ਪੀੜ੍ਹਤਾਂ ਦੇ ਦਰਾਂ ’ਤੇ ਜਾ ਕੇ ਰਾਹਤ ਸਮੱਗਰੀ ਵੰਡ ਰਹੇ ਨੇ ਡੇਰਾ ਸ਼ਰਧਾਲੂ

Flood Rescue Operation
ਪਾਤੜਾਂ : ਹੜ੍ਹ ਪੀੜਤਾਂ ਦੀ ਮੱਦਦ ’ਚ ਜੁਟੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ। ਤਸਵੀਰਾਂ : ਭੂਸ਼ਣ ਸਿੰਗਲਾ

(ਭੂਸ਼ਣ ਸਿੰਗਲਾ) ਪਾਤੜਾਂ।  ਹੜ੍ਹ ਪੀੜ੍ਹਤ ਲੋਕਾਂ ਦੀ ਹਰ ਸੰਭਵ ਮੱਦਦ ਲਈ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਬਲਾਕ ਪਾਤੜਾਂ ਦੇ ਸੇਵਾਦਾਰ ਲਗਾਤਾਰ ਜੁਟੇ ਹੋਏ ਹਨ। (Flood Rescue Operation) ਸੇਵਾਦਾਰਾਂ ਦੇ ਹੌਂਸਲੇ ਐਨੇਂ ਬੁਲੰਦ ਹਨ ਕਿ ਉਹ ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ ਦੂਜਿਆਂ ਦੀ ਜਾਨ ਬਚਾਉਣ ਅਤੇ ਰਾਹਤ ਸਮੱਗਰੀ ਪਹੁੰਚਾ ਰਹੇ ਹਨ। ਪਾਤੜਾਂ ਖੇਤਰ ’ਚ ਹੜ੍ਹਾਂ ਦੀ ਮਾਰ ਝੱਲ ਰਹੇ ਵੱਡੀ ਗਿਣਤੀ ਪਿੰਡਾਂ ਦੀ ਮੱਦਦ ਲਈ ਡੇਰਾ ਸੱਚਾ ਸੌਦਾ ਦੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ਤਹਿਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਜੁਟੇ ਹੋਏ ਹਨ। (Flood Rescue Operation)

ਇਹ ਵੀ ਪੜ੍ਹੋ : ਹੜ੍ਹਾਂ ਦੀ ਮਾਰ : ਚਾਂਦਪੁਰਾ ਬੰਨ੍ਹ ਨਾ ਬੰਨ੍ਹਣ ਕਰਕੇ ਖਤਰਾ ਹੋਰ ਵਧਿਆ

ਸੇਵਾਦਰਾਂ ਵੱਲੋਂ ਪੀੜ੍ਹਤਾਂ ਨੂੰ ਜਿਸ ਤਰ੍ਹਾਂ ਦੇ ਵੀ ਸਮਾਨ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ, ਉਸੇ ਤਰ੍ਹਾਂ ਦਾ ਸੁੱਕਾ ਰਾਸ਼ਨ ਜਾਂ ਮੈਡੀਕਲ ਸਮੱਗਰੀ ਪਹੁੰਚਾਈ ਜਾ ਰਹੀ ਹੈ। ਸੇਵਾਦਾਰਾਂ ਦੇ ਸੇਵਾ ਭਾਵਨਾ ਦੇ ਜਜਬੇ ਨੂੰ ਦੇਖ ਕੇ ਪਾਣੀ ’ਚ ਘਿਰੇ ਲੋਕ ਕਾਫੀ ਸ਼ਲਾਘਾ ਕਰ ਰਹੇ ਹਨ। ਸੇਵਾਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸਿੱਖਿਆ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਗਈ ਹੈ ਕਿ ਮੁਸੀਬਤ ’ਚ ਫਸੇ ਲੋਕਾਂ ਦੀ ਮੱਦਦ ਕਰੋ ਤਾਂ ਜੋ ਉਨ੍ਹਾਂ ਦੇ ਦੁੱਖਾਂ ਨੂੰ ਘਟਾਇਆ ਜਾ ਸਕੇ, ਇਹੋ ਹੀ ਇਨਸਾਨੀਅਤ ਹੈ।

Flood Rescue Operation
ਪਾਤੜਾਂ : ਹੜ੍ਹ ਪੀੜਤਾਂ ਦੀ ਮੱਦਦ ’ਚ ਜੁਟੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ। ਤਸਵੀਰਾਂ : ਭੂਸ਼ਣ ਸਿੰਗਲਾ

Flood Rescue Operation Flood Rescue Operation

ਸੇਵਾਦਾਰਾਂ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਲੰਗਰ, ਪੀਣ ਵਾਲਾ ਪਾਣੀ, ਮੈਡੀਕਲ ਸਹੂਲਤਾਂ, ਸੁੱਕਾ ਰਾਸ਼ਨ ਅਤੇ ਤਰਪਾਲਾਂ ਆਦਿ ਵੰਡੀਆਂ ਜਾ ਰਹੀਆਂ ਹਨ। ਇਹੋ ਹੀ ਨਹੀਂ ਸੇਵਾਦਾਰਾਂ ਵੱਲੋਂ ਰਾਹਤ ਸਮੱਗਰੀ ਦੇ ਨਾਲ-ਨਾਲ ਪਾਣੀ ’ਚ ਡੁੱਬ ਰਹੇ ਪਸ਼ੂਆਂ ਅਤੇ ਮਨੁੱਖੀ ਜ਼ਿੰਦਾਂ ਨੂੰ ਵੀ ਆਪਣੀ ਜਾਨ ਜੋਖਮ ’ਚ ਪਾ ਕੇ ਬਚਾਇਆ ਜਾ ਰਿਹਾ ਹੈ। ਸੇਵਾਦਾਰਾਂ ਦੇ ਇਸ ਜਜ਼ਬੇ ਦੀ ਚਹੁੰ ਪਾਸਿਓਂ ਸ਼ਲਾਘਾ ਹੋ ਰਹੀ ਹੈ।

LEAVE A REPLY

Please enter your comment!
Please enter your name here