ਜਦੋਂ ਬਲਰਾਮ ਜਾਖੜ ਨੂੰ ਹਰਾਉਣ ਫਿਰੋਜ਼ਪੁਰ ਆ ਡਟੇ ਚੌ. ਦੇਵੀ ਲਾਲ

Ferozepur Lok Sabha

ਫਾਜ਼ਿਲਕਾ (ਰਜਨੀਸ਼ ਰਵੀ)। ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਚੌਧਰੀ ਦੇਵੀ ਲਾਲ 1989 ’ਚ ਜਨਤਾ ਦਲ ਵੱਲੋਂ ਚੋਣ ਲੜੇ ਸਨ ਪਰ ਹਾਰ ਗਏ ਸਨ। ਅਸਲ ’ਚ ਦੇਵੀ ਲਾਲ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਇੱਥੋਂ ਚੋਣ ਲੜਨ ਦਾ ਕੋਈ ਤੋਂ ਪ੍ਰੋਗਰਾਮ ਨਹੀਂ ਸੀ। ਦੱਸਿਆ ਜਾਂਦਾ ਹੈ ਕਿ ਚੌਧਰੀ ਦੇਵੀ ਲਾਲ ਦੇ ਕਿਸੇ ਪਰਿਵਾਰਕ ਮਸਲੇ ਨੂੰ ਕਾਂਗਰਸੀ ਆਗੂ ਚੌਧਰੀ ਬਲਰਾਮ ਜਾਖੜ ਵੱਲੋਂ ਪ੍ਰੈਸ ’ਚ ਚੁੱਕਿਆ ਗਿਆ ਸੀ, ਜਿਸ ਤੋਂ ਚੌਧਰੀ ਦੇਵੀ ਲਾਲ ਬਲਰਾਮ ਜਾਖੜ ਨਾਲ ਨਾਰਾਜ਼ ਹੋ ਗਏ ਤੇ ਉਨ੍ਹਾਂ ਐਲਾਨ ਕਰ ਦਿੱਤਾ ਕਿ ਬਲਰਾਮ ਜਾਖੜ ਜਿੱਥੋਂ ਚੋਣ ਲੜਨਗੇ ਉਹ ਉਨ੍ਹਾਂ ਦੇ ਮੁਕਾਬਲੇ ਜਾ ਕੇ ਲੜਨਗੇ। (Ferozepur Lok Sabha)

ਨਾਮਜ਼ਦਗੀ ਪੱਤਰ | Ferozepur Lok Sabha

ਇਸ ਲਈ ਚੌ. ਬਲਰਾਮ ਜਾਖੜ ਦੇ ਜਿੱਥੋਂ-ਜਿੱਥੋਂ ਚੋਣ ਲੜਨ ਦੀ ਸੰਭਾਵਨਾ ਸੀ ਚੌਧਰੀ ਦੇਵੀ ਲਾਲ ਨੇ ਉੱਥੋਂ-ਉੱਥੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਪ੍ਰੋਗਰਾਮ ਐਲਾਨ ਕਰ ਦਿੱਤਾ। ਚੌ. ਬਲਰਾਮ ਜਾਖੜ ਨੇ ਹਲਕਾ ਬਦਲਦੇ ਹੋਏ ਰਾਜਸਥਾਨ ਸੀਕਰ ਤੋਂ ਕਾਗਜ਼ ਜਾ ਭਰੇ ਤਾਂ ਚੌ. ਦੇਵੀ ਲਾਲ ਨੇ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਨਾਲ-ਨਾਲ ਸੀਕਰ ਤੇ ਰੋਹਤਕ ਤੋਂ ਵੀ ਨਾਮਜ਼ਦਗੀ ਕਾਗਜ਼ ਭਰ ਦਿੱਤੇ।

ਦੂਸਰੇ ਪਾਸੇ ਕਾਂਗਰਸ ਨੇ ਉਸ ਸਮੇਂ ਦੇ ਆਪਣੇ ਤੇਜ਼ ਤਰਾਰ ਨੇਤਾ ਜਗਮੀਤ ਸਿੰਘ ਬਰਾੜ ਨੂੰ ਇੱਥੋਂ (ਫਿਰੋਜ਼ਪੁਰ) ਟਿਕਟ ਦੇ ਦਿੱਤੀ। ਇੱਥੇ ਦੱਸ ਦੇਈਏ ਕਿ ਚੌ. ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲ ਪੱਗ ਵੱਟ ਭਰਾ ਬਣੇ ਹੋਏ ਸਨ ਉੱਥੇ ਜਗਮੀਤ ਬਰਾੜ ਤੇ ਪਰਕਾਸ਼ ਸਿੰਘ ਬਾਦਲ ਵਿੱਚ ਲੜਾਈ ਸਾਰੀ ਦੁਨੀਆ ਜਾਣਦੀ ਸੀ। ਕਾਂਗਰਸ ਵੱਲੋਂ ਜਗਮੀਤ ਸਿੰਘ ਬਰਾੜ ਨੂੰ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜਾਈ ਜਾਂਦੀ ਸੀ। ਚੌ. ਦੇਵੀ ਲਾਲ ਦੇ ਸਾਹਮਣੇ ਜਗਮੀਤ ਬਰਾੜ ਦੇ ਆਉਣ ’ਤੇ ਅਕਾਲੀ ਦਲ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕਰਨ ਦੀ ਸੋਚੀ। ਇੱਕ ਤਾਂ ਜਗਮੀਤ ਬਰਾੜ ਦਾ ਸਿਆਸੀ ਅੰਤ ਤੇ ਦੂਸਰੀ ਚੌ. ਦੇਵੀ ਲਾਲ ਦੀ ਜਿੱਤ ਦਾ ਵੱਡਾ ਫਾਇਦਾ।

ਚੌ. ਦੇਵੀ ਲਾਲ ਜੋ ਸਿਰਫ ਬਲਰਾਮ ਜਾਖੜ ਖਿਲਾਫ ਲੜਨ ਆਏ ਸੀ ਪਰ ਬਲਰਾਮ ਜਾਖੜ ਦੇ ਫਿਰੋਜ਼ਪੁਰ ਤੋਂ ਇਲੈਕਸ਼ਨ ਨਾ ਲੜਨ ਦੇ ਬਾਵਜ਼ੂਦ ਉਨ੍ਹਾਂ ਨੂੰ ਕਾਗਜ਼ ਵਾਪਸ ਨਹੀਂ ਲੈਣ ਦਿੱਤੇ ਗਏ ਤੇ ਉਹਨਾਂ (ਦੇਵੀ ਲਾਲ) ਦੀ ਚੋਣ ਮੁਹਿੰਮ ਖੁਦ ਸਾਂਭਣ ਦੀ ਜਿੰਮੇਵਾਰੀ ਲਈ ਪਰ ਵੱਡੇ ਲੀਡਰ ਵੱਲੋਂ ਚੱਲੀਆਂ ਚਾਲਾਂ ਉਨ੍ਹਾਂ ਨੂੰ ਹੀ ਪੁੱਠੀਆਂ ਪੈ ਗਈਆਂ। ਜਦੋਂ ਇਨ੍ਹਾਂ ਚੋਣਾਂ ’ਚ ਨਵਾਂ ਚਿਹਰਾ ਧਿਆਨ ਸਿੰਘ ਮੰਡ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਜੇਤੂ ਹੋ ਕੇ ਮੈਂਬਰ ਪਾਰਲੀਮੈਂਟ ਬਣ ਗਿਆ ਤੇ ਜਗਮੀਤ ਬਰਾੜ ਦੂਸਰੇ ਤੇ ਚੌਧਰੀ ਦੇਵੀ ਲਾਲ ਤੀਜੇ ਨੰਬਰ ’ਤੇ ਰਹੇ। ਚੌਧਰੀ ਦੇਵੀ ਲਾਲ ਸੀਕਰ ਤੇ ਰੋਹਤਕ ਦੋਵਾਂ ਜਗ੍ਹਾਂ ਤੋਂ ਹੀ ਜਿੱਤ ਗਏ ਸਨ।

Also Read : Lok Sabha Election 2024: ਲੋਕ ਸਭਾ ਚੋਣਾਂ ਬਣੀਆਂ ਸਿਰਕੱਢ ਆਗੂਆਂ ਦੀ ਇੱਜਤ ਦਾ ਸਵਾਲ

LEAVE A REPLY

Please enter your comment!
Please enter your name here