ਪਵਿੱਤਰ ਗਰੰਥਾਂ ਦੀ ਬੇਅਦਬੀ ਕਰਨਾ ਤਾਂ ਦੂਰ ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਅਜਿਹਾ ਸੋਚ ਵੀ ਨਹੀਂ ਸਕਦੀ : ਪ੍ਰਬੰਧਕੀ ਕਮੇਟੀ, ਡੇਰਾ ਸੱਚਾ ਸੌਦਾ

anmol bachan

ਪਵਿੱਤਰ ਗਰੰਥਾਂ ਦੀ ਬੇਅਦਬੀ ਕਰਨਾ ਤਾਂ ਦੂਰ ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਅਜਿਹਾ ਸੋਚ ਵੀ ਨਹੀਂ ਸਕਦੀ : ਪ੍ਰਬੰਧਕੀ ਕਮੇਟੀ, ਡੇਰਾ ਸੱਚਾ ਸੌਦਾ

ਡੇਰਾ ਸੱਚਾ ਸੌਦਾ ਇੱਕ ਸਰਵ ਧਰਮ ਸੰਸਥਾ ਹੈ। ਇੱਥੇ ਸਾਰੇ ਧਰਮਾਂ ਦਾ ਆਦਰ-ਸਤਿਕਾਰ ਕੀਤਾ ਜਾਂਦਾ ਹੈ। ਕਿਸੇ ਧਰਮ ਜਾਂ ਉਨ੍ਹਾਂ ਦੇ ਪਵਿੱਤਰ ਗਰੰਥਾਂ ਦੀ ਬੇਅਦਬੀ ਕਰਨਾ ਤਾਂ ਦੂਰ ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਅਜਿਹਾ ਸੋਚ ਵੀ ਨਹੀਂ ਸਕਦੀ। ਰਾਜਨੀਤਿਕ ਉਦੇਸ਼ ਦੀ ਪੂਰਤੀ ਲਈ ਬੇਅਦਬੀ ਦੇ ਮਾਮਲਿਆਂ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਬੇਵਜ੍ਹਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਐੱਸ.ਆਈ.ਟੀ. ’ਤੇ ਵੀ ਦਬਾਅ ਪਾਇਆ ਜਾ ਰਿਹਾ ਹੈ। ਜਾਂਚ ਏਜੰਸੀ ’ਤੇ ਇਸ ਤਰ੍ਹਾਂ ਦਬਾਅ ਪਾਉਣਾ ਨਿਰਪੱਖ ਜਾਂਚ ’ਚ ਦਖ਼ਲਅੰਦਾਜ਼ੀ ਕਰਨਾ ਹੈ। ਕੁਝ ਸਵਾਰਥੀ ਲੋਕ ਡੇਰਾ ਸੱਚਾ ਸੌਦਾ ਦਾ ਨਾਂਅ ਜ਼ੋਰ-ਸ਼ੋਰ ਨਾਲ ਉਛਾਲ ਕੇ ਆਪਣਾ ਸਵਾਰਥ ਪੂਰਾ ਕਰਨ ’ਚ ਲੱਗੇ ਹੋਏ ਹਨ। ਸਾਰਿਆਂ ਨੂੰ ਅਪੀਲ ਹੈ ਕਿ ਪ੍ਰੇਮ ਤੇ ਸ਼ਾਂਤੀ ਦੇ ਮਾਰਗ ਨੂੰ ਅਪਣਾਉਂਦੇ ਹੋਏ ਐੱਸ.ਆਈ.ਟੀ. ਨੂੰ ਆਪਣੀ ਜਾਂਚ ਨਿਰਪੱਖਤਾ ਨਾਲ ਕਰਨ ਦਿੱਤੀ ਜਾਵੇ।

-ਪ੍ਰਬੰਧਕੀ ਕਮੇਟੀ, ਡੇਰਾ ਸੱਚਾ ਸੌਦਾ ਸਰਸਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।