ਵਿਦੇਸ਼ੀ ਮਹਿਮਾਨ ਪੰਛੀਆਂ ਦੀ ਗੂੰਜ ਨਾਲ ਗੂੰਜਿਆ ਦੇਵੀਪਾਟਨ ਮੰਡਲ

Devipatan Mandal

ਬਲਰਾਮਪੁਰ (ਏਜੰਸੀ)। ਉੱਤਰ ਪ੍ਰਦੇਸ਼ ’ਚ ਦੇਵੀਪਾਟਨ ਮੰਡਲ (Devipatan Mandal) ਦੇ ਚਾਰੇ ਜ਼ਿਲ੍ਹਿਆਂ ਗੋਂਡਾ, ਬਹਿਰਾਈਚ, ਬਲਰਾਮਪੁਰ ਤੇ ਸ੍ਰੀਵਸਤੀ ’ਚ ਸਥਿਤ ਇਤਿਹਾਸਕ ਝੀਲਾਂ ਇਨ੍ਹੀਂ ਦਿਨੀਂ ਸੱਤ ਸਮੁੰਦਰ ਪਾਰ ਕਰਕੇ ਆਏ ਵਿਦੇਸ਼ੀ ਪੰਛੀਆਂ ਦੇ ਝੁੰਡਾਂ ਨਾਲ ਗੁੰਜਾਇਮਾਨ ਹੈ। ਕਈ ਦੇਸ਼ਾਂ ਦੀਆਂ ਸਰਹੱਦਾਂ ਨੂੰ ਪਾਰ ਕਰਕੇ ਅਕਾਸ਼ਮਾਰਗ ਰਾਹੀਂ ਪ੍ਰੇਮ ਸੰਦੇਸ਼ ਲੈ ਕੇ ਸਰਦਰੱੁਤ ਦੀ ਸ਼ੁਰੂਆਤ ’ਚ ਆਏ ਵਿਦੇਸ਼ੀ ਮਹਿਮਾਨਾਂ ਦੇ ਮਨਮੋਹਕ ਝੰੁਡਾਂ ਦੀਆਂ ਤਰੰਗਾਂ ਇਨ੍ਹਾਂ ਦਿਨਾਂ ’ਚ ਦੇਵੀਪਾਟਨ ਮੰਡਲ ’ਚ ਲਹਿਰਾ ਉੱਠੀਆਂ ਹਨ। ਮੰਡਲ ਮੁੱਖ ਦਫ਼ਤਰ ਗੋਂਡਾ ਜ਼ਿਲ੍ਹੇ ਦੇ ਵਜੀਰਗੰਜ ’ਚ ਸਥਿਤ ਪਾਰਵਤੀ ਅਗਰਾ ਪੰਛੀ ਵਿਹਾਰ ’ਚ ਸਾਈਬੇਰੀਆ ਤੋਂ ਭੋਜਨ ਦੀ ਤਲਾਸ਼ ’ਚ ਆਏ ਵਿਦੇਸ਼ੀ ਮਹਿਮਾਨ ਪੰਛੀਆਂ ਦੀਆਂ ਅਠਖੇਲੀਆਂ ਨਾਲ ਪੰਛੀ ਵਿਹਾਰ ਸੈਲਾਨੀ ਕੇਂਦਰ ਬਣਿਆ ਹੋਇਆ ਹੈ। ਪੰਛੀਆਂ ਨੂੰ ਦੇਖਣ ਆ ਰਹੇ ਸੈਲਾਨੀ ਵੱਡੀ ਗਿਣਤੀ ’ਚ ਅਨੰਦ ਲੈ ਰਹੇ ਹਨ। ਇਸ ਨਾਲ ਅਗਰਾ-ਪਾਰਵਤੀ ਝੀਲ ਦੀ ਰੌਣਕ ਵਧ ਗਈ ਹੈ। ਇੱਥੇ ਦੇਸ਼ੀ-ਵਿਦੇਸ਼ੀ ਪੰਛੀਆਂ ਦਾ ਜਮਾਵੜਾ ਲੱਗਣ ਲੱਗਾ ਹੈ।

ਮੱਧ ਏਸ਼ੀਆ ਤੇ ਤਿੱਬਤ ਤੋਂ ਲੰਮੀ ਦੂਰੀ ਤੈਅ ਕਰਕੇ ਆਉਣ ਵਾਲੇ ਪੰਛੀਆਂ ਦਾ ਝੁੰਡ ਇਸ ਝੀਲ ’ਚ ਗੂੰਜ ਰਿਹਾ ਹੈ। ਜ਼ਿਲ੍ਹੇ ਤੋਂ 30 ਕਿਮੀ. ਦੂਰ ਟਿਕਰੀ ਮਾਰਗ ’ਤੇ ਗ੍ਰਾਮ ਕੋਠਾ ਦੀ ਝੀਲ ਅਰਗਾ ਤੇ ਬਹਾਦੁਰਾ ਗ੍ਰਾਮ ’ਚ ਪਾਰਬਤੀ ਝੀਲ ਤੇ ਵਜੀਰਗੰਜ ਕਸਬੇ ਨਾਲ ਲੱਗਦੀ ਕੋਡਰ ਝੀਲ ਦਾ ਆਪਣਾ ਵਿਸ਼ੇਸ਼ ਮਹੱਤਵ ਹੈ।

ਕਰੀਬ ਪੰਜ ਕਿਮੀ. ਖੇਤਰ ’ਚ ਫੈਲੀ ਅਗਰਾ-ਪਾਰਬਤੀ ਝੀਲ ’ਚ ਹੋਰ ਪੰਛੀਆਂ ਤੋਂ ਇਲਾਵਾ ਸੈਂਕੜੇ ਸਾਰਸ ਵੀ ਆਪਣੇ-ਆਪਣੇ ਜੋੜਿਆਂ ਨਾਲ ਆ ਚੁੱਕੇ ਹਨ। ਇੱਥੇ ਜ਼ਿਆਦਾਤਰ ਪ੍ਰਵਾਸੀ ਪੰਛੀ ਲੇਹ, ਲੱਦਾਖ, ਸਾਇਬੇਰੀਆ, ਮੰਗੋਲੀਆ, ਤਿੱਬਤ ਤੇ ਰਾਜਸਥਾਨ ਤੋਂ ਆਏ ਹਨ। ਇਨ੍ਹਾਂ ’ਚ ਬ੍ਰਾਊਨ ਹੈਡਿਡ ਗਲ ਭਾਵ ਭੂਰਾ ਸਿਰ ਢੋਮਰਾ ਤੇ ਬਲੈਕ ਹੈਡਿਡ ਗਲ ਭਾਵ ਕਾਲਾ ਸਿਰ ਢੋਮਰਾ, ਜਲ ਕੁਕਰੀ, ਪਨਚੌਰਾ ਆਦਿ ਪਰਿੰਦੇ ਹਨ। ਇਨ੍ਹਾਂ ’ਚ ਪਨਜੌਰਾ ਪ੍ਰਜਾਤੀ ਪ੍ਰਜਨਨ ਵੀ ਕਰਦੀ ਹੈ।

Also Read : ਦਿੱਲੀ ਦੇ ਅਸਮਾਨ ’ਚ ਤਬਾਹੀ ਦਾ ਮੰਜ਼ਰ

ਮੱਧ ਏਸ਼ੀਆ ਤੋਂ ਆਉਣ ਵਾਲੇ ਪੰਛੀਆਂ ’ਚ ਕਾਜ, ਚੱਟਾ ਤੇ ਲਗਲਗ ਮੁੱਖ ਹਨ। ਇਨ੍ਹਾਂ ਤੋਂ ਇਲਾਵਾ ਤਿੱਤਰ, ਜੰਗਲੀ ਮੈਨਾ, ਲਾਲ ਮੋਨੀਆ, ਬਇਆ, ਛਪਕਾ, ਨੀਲਕੰਠ, ਧਨੇਸ਼, ਕਠਫੋੜਵਾ, ਬਾਜ, ਚਲ ਤੇ ਹਰੀਅਲ ਆਦਿ ਪੰਛੀ ਸ਼ਾਮਲ ਹਨ।

ਸਾਈਬੇਰੀਆ ਤੇ ਤਿੱਬਤ ਤੋਂ ਆਏ ਮਹਿਮਾਨ ਪੰਛੀ

ਮਾਹਿਰਾਂ ਦਾ ਮੰਨਣਾ ਹੈ ਕਿ ਸਾਇਬੇਰੀਅਨ ਪੰਛੀਆਂ ਦਾ ਸਰੀਰ ਗਰਮ ਵਾਤਾਵਰਨ ਦੇ ਅਨੁਕੂਲ ਹੈ ਤੇ ਸਾਈਬੇਰੀਆ ’ਚ ਠੰਢ ਦੇ ਮੌਸਮ ’ਚ ਉਨ੍ਹਾਂ ਦਾ ਜਿਊਣਾ ਮੁਸ਼ਕਿਲ ਹੋ ਜਾਂਦਾ ਹੈ, ਇਸ ਲਈ ਦੂਰ ਦੇਸ਼ ਤੋਂ ਇਹ ਪੰਛੀ ਜੀਵਨ ਰੱਖਿਆ ਲਈ ਇੱਥੇ ਆਉਂਦੇ ਹਨ। ਦੂਜੇ ਪਾਸੇ ਤਿੱਬਤ ਤੋਂ ਆਉਣ ਵਾਲੇ ਪੰਛੀਆਂ ’ਚ ਛੋਟੀ ਮੁਰਗਾਬੀ, ਨਕਟਾ, ਗਿਰਰੀ ਤੇ ਸੁਰਖਾਬ, ਮੱਧ ਏਸ਼ੀਆ ਤੋਂ ਆਉਣ ਵਾਲੇ ਪੰਛੀਆਂ ’ਚ ਕਾਜ, ਚੱਟਾ ਤੇ ਲਗਲਗ ਮੁੱਖ ਹਨ। ਇਨ੍ਹਾਂ ਤੋਂ ਇਲਾਵਾ ਤਿੱਤਰ, ਜੰਗਲੀ ਮੈਨਾ, ਲਾਲ ਮੋਨੀਆ, ਬਇਆ, ਛਪਕਾ, ਨੀਲਕੰਠ, ਧਨੇਸ਼, ਕਠਫੋੜਵਾ, ਬਾਜ, ਚਲ ਤੇ ਹਰੀਅਲ ਆਦਿ ਪੰਛੀ ਸ਼ਾਮਲ ਹਨ। ਇਸ ਤੋਂ ਇਲਾਵਾ ਦੇਸੀ ਪੰਛੀਆਂ ’ਚ ਕਾਲਾ ਤਿੱਤਰ, ਭੂਰਾ ਤਿੱਤਰ, ਬਟੇਰ, ਰੰਗੀਨ ਬਟੇਰ, ਲਕ ਬਟੇਰ, ਪਹਾੜੀ ਭਟ ਤਿੱਤਰ ਆਦਿ ਹਨ।