ਚੀਨ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਰ ਵਧੀ

Corona India

ਹੁਣ ਤੱਕ ਚੀਨ ‘ਚ ਕੋਰੋਨਾ ਵਾਇਰਸ ਨਾਲ ਮਰ ਚੁੱਕੇ ਨੇ 425 ਵਿਅਕਤੀ Coronavirus

ਬੀਜਿੰਗ (ਏਜੰਸੀ)। ਚੀਨ ‘ਚ ਕੋਰੋਨਾ ਵਾਇਰਸ Coronavirus ਨਾਲ ਮਰਨ ਵਾਲਿਆਂ ਦੀ ਗਿਣਤੀ 425 ਹੋ ਗਈ ਹੈ, ਜਦੋਂਕਿ 37643 ਜਣਿਆਂ ‘ਚ ਇਸ ਵਾਇਰਸ ਦੇ ਪਾਏ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ਦੀ ਸਰਕਾਰੀ ਸਿਹਤ ਕਮੇਟੀ ਨੇ ਇਹ ਜਾਣਕਾਰੀ ਦਿੱਤੀ ਹੈ। ਕਮੇਟੀ ਨੇ ਕਿਹਾ ਕਿ ਤਿੰਨ ਫਰਵਰੀ ਦੀ ਅੱਧ ਰਾਤ ਤੱਕ ਸਿਹਤ ਕਮੇਟੀ ਨੂੰ ਦੇਸ਼ ਦੇ 31 ਸੂਬਿਆਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਕੋਰੋਨਾ ਵਾਇਰਸ ਨਾਲ ਹੁਣ ਤੱਕ 425 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 37643 ਜਣਿਆਂ ਵਿੱਚ ਇਹ ਵਾਇਰਸ ਪਾਇਆ ਗਿਆ ਹੈ। ਜਿਨ੍ਹਾਂ ‘ਚੋਂ 2788 ਜਣਿਆਂ ਦੀ ਹਾਲਤ ਨਾਜੁਕ ਹੈ। ਹੁਣ ਤੱਕ 632 ਜਣਿਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।

  • ਜ਼ਿਕਰਯੋਗ ਹੈ ਕਿ ਚੀਨ ‘ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਬੀਤੇ ਵਰ੍ਹੇ ਦਸੰਬਰ ‘ਚ ਵੁਹਾਨ ‘ਚ ਸਾਹਮਣੇ ਆਇਆ ਸੀ।
  • ਮੌਜ਼ੂਦਾ ਸਮੇਂ ‘ਚ ਭਾਰਤ ਸਮੇਤ ਦੁਨੀਆਂ ਭਰ ‘ਚ 20 ਜ਼ਿਆਦਾ ਦੇਸ਼ਾਂ ‘ਚ ਇਹ ਵਾਇਰਸ ਫੈਲ ਚੁੱਕਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।