ਡੇਰਾ ਸ਼ਰਧਾਲੂ ਵੱਲੋਂ 40ਵੀਂ ਵਾਰ ਖੂਨਦਾਨ ਕਰਕੇ ਜ਼ਰੂਰਤਮੰਦ ਮਰੀਜਾਂ ਦੀ ਕੀਤੀ ਮੱਦਦ

Blood Donation

ਖੂਨ ਦੇਣ ਨਾਲ ਸਾਡੇ ਸਰੀਰ ਚ ਨਹੀਂ ਆਉਂਦੀ ਕੋਈ ਕਮੀ, ਸਰੀਰ ਹੁੰਦਾ ਹੈ ਹੋਰ ਤੰਦਰੁਸਤ : ਹਰਦੀਪ ਇੰਸਾਂ | Blood Donation

ਭਾਦਸੋਂ (ਸੁਸੀਲ ਕੁਮਾਰ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੀ ਬਗੈਰ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਦਿਨ ਰਾਤ ਮੋਹਰੀ ਰਹਿੰਦੇ ਹਨ, ਐਸੀ ਹੀ ਮਿਸਾਲ ਇੱਕ ਡੇਰਾ ਸ਼ਰਧਾਲੂ ਗੁਰਦੀਪ ਸਿੰਘ ਇੰਸਾਂ 85 ਮੈਂਬਰ ਦੇ ਭਰਾ ਹਰਦੀਪ ਕੁਮਾਰ ਇੰਸਾਂ ਪਿੰਡ ਬਿਰੜਵਾਲ ਬਲਾਕ ਮੱਲੇਵਾਲ (ਭਾਦਸੋਂ) ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚੱਲਦਿਆਂ ਜ਼ਰੂਰਤਮੰਦ ਮਰੀਜਾਂ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਐਮਰਜੈਂਸੀ ਵਾਰਡ ਵਿੱਚ ਦਾਖਲ ਮਰੀਜਾਂ ਲਈ 40ਵੀਂ ਵਾਰ ਖੂਨਦਾਨ ਕੀਤਾ।

ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ

ਇਸ ਮੌਕੇ ਹਰਦੀਪ ਕੁਮਾਰ ਇੰਸਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦ ਨੂੰ 40ਵੀਂ ਵਾਰ ਖੂਨਦਾਨ ਕਰਕੇ ਇੱਕ ਵੱਖਰੀ ਹੀ ਖੁਸ਼ੀ ਮਹਿਸੂਸ ਹੋਈ ਹੈ ਅਤੇ ਉਨ੍ਹਾਂ ਕਿਹਾ ਕਿ ਖੂਨ ਦੇਣ ਨਾਲ ਸਾਡੇ ਸਰੀਰ ’ਚ ਕੋਈ ਕਮੀ ਨਹੀਂ ਆਉਂਦੀ ਅਤੇ ਸਾਡਾ ਸਰੀਰ ਪਹਿਲਾਂ ਨਾਲੋ ਹੋਰ ਵੀ ਜ਼ਿਆਦਾ ਤੰਦਰੁਸਤ ਹੋ ਜਾਂਦਾ ਹੈ।