ਦੋਸ਼ਾਂ ਤੋਂ ਨਿਰਾਸ਼ ਜੈਸੂਰਿਆ ਨੇ ਦੱਸਿਆ ਖ਼ੁਦ ਨੂੰ ਇਮਾਨਦਾਰ

Sri Lanka's chief cricket selector Sanath Jayasuriya, left, talks to Chamara Kapugedera during a practice session ahead of their first one-day international cricket match against India in Dambulla, Sri Lanka, Saturday, Aug. 19, 2017. (AP Photo/Eranga Jayawardena)

ਭ੍ਰਿਸ਼ਟਾਚਾਰ ਰੋਕੂ ਇਕਾਈ (ਏਸੀਯੂ) ਦੀ ਜਾਂਚ ‘ਚ ਸਹਿਯੋਗ ਨਾ ਦੇਣ ਦਾ ਦੋਸ਼ ਮੰਨਿਆ

 

ਕੋਲੰਬੋ, 16 ਅਕਤੂਬਰ
ਸਾਬਕਾ ਸ਼੍ਰੀਲੰਕਾਈ ਕਪਤਾਨ ਅਤੇ ਕ੍ਰਿਕਟ ਬੋਰਡ ‘ਚ ਮੌਜ਼ੂਦਾ ਮੁੱਖ ਚੋਣਕਰਤਾ ਸਨਥ ਜੈਸੂਰਿਆ ਨੇ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਵੱਲੋਂ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਖ਼ੁਦ ਨੂੰ ਇਮਾਨਦਾਰ ਦੱਸਿਆ ਹੈ
ਸਾਬਕਾ ਕ੍ਰਿਕੇਟਰ ਨੇ ਕਿਹਾ ਕਿ ਉਹਨਾਂ ਹਮੇਸ਼ਾ ਖੇਡ ਲਈ ਇਮਾਨਦਾਰੀ ਅਤੇ ਸਾਫ਼ਗੋਈ ਨਾਲ ਕੰਮ ਕੀਤਾ ਹੈ ਆਈਸੀਸੀ ਨੇ ਸੋਮਵਾਰ ਨੂੰ ਜੈਸੂਰਿਆ ‘ਤੇ ਦੋ ਵੱਖ ਵੱਖ ਮਾਮਲਿਆਂ ‘ਚ ਭ੍ਰਿਸ਼ਟਾਚਾਰ ਦੇ ਨਿਯਮ ਤੋੜਨ ਦੇ ਦੋਸ਼ ਲਾਏ ਸਨ 49 ਸਾਲਾ ਕ੍ਰਿਕੇਟਰ ਨੇ ਆਪਣੇ ਸਪੱਸ਼ਟੀਕਰਨ ‘ਚ ਕਿਹਾ ਕਿ ਉਹਨਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ ਹਨ ਜਿਸ ਵਿੱਚ ਮੈਚ ਫਿਕਸਿੰਗ ਅਤੇ ਪਿਚ ਫਿਕਸਿੰਗ ਜਿਹੇ ਕੋਈ ਦੋਸ਼ ਸ਼ਾਮਲ ਨਹੀਂ ਹਨ, ਪਰ ਉਹਨਾਂ ‘ਤੇ ਭ੍ਰਿਸ਼ਟਾਚਾਰ ਰੋਕੂ ਇਕਾਈ (ਏਸੀਯੂ) ਦੀ ਜਾਂਚ ‘ਚ ਸਹਿਯੋਗ ਨਾ ਦੇਣ ਦਾ ਦੋਸ਼ ਹੈ
ਜੈਸੂਰਿਆ ਨੇ ਕਿਹਾ ਕਿ ਮੈਂ ਇਸ ਸਮੇਂ ਆਪਣੀ ਸਥਿਤੀ ਨੂੰ ਲੈ ਕੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਪਹਿਲਾਂ ਮੈਨੂੰ ਏਸੀਯੂ ਨੂੰ ਸਪੱਸ਼ਟੀਕਰਨ ਦੇਣਾ ਹੋਵੇਗਾ ਮੈਨੂੰ ਸਖ਼ਤੀ ਨਾਲ ਕਿਹਾ ਗਿਆ ਹੈ ਕਿ ਫਿਲਹਾਲ ਮੈਂ ਕੁਝ ਨਾ ਕਹਾਂ ਕਿਉਂਕਿ ਇਹ ਏਸੀਯੂ ਦੇ ਨਿਯਮਾਂ ਦਾ ਉਲੰਘਣ ਹੋਵੇਗਾ
ਆਈਸੀਸੀ ਨੇ ਜੈਸੂਰਿਆ ‘ਤੇ  ਭ੍ਰਿਸ਼ਟਾਚਾਰ ਦੀ ਜਾਂਚ ‘ਚ ਮੱਦਦ ਨਾ ਕਰਨ ਜਾਂ ਬਿਨਾਂ ਕਿਸੇ ਕਾਰਨ ਉਸ ਤੋਂ ਮਨ੍ਹਾ ਕਰਨ ਅਤੇ ਕਾਗਜਾਤਾਂ ਨਾਲ ਛੇੜਛਾੜ ਜਾਂ ਉਹਨਾਂ ਨੂੰ ਨਸ਼ਟ ਕਰਨ ਦੇ ਦੋਸ਼ ਲਾਏ ਹਨ ਜੈਸੂਰਿਆ ਨੂੰ ਇਹਨਾਂ ਦੋਸ਼ਾਂ ਵਿਰੁੱਧ ਸੋਮਵਾਰ ਤੱਕ ਸਫ਼ਾਈ ਦੇਣੀ ਹੋਵੇਗੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।