ਤਰਪਾਲ ਦੀ ਛੱਤ ਸਹਾਰੇ ਬੈਠੀ ਬਜ਼ੁਰਗ ਦਾ ਸਹਾਰਾ ਬਣੇ ਡੇਰਾ ਸ਼ਰਧਾਲੂ, ਬਣਾਇਆ ਮਕਾਨ

Welfare Work

ਭਲਾਈ ਕਾਰਜ: ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਨੇਪਰੇ ਚਾੜ੍ਹਿਆ ਮਕਾਨ ਉਸਾਰੀ ਦਾ ਕੰਮ

  • ਤੰਗਹਾਲੀ ’ਚ ਜੀਵਨ ਬਸ਼ਰ ਕਰਨ ਲਈ ਮਜ਼ਬੂਰ ਸੀ ਬਜ਼ੁਰਗ ਬਿਮਲਾ ਦੇਵੀ

(ਸੱਚ ਕਹੂੰ ਨਿਊਜ਼) ਜੈਤੋ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਮਾਨਵਤਾ ਭਲਾਈ ਦੇ 147 ਕਾਰਜਾਂ ’ਚ ਦਿਨ-ਰਾਤ ਜੁਟੀ ਹੈ ਇਸੇ ਲੜੀ ਤਹਿਤ ਬਲਾਕ ਜੈਤੋ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਇੱਕ ਜ਼ਰੂਰਤਮੰਦ ਬਜ਼ੁਰਗ ਵਿਧਵਾ ਨੂੰ ਮਕਾਨ ਬਣਾ ਕੇ ਦਿੱਤਾ ਹੈ ਇਹ ਔਰਤ ਆਪਣਾ ਮਕਾਨ ਡਿੱਗਣ ਕਾਰਨ ਤਰਪਾਲ ਦੇ ਆਸਰੇ ਗੁਜ਼ਾਰਾ ਕਰ ਰਹੀ ਸੀ।

ਬਜ਼ੁਰਗ ਦਾ ਇੱਕ ਲੜਕਾ ਹੈ ਜੋ ਕਿ ਬਿਮਾਰ ਦੱਸਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਬਜ਼ੁਰਗ ਬਿਮਲਾ ਦੇਵੀ ਦਾ ਪਹਿਲਾਂ ਵਾਲਾ ਮਕਾਨ ਵੀ ਖਸਤਾਹਾਲ ’ਚ ਸੀ ਜੋ ਕਿ ਲਗਭਗ ਦੋ ਮਹੀਨੇ ਪਹਿਲਾਂ ਭਾਰੀ ਮੀਂਹ ਕਾਰਨ ਡਿੱਗ ਪਿਆ ਸੀ ਉਸ ਤੋਂ ਬਾਅਦ ਹੀ ਉਹ ਤਰਪਾਲ ਦੀ ਛੱਤ ਹੇਠ ਰਹਿ ਰਹੀ ਸੀ ਅਤੇ ਘਰ ਦਾ ਅੱਧਾ ਸਮਾਨ ਵੀ ਕਿਸੇ ਹੋਰ ਦੇ ਘਰ ਰੱਖਿਆ ਹੋਇਆ ਸੀ ਜਦੋਂ ਇਸ ਸਬੰਧੀ ਡੇਰਾ ਸ਼ਰਧਾਲੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਇਸ ਲੋੜਵੰਦ ਨੂੰ ਪੱਕਾ ਮਕਾਨ ਬਣਾ ਕੇ ਦੇਣ ਦਾ ਫੈਸਲਾ ਕੀਤਾ ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਪੱਕਾ ਮਕਾਨ ਅਤੇ ਚਾਰ ਦੀਵਾਰੀ ਕੱਢ ਕੇ ਕੰਮ ਨੇਪਰੇ ਚਾੜ੍ਹਿਆ ਇਸ ਦੌਰਾਨ ਬਲਾਕ ਜੈਤੋ ਕਮੇਟੀ ਦੇ ਜ਼ਿੰਮੇਵਾਰ ਭੈਣਾਂ ਅਤੇ ਭਾਈ, ਸੇਵਾਦਾਰ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ ਸੀ ਅਤੇ ਸਭ ਨੇ ਵਧ ਚੜ੍ਹ ਕੇ ਇਸ ਮਹਾਨ ਸੇਵਾ ਦੇ ਕਾਰਜ ’ਚ ਹਿੱਸਾ ਪਾਇਆ।

ਸਾਧ-ਸੰਗਤ ਦਾ ਉਪਰਾਲਾ ਕਾਬਲੇ-ਤਾਰੀਫ: ਸਾਬਕਾ ਕੌਂਸਲਰ

ਇਸ ਮੌਕੇ ਲੋੜਵੰਦ ਬਜ਼ੁਰਗ ਔਰਤ ਨੂੰ ਮਕਾਨ ਬਣਾ ਕੇ ਦੇਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਾਬਕਾ ਕੌਂਸਲਰ ਡਾ. ਰਾਕੇਸ਼ ਕੁਮਾਰ ਨੇ ਕਿਹਾ ਕਿ ਇਹ ਪਰਿਵਾਰ ਬਹੁਤ ਔਖਾ ਸਮਾਂ ਗੁਜ਼ਾਰ ਰਿਹਾ ਸੀ। ਇਸ ਸਰਦੀ ਦੇ ਮੌਸਮ ’ਚ ਇਹ ਮਾਤਾ ਇੱਕ ਤਰਪਾਲ ਦੇ ਆਸਰੇ ਆਪਣਾ ਸਮਾਂ ਗੁਜਾਰ ਰਹੀ ਸੀ। ਹੁਣ ਡੇਰਾ ਪ੍ਰੇਮੀਆਂ ਨੇ ਪਰਿਵਾਰ ਦੀ ਜੋ ਮਦਦ ਕੀਤੀ ਉਹ ਕਾਬਲੇ-ਤਾਰੀਫ ਹੈ। ਉਨ੍ਹਾਂ ਕਿਹਾ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਜੋ ਇੱਕ-ਦੂਜੇ ਦੀ ਮਦਦ ਕਰਨਾ ਸਿਖਾਉਂਦਾ ਹੈ। ਸਾਨੂੰ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ। ਇਨ੍ਹਾਂ ਡੇਰਾ ਪ੍ਰੇਮੀਆਂ ਤੋਂ ਸਬਕ ਲੈ ਕੇ ਸਾਨੂੰ ਇੱਕ-ਦੂਜੇ ਦੀ ਮੱਦਦ ਕਰਨੀ ਚਾਹੀਦੀ ਹੈ।

ਸਾਧ-ਸੰਗਤ ਵੱਲੋਂ ਕੀਤੇ ਉਪਕਾਰ ਦਾ ਕਰਜ਼ਾ ਸਾਰੀ ਉਮਰ ਨਹੀਂ ਉਤਾਰ ਸਕਦੀ: ਬਿਮਲਾ ਦੇਵੀ

ਬਜ਼ੁਰਗ ਬਿਮਲਾ ਦੇਵੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਇੱਕ ਤਰਪਾਲ ਦੇ ਆਸਰੇ ਇਸ ਸਰਦੀ ਦੀ ਰੁੱਤ ’ਚ ਬੜਾ ਔਖਾ ਸਮਾਂ ਗੁਜਾਰ ਰਹੀ ਸੀ। ਉਸ ’ਚ ਇੰਨੀ ਸਮਰੱਥਾ ਨਹੀਂ ਸੀ ਕਿ ਉਹ ਮਕਾਨ ਬਣਾ ਸਕਦੀ। ਉਸ ਨੇ ਕਿਹਾ ਕਿ ਮੇਰੀ ਫਿਕਰ ਉਸ ਸਮੇਂ ਮੁੱਕੀ ਗਈ ਜਦ ਡੇਰਾ ਪ੍ਰੇਮੀਆਂ ਨੇ ਮੇਰੀ ਹਾਲਤ ਨੂੰ ਦੇਖਦੇ ਹੋਏ, ਖੁਦ ਆ ਕੇ ਕਿਹਾ ਕਿ ਅਸੀਂ ਤੁਹਾਨੂੰ ਮਕਾਨ ਬਣਾ ਕੇ ਦੇਣਾ ਹੈ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆਵਾਂ ਤਹਿਤ ਸਾਧ- ਸੰਗਤ ਵੱਲੋਂ ਕੀਤੇ ਗਏ ਉਪਕਾਰ ਦਾ ਕਰਜ਼ਾ ਉਹ ਸਾਰੀ ਉਮਰ ਨਹੀਂ ਉਤਾਰ ਸਕਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ