ਗੀਤਕਾਰੀ ਤੇ ਬਾਲ ਸਾਹਿਤ ਸਿਰਜਣਾ ਨੂੰ ਸਮਰਪਿਤ, ਰਣਜੀਤ ਸਿੰਘ ਹਠੂਰ

ਗੀਤਕਾਰੀ ਤੇ ਬਾਲ ਸਾਹਿਤ ਸਿਰਜਣਾ ਨੂੰ ਸਮਰਪਿਤ, ਰਣਜੀਤ ਸਿੰਘ ਹਠੂਰ

ਉਸ ਨੂੰ ਕਿਸੇ ਨਾਮਵਾਰ ਗਾਇਕ ਤੋਂ ਆਪਣੇ ਗੀਤਾਂ ਦੀ ਰਿਕਾਰਡਿੰਗ ਕਰਵਾਉਣ ਬਾਰੇ ਮਸ਼ਵਰਾ ਦਿੱਤਾ ਤਾਂ ਉਹ ਹੱਸਦਿਆਂ ਬੋਲਿਆ, ‘‘ਅੱਜ-ਕੱਲ੍ਹ ਦੇ ਬਹੁਤੇ ਗਾਇਕਾਂ ਨੂੰ ਸ਼ਰਾਬ ਦੀ ਲੋਰ ’ਤੇ ਨੱਚਣ ਵਾਲੇ, ਕੁੜੀਆਂ ਦੇ ਕੱਦ ਜਾਂ ਲੱਕ ’ਤੇ ਤਨਜਾਂ ਕੱਸਣ ਵਾਲੇ ਜਾਂ ਅਸਲੇ ਤੇ ਹਥਿਆਰਾਂ ਦੀ ਪ੍ਰੋੜਤਾ ਕਰਨ ਵਾਲੇ ਗੀਤ ਹੀ ਪਸੰਦ ਨੇ, ਮੇਰੇ ਗੀਤ ਇੰਨ੍ਹਾਂ ਦੇ ਮੇਚੇ ਵਿੱਚ ਕਿਵੇਂ ਆ ਸਕਦੇ ਨੇ, ਪਰ ਮੈਂ ਹਮੇਸ਼ਾ ਸਾਫ-ਸੁਥਰੀ ਗਾਇਕੀ ਦੇ ਦੀਵਾਨਿਆਂ ਨੂੰ ਹੀ ਆਪਣੇ ਗੀਤ ਦਿੰਦਾ ਹਾਂ।

ਅਧਿਆਪਨ ਕਿੱਤੇ ਨਾਲ ਜੁੜਿਆ ਸਾਫ-ਸੁਥਰੇ ਤੇ ਸੱਭਿਅਕ ਗਾਣੇ, ਕਵਿਤਾਵਾਂ ਅਤੇ ਬਾਲ ਗੀਤ ਲਿਖਣ ਵਾਲਾ ਰਣਜੀਤ ਸਿੰਘ ਹਠੂਰ ਪੰਜਾਬੀ ਮਾਂ-ਬੋਲੀ ਰਾਹੀਂ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਸਾਹਿਤ ਦੀ ਸੇਵਾ ਵਿੱਚ ਮਸ਼ਰੂਫ ਹੈ। ਉਸਦੇ ਗੀਤਾਂ ਦੀ ਡਾਇਰੀ ਵਿੱਚ ਸਾਰੇ ਗੀਤ ਦਿਲ ਟੁੰਬਵੇਂ, ਸਾਫ-ਸੁਥਰੇ, ਸੱਭਿਅਕ, ਡੂੰਘੇ, ਸਾਰਥਕ ਤੇ ਉਸਾਰੂ ਸਮਾਜੀ ਕਦਰਾਂ-ਕੀਮਤਾਂ ਅਤੇ ਦੇਸ਼ ਭਗਤੀ ਦੇ ਜ਼ਜ਼ਬਾਤਾਂ ਨਾਲ ਓਤ-ਪ੍ਰੋਤ ਹਨ।

ਉਸ ਨੂੰ ਕਿਸੇ ਨਾਮਵਾਰ ਗਾਇਕ ਤੋਂ ਆਪਣੇ ਗੀਤਾਂ ਦੀ ਰਿਕਾਰਡਿੰਗ ਕਰਵਾਉਣ ਬਾਰੇ ਮਸ਼ਵਰਾ ਦਿੱਤਾ ਤਾਂ ਉਹ ਹੱਸਦਿਆਂ ਬੋਲਿਆ, ‘‘ਅੱਜ-ਕੱਲ੍ਹ ਦੇ ਬਹੁਤੇ ਗਾਇਕਾਂ ਨੂੰ ਸ਼ਰਾਬ ਦੀ ਲੋਰ ’ਤੇ ਨੱਚਣ ਵਾਲੇ, ਕੁੜੀਆਂ ਦੇ ਕੱਦ ਜਾਂ ਲੱਕ ’ਤੇ ਤਨਜਾਂ ਕੱਸਣ ਵਾਲੇ ਜਾਂ ਅਸਲੇ ਤੇ ਹਥਿਆਰਾਂ ਦੀ ਪ੍ਰੋੜਤਾ ਕਰਨ ਵਾਲੇ ਗੀਤ ਹੀ ਪਸੰਦ ਨੇ, ਮੇਰੇ ਗੀਤ ਇੰਨ੍ਹਾਂ ਦੇ ਮੇਚੇ ਵਿੱਚ ਕਿਵੇਂ ਆ ਸਕਦੇ ਨੇ, ਪਰ ਮੈਂ ਹਮੇਸ਼ਾ ਸਾਫ-ਸੁਥਰੀ ਗਾਇਕੀ ਦੇ ਦੀਵਾਨਿਆਂ ਨੂੰ ਹੀ ਆਪਣੇ ਗੀਤ ਦਿੰਦਾ ਹਾਂ।’’

ਹਠੂਰ ਦੇ ਗੀਤ ‘ਤੇਰਾ ਦੇਸ਼ ਭਗਤ ਸਿੰਘ ਵੇ ਲੁੱਟ ਲਿਆ ਗੱਦਾਰਾਂ ਨੇ’ ਗਾਇਕ ਗੁਰਬਖਸ਼ ਸ਼ੌਂਕੀ ਨੇ ਗਾਇਆ ਜੋ ਕਾਫੀ ਮਕਬੂਲ ਹੋਇਆ। ਇਸ ਗੀਤ ਉੱਪਰ ਸੈਂਕੜੇ ਕੋਰੀਓਗ੍ਰਾਫੀਆਂ ਹੋਈਆਂ। ਕਿਸਾਨ ਅੰਦੋਲਨ ਦੌਰਾਨ ਇਸ ਦਾ ਸਫਲ ਮੰਚਨ ਖੂਬ ਸਲਾਹਿਆ ਗਿਆ।
‘ਪੰਜਵੇਂ ਗੁਰੂ ਦੀ ਲਲਕਾਰ’ ਨੂੰ ਐੱਸ. ਸੁਖਪਾਲ, ‘ਪਤੰਗ ਗੁੱਡੂ ਦੀ’ ਨੂੰ ਜਗਜੀਤ ਰਾਣਾ ਅਤੇ ‘ਸੱਚ ਦੇ ਵਪਾਰੀ’ ਨੂੰ ਹਠੂਰ ਦੇ ਵਿਦਿਆਰਥੀ ਮੀਤ ਅੰਮ੍ਰਿਤ ਨੇ ਅਵਾਜ ਦਿੱਤੀ ਤਾਂ ‘ਸੱਚ ਨੂੰ ਫਾਂਸੀ’ ਖੁਦ ਰਣਜੀਤ ਸਿੰਘ ਹਠੂਰ ਨੇ ਰਿਕਾਰਡ ਕਰਵਾਇਆ।

ਬਾਲ ਮਨੋਵਿਗਿਆਨ ਦੀ ਨਬਜ਼ ਪਛਾਨਣ ਵਾਲੇ ਇਸ ਗੀਤਕਾਰ ਨੇ ‘ਤਾਰੇ ਲੱਭਣ ਚੱਲੀਏ’ ਨਾਂਅ ਹੇਠ ਬਾਲ ਗੀਤਾਂ ਦੀ ਪੁਸਤਕ ਹੀ ਰਿਲੀਜ਼ ਨਹੀਂ ਕੀਤੀ ਬਲਕਿ ਉਹ ਸੀ. ਬੀ. ਐੱਸ. ਈ. ਬੋਰਡ ਦੀ ਜਮਾਤ ਪਹਿਲੀ ਤੋਂ ਅੱਠਵੀਂ ਦੀ ਪੰਜਾਬੀ ਬਾਲ ਗੀਤਾਂ ਦੀ ਪੁਸਤਕ ‘ਗੁੜ੍ਹਤੀ’ ਦੇ ਮੁੱਖ ਸੰਪਾਦਕ ਡਾ. ਬੱਲ ਸੰਧੂ ਨਾਲ ਸਹਿ-ਸੰਪਾਦਕ ਅਤੇ ਲੇਖਕ ਵਜੋਂ ਵੀ ਵਿਚਰ ਰਿਹਾ ਹੈ। ਸਮਾਜ ਅਤੇ ਸਾਹਿਤ ਪ੍ਰਤੀ ਸਾਰਥਕ, ਉਸਾਰੂ ਅਤੇ ਸਲਾਹੁਣਯੋਗ ਸੇਵਾਵਾਂ ਸਦਕਾ ਰਣਜੀਤ ਸਿੰਘ ਹਠੂਰ ਨੂੰ ਅਨੇਕਾਂ ਹੀ ਸਾਹਿਤ ਅਤੇ ਸਮਾਜ ਭਲਾਈ ਸੰਸਥਾਵਾਂ ਵੱਲੋਂ ਸਮੇਂ-ਸਮੇਂ ’ਤੇ ਸਨਮਾਨਿਤ ਕੀਤਾ ਜਾਣਾ ਹੈਰਾਨੀ ਦਾ ਸਬੱਬ ਨਹੀਂ ਹੈ।

ਪੰਜਾਬੀ ਲੇਖਕ ਮੰਚ ਜਗਰਾਓਂ ਦੇ ਪ੍ਰਧਾਨ ਵਜੋਂ ਡਿਊਟੀ ਨਿਭਾਉਂਦਿਆਂ ਰੌਸ਼ਨੀਆਂ ਦੇ ਸ਼ਹਿਰ ਜਗਰਾਓਂ ਵਿੱਚ ਵੱਸਦਾ ਰਣਜੀਤ ਸਿੰਘ ਹਠੂਰ ਗੀਤਕਾਰੀ ਤੇ ਬਾਲ ਸਾਹਿਤ ਸਿਰਜਣਾ ਦੇ ਨਾਲ-ਨਾਲ ਵਾਤਾਵਰਨ ਬਚਾਓ ਜਾਗਰੂਕਤਾ ਮੁਹਿੰਮਾਂ, ਹਰਿਆਵਲ ਲਹਿਰਾਂ, ਖੂੁਨ ਦਾਨ ਕੈਂਪਾਂ, ਸਾਹਿਤਕ ਸਭਾਵਾਂ, ਲਾਇਬ੍ਰੇਰੀਆਂ ਦੀ ਸਥਾਪਨਾ ਅਤੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਖਾਤਰ ਜਥੇਬੰਦੀਆਂ ’ਚ ਸ਼ਮੂਲੀਅਤ ਰਾਹੀਂ ਸਮਾਜ ਸੇਵਾ ਵਿੱਚ ਮਗਨ ਰਹਿੰਦਾ ਹੈ।

ਮਾ. ਹਰਭਿੰਦਰ ਮੁੱਲਾਂਪੁਰ
ਮੋ. 94646-01001

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ