਵੀਜ਼ ਕਰਨਾ ਚਾਹੀਦਾ ਹੈ

ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਵਾਰ-ਵਾਰ ਇਹ ਦੇਖਿਆ ਗਿਆ ਕਿ ਨਿੱਜੀ ਹਸਪਤਾਲਾਂ ਨੇ ਇਸ ਨੂੰ ਭਾਰੀ ਕਮਾਈ ਦਾ ਮੌਕਾ ਬਣਾ ਲਿਆ ਸੀ ਸੰਸਦੀ ਕਮੇਟੀ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਜੇਕਰ ਹਸਪਤਾਲਾਂ ਨੇ ਮਨੁੱਖੀ ਵਿਹਾਰ ਕੀਤਾ ਹੁੰਦਾ, ਤਾਂ ਬਹੁਤ ਸਾਰੇ ਲੋਕਾਂ ਨੂੰ ਮੌਤ ਤੋਂ ਬਚਾਇਆ ਜਾ ਸਕਦਾ ਸੀ ਸਾਡਾ ਦੇਸ਼ ਦੁਨੀਆਂ ਦੇ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ, ਜੋ ਆਪਣੇ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਦਾ ਬਹੁਤ ਮਾਮੂਲੀ ਹਿੱਸਾ ਸਿਹਤ ਦੇ ਮਦ ਵਿਚ ਖ਼ਰਚ ਕਰਦੇ ਹਨ ਹਾਲਾਂਕਿ ਕੇਂਦਰ ਸਰਕਾਰ ਨੇ ਬਜਟ ਵਿਚ ਇਸ ਮਦ ਵਿਚ ਵੰਡ ਵਿਚ ਲਗਾਤਾਰ ਵਾਧਾ ਕੀਤਾ ਹੈ ਅਤੇ ਕੁੱਲ ਖ਼ਰਚ ਵਿਚ ਵੀ ਜ਼ਿਕਰਯੋਗ ਵਾਧੇ ਦਾ ਟੀਚਾ ਰੱਖਿਆ ਗਿਆ ਹੈ, ਪਰ ਇਨ੍ਹਾਂ ਕੋਸ਼ਿਸ਼ਾਂ ਦੇ ਅਸਰ ਬਾਦ ਵਿਚ ਸਾਹਮਣੇ ਆਉਣਗੇ ਫਿਲਹਾਲ ਕੁਝ ਅਜਿਹੇ ਤੱਤਕਾਲੀ ਉਪਾਅ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਇਲਾਜ ਦੇ ਨਾਂਅ ’ਤੇ ਬਹੁਤ ਜ਼ਿਆਦਾ ਖ਼ਰਚ ਨਾ ਕਰਨਾ ਪਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ