ਬਿਹਾਰ : ਮੁਜ਼ੱਫਰਪੁਰ ‘ਚ ਜ਼ਿੰਦਾ ਸਾੜੀ ਗਈ ਲੜਕੀ ਦੀ ਟੁੱਟੀ ਸਾਹਾਂ ਦੀ ਡੋਰ

Died, Girl, Muzaffarpur

-ਜ਼ਬਰ ਜਨਾਹ ਦੀ ਕੋਸ਼ਿਸ਼ ਤੋਂ ਬਾਅਦ ਲਾਈ ਸੀ ਲੜਕੀ ਨੂੰ ਅੱਗ
-ਮੁਲਜ਼ਮ ਤਿੰਨ ਸਾਲਾਂ ਤੋਂ ਕਰ ਰਿਹਾ ਸੀ ਲੜਕੀ ਨੂੰ ਪ੍ਰੇਸ਼ਾਨ

ਮੁਜ਼ੱਫਰਪੁਰ (ਏਜੰਸੀ) ਬਿਹਾਰ ਦੇ ਮੁਜ਼ੱਫਰਪੁਰ ‘ਚ 7 ਦਸੰਬਰ ਨੂੰ ਜ਼ਬਰ ਜਨਾਹ ‘ਚ ਅਸਫ਼ਲ ਹੋਣ ‘ਤੇ ਸਾੜੀ ਗਈ ਲੜਕੀ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ। ਰਾਜਧਾਨੀ ਪਟਨਾ ਦੇ ਅਪੋਲੋ ਹਸਪਤਾਲ ‘ਚ ਭਰਤੀ ਪੀੜਤਾ ਦਰਦਨਾਕ ਘਟਨਾ ‘ਚ 80 ਫੀਸਦੀ ਝੁਲਸ ਗਈ ਸੀ। ਪੀੜਤਾ ਨੇ ਆਪਣੇ ਆਖਰੀ ਬਿਆਨ ‘ਚ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀ, ਮੈਨੂੰ ਨਿਆਂ ਚਾਹੀਦਾ ਹੈ। ਜਿਸ ਸ਼ਖਸ ਨੇ ਮੈਨੂੰ ਇਸ ਹਾਲਤ ‘ਚ ਲਿਆ ਕੇ ਖੜ੍ਹਾ ਕੀਤਾ ਹੈ, ਉਸ (ਦੋਸ਼ੀ) ਨੂੰ ਵੀ ਇਸੇ ਤਰ੍ਹਾਂ ਦੀ ਸਜ਼ਾ ਮਿਲੇ। ਦੱਸਣਯੋਗ ਹੈ ਕਿ ਇੱਕ ਵਿਅਕਤੀ ਨੇ ਲੜਕੀ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸਫ਼ਲ ਹੋਣ ‘ਤੇ ਉਸ ਨੇ ਮਿੱਟੀ ਦਾ ਤੇਲ ਛਿੜਕ ਕੇ ਉੁਸ ਨੂੰ ਅੱਗ ਲੱਗਾ ਦਿੱਤੀ।

ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਦੋਸ਼ੀ ਪਿਛਲੇ 3 ਸਾਲਾਂ ਤੋਂ ਉਨ੍ਹਾਂ ਦੀ ਬੇਟੀ ਨੂੰ ਪਰੇਸ਼ਾਨ ਕਰਦਾ ਸੀ, ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਸੀ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਸੀ। ਹੈਦਰਾਬਾਦ ਤੋਂ ਬਾਅਦ ਬਿਹਾਰ ‘ਚ ਅਜਿਹੇ ਮਾਮਲੇ ਸਾਹਮਣੇ ਆਉਣ ਨਾਲ ਰਾਜ ‘ਚ ਮਹਿਲਾ ਸੁਰੱਖਿਆ ਅਤੇ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਹੋ ਗਏ ਹਨੇ।

  • ਘਟਨਾ ਮੁਜ਼ੱਫਰਪੁਰ ਦੇ ਅਹਿਆਪੁਰ ਥਾਣਾ ਖੇਤਰ ਦੀ ਹੈ। ਪੁਲਿਸ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਚੁਕੀ ਹੈ।
  • ਪੁਲਿਸ ਅਨੁਸਾਰ ਪਿੰਡ ਦਾ ਹੀ ਨੌਜਵਾਨ ਗੁਆਂਢ ‘ਚ ਰਹਿਣ ਵਾਲੀ ਕੁੜੀ ਦੇ ਘਰ ਅੰਦਰ ਦਾਖਲ ਹੋਇਆ ਅਤੇ ਉਸ ਨੇ ਕੁੜੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ।
  • ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ ਨੇ ਕੁੜੀ ਦੇ ਸਰੀਰ ‘ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲੱਗਾ ਦਿੱਤੀ।
  • ਮੁਲਜ਼ਮ ਨੂੰ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਪੀੜਤਾ ਨੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।