ਦੀਵਾਲੀ ਮੌਕੇ ਮਹਿੰਗਾਈ ਦੀ ਮਾਰ, ਪੰਜਾਬ ‘ਚ ਬੱਸ ਭਾੜਾ ਵਧਿਆ

Diwali, Occasions, Inflation, Inflation, Punjab, Bus Freight Increased

ਬੱਸ ਕਿਰਾਏ ‘ਚ ਕੀਤਾ 7 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ

ਪੀਆਰਟੀਸੀ ਨੂੰ ਰੋਜਾਨਾ 7.70 ਲੱਖ ਰੁਪਏ ਦਾ ਹੋਵੇਗਾ ਮੁਨਾਫਾ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਕੈਪਟਨ ਸਰਕਾਰ ਨੇ ਬੱਸ ਕਿਰਾਏ ਵਿੱਚ 7 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਤੋਹਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ 3 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਕੀਤਾ ਸੀ। ਪੀਆਰਟੀਸੀ ਦਾ ਕਹਿਣਾ ਹੈ ਕਿ ਲਗਾਤਾਰ ਡੀਜ਼ਲ ਦੇ ਭਾਅ ਵਧਣ ਕਾਰਨ ਉਨ੍ਹਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਸੀ। ਕਿਰਾਏ ਦੇ ਕੀਤੇ ਵਾਧੇ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ।

ਜਾਣਕਾਰੀ ਅਨੁਸਾਰ ਪੀਆਰਟੀਸੀ ਵੱਲੋਂ ਪਿਛਲੇ ਦਿਨਾਂ ਦੌਰਾਨ ਬੱਸ ਕਿਰਾਏ ਵਿੱਚ ਵਾਧੇ ਲਈ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ  ਸੀ। ਅੱਜ ਪੰਜਾਬ ਸਰਕਾਰ ਵੱਲੋਂ 7 ਪੈਸੇ ਪ੍ਰਤੀ ਕਿਲੋਮੀਟਰ ਬੱਸ ਕਿਰਾਏ ਵਧਾਉਣ ਦੀ ਦਿੱਤੀ ਹਰੀ ਝੰਡੀ ਤੋਂ ਬਾਅਦ ਆਮ ਬੱਸ ਦਾ ਕਿਰਾਇਆ 117 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ, ਜੋ ਕਿ ਪਹਿਲਾਂ 110 ਪੈਸੇ ਪ੍ਰਤੀ ਕਿਲੋਮੀਟਰ ਸੀ। ਇਸ ਤੋਂ ਇਲਾਵਾ ਐਸਏਵੀਸੀ ਬੱਸਾਂ ਦਾ ਕਿਰਾਇਆ 140 ਪੈਸੇ ਪ੍ਰਤੀ ਕਿਲੋਮੀਟਰ ‘ਤੇ ਪੁੱਜ ਗਿਆ ਹੈ ਜੋ ਕਿ ਪਹਿਲਾਂ 132 ਪੈਸੇ ਪ੍ਰਤੀ ਕਿਲੋਮੀਟਰ ਸੀ।

ਇਨਟੈਗਰਲ ਕੋਚ ਬੱਸਾਂ ਦਾ ਕਿਰਾਇਆ 198 ਪੈਸੇ ਪ੍ਰਤੀ ਕਿਲੋਮੀਟਰ ਤੋਂ ਵੱਧ ਕੇ 210.60 ਪੈਸੇ ‘ਤੇ ਪੁੱਜ ਗਿਆ ਹੈ ਜਦਕਿ ਸੁਪਰ ਇਨਟੈਗਰਲ ਕੋਚ ਬੱਸਾਂ ਦਾ ਕਿਰਾਇਆ 220 ਪੈਸੇ ਤੋਂ ਵੱਧ ਕੇ 234 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਕਿਰਾਇਆ ਵਧਣ ਕਾਰਨ ਪੀਆਰਟੀਸੀ ਨੂੰ ਰੋਜਾਨਾ 7 ਲੱਖ 71 ਹਜ਼ਾਰ ਰੁਪਏ ਦਾ ਫਾਇਦਾ ਹੋਵੇਗਾ। ਦੱਸਣਯੋਗ ਹੈ ਕਿ ਡੀਜਲ ਦੇ ਵਧਦੇ ਭਾਅ ਕਾਰਨ ਪੀਆਰਟੀਸੀ ਵੱਲੋਂ ਲੰਘੇ ਮਹੀਨਿਆਂ ਵਿੱਚ ਸਰਕਾਰ ਨੂੰ ਪੰਜ ਪੈਸੇ ਕਿਰਾਇਆ ਵਧਾਉਣ ਲਈ ਪੱਤਰ ਭੇਜਿਆ ਗਿਆ ਸੀ।

ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਅਗੇਤਾ ਤੋਹਫਾ ਦਿੰਦਿਆਂ 7 ਪੈਸੇ ਪ੍ਰਤੀ ਕਿਲੋਮੀਟਰ ਬੱਸ ਕਿਰਾਏ ਵਿੱਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹੁਣ ਪੰਜਾਬ ਦੀ ਜਨਤਾ ਨੂੰ ਆਪਣੇ ਬੱਸ ਸਫ਼ਰ ਦੌਰਾਨ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਆਪਣੀ ਹੋਰ ਜੇਬ ਢਿੱਲੀ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਪੀਆਰਟੀਸੀ ਦੇ ਐਮ.ਡੀ. ਮਨਜੀਤ ਸਿੰਘ ਨਾਰੰਗ ਨੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਡੀਜ਼ਲ ਦੀਆਂ ਕੀਮਤਾਂ ‘ਚ ਬੇਹਿਸਾਬਾ ਵਾਧਾ ਹੋਣ ਕਾਰਨ ਕਿਰਾਏ ਵਧਾਉਣਾ ਜ਼ਰੂਰੀ ਸੀ, ਕਿਉਂਕਿ ਪੀਆਰਟੀਸੀ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਜੇ ਪਹਿਲੀ ਜੂਨ ਨੂੰ ਹੀ ਸਰਕਾਰ ਵੱਲੋਂ 3 ਪੈਸੇ ਕਿਰਾਏ ਵਿੱਚ ਵਾਧਾ ਕੀਤਾ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।