ਨਹੀਂ ਹਨ ਡੇਰਾ ਪ੍ਰੇਮੀ ਦੋਸ਼ੀ, ਅਦਾਲਤ ਨੇ ਕੀਤਾ ਬਾਇੱਜ਼ਤ ਬਰੀ

Panchkula, Dera, Guilty, Court, Acquits

ਪੰਚਕੂਲਾ ਦੰਗਿਆਂ ਵਿੱਚ ਕੀਤਾ ਗਿਆ ਸੀ ਗ੍ਰਿਫ਼ਤਾਰ | Panchkula

  • 6 ਡੇਰਾ ਪ੍ਰੇਮੀਆ ਨੂੰ ਵੱਡੀ ਰਾਹਤ | Panchkula

ਪੰਚਕੂਲਾ/ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਚਕੂਲਾ ਹਿੰਸਾ ਮਾਮਲੇ ਵਿੱਚ ਮਾਣਯੋਗ ਅਦਾਲਤ ਵੱਲੋਂ 6 ਡੇਰਾ ਪ੍ਰੇਮੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਾਰੇ ਦੋਸ਼ਾਂ ਤੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਨ੍ਹਾਂ 6 ਡੇਰਾ ਪ੍ਰੇਮੀਆਂ ਨੂੰ 25 ਅਗਸਤ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਜ਼ਮਾਨਤ ‘ਤੇ ਚੱਲ ਰਹੇ ਸਨ। ਪੰਚਕੂਲਾ ਘਟਨਾਵਾਂ ਨਾਲ ਸਬੰਧਿਤ ਇਹ ਪਹਿਲਾ ਮਾਮਲਾ ਹੈ ਜਿਸ ਵਿਚ ਡੇਰਾ ਸਰਧਾਲੂਆਂ ਨੂੰ ਬਾਇੰਜ਼ਤ ਬਰੀ ਕੀਤਾ ਗਿਆ ਹੈ। (Panchkula)

ਸੀਨੀਅਰ ਵਕੀਲ ਰਾਜ ਕੁਮਾਰ ਚੌਹਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਚਕੂਲਾ ਪੁਲਿਸ ਵੱਲੋਂ 25 ਅਗਸਤ ਨੂੰ ਐਫਆਈਆਰ ਨੰਬਰ 362 ਰਾਹੀਂ ਹੁਸ਼ਿਆਰ ਸਿੰਘ, ਰਵੀ ਕੁਮਾਰ, ਤਰਸੇਮ ਕੁਮਾਰ, ਸੰਘਾ ਰਾਮ, ਗਿਆਨੀ ਰਾਮ ਅਤੇ ਰਾਮ ਕ੍ਰਿਸ਼ਨ ਨੂੰ ਧਾਰਾ 148,149,436,188,511 ਤਹਿਤ ਕਥਿਤ ਦੋਸ਼ੀ ਠਹਿਰਾਉਂਦੇ ਹੋਏ ਗ੍ਰਿਫ਼ਤਾਰ ਕਰਦੇ ਹੋਏ ਜੇਲ੍ਹ ਭੇਜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਕੇਸ ਦੀ ਪੈਰਵੀ ਕਰਦੇ ਨਾ ਸਿਰਫ਼ ਇਨ੍ਹਾਂ ਸਾਰੇ ਦੋਸ਼ਾਂ ਨੂੰ ਗਲਤ ਠਹਿਰਾਇਆ ਗਿਆ। (Panchkula)

ਸਗੋਂ ਪੁਲਿਸ ਦੀ ਸਾਰੀ ਕਾਰਵਾਈ ਦੇ ਖ਼ਿਲਾਫ਼ ਅਦਾਲਤ ਵਿੱਚ ਆਪਣਾ ਪੱਖ ਵੀ ਰੱਖਿਆ ਗਿਆ। ਰਾਜ ਕੁਮਾਰ ਚੌਹਾਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਾਣਯੋਗ ਰੀਤੂ ਟੈਗੌਰ ਦੀ ਅਦਾਲਤ ਵੱਲੋਂ ਪੰਚਕੂਲਾ ਪੁਲਿਸ ਨੂੰ ਪੂਰਾ ਸਮਾਂ ਦਿੰਦੇ ਹੋਏ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਸੀ ਪਰ ਪੰਚਕੂਲਾ ਪੁਲਿਸ ਇਸ ਮਾਮਲੇ ਵਿੱਚ ਸਬੂਤ ਪੇਸ਼ ਕਰਨ ਵਿੱਚ ਅਸਫ਼ਲ ਸਾਬਤ ਹੋਈ ਹੈ। ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਸਾਰੇ 6 ਡੇਰਾ ਪ੍ਰੇਮੀਆਂ ਨੂੰ ਬਾਇੱਜ਼ਤ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। (Panchkula)