ਦਿੱਲੀ ਹਾਫ਼ ਮੈਰਾਥਨ:ਇਥੋਪੀਅਨ ਦੌੜਾਕ ਜਿੱਤੇ ਦੋਵੇਂ ਖ਼ਿਤਾਬ

ਬੇਲਿਹੂ ਅਤੇ ਗੋਮੇਚੂ ਨੂੰ ਮਿਲੇ 27-27 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ

 

ਅਭਿਸ਼ੇਕ ਅਤੇ ਸੰਜੀਵਨੀ ਬਣੇ ਭਾਰਤੀ ਜੇਤੂ

ਮਹਿਲਾ ਵਰਗ ‘ਚ ਕੋਰਸ ਰਿਕਾਰਡ ਕਰਨ ‘ਤੇ ਮਿਲਿਆ 10 ਹਜ਼ਾਰ ਡਾਲਰ ਦਾ ਵਾਧੂ ਬੋਨਸ

 

ਨਵੀਂ ਦਿੱਲੀ, 21 ਅਕਤੂਬਰ 

ਇਥੋਪੀਆ ਦੇ ਅਥਲੀਟਾਂ ਅੰਡਮਲਾਕ ਬੇਲਿਹੂ ਅਤੇ ਗੋਮੇਚੁ ਤਸ਼ਾਇੇ ਨੇ ਏਅਰਐਲ ਦਿੱਲੀ ਹਾਫ਼ ਮੈਰਾਥਨ ‘ਚ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਐਤਵਾਰ ਨੂੰ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਦੇ ਖ਼ਿਤਾਬ ਜਿੱਤੇ ਲਏ ਦੋਵੇਂ ਵਰਗਾਂ ‘ਚ ਅਲੀਟ ਜੇਤੂਆਂ ਨੂੰ 27-27 ਹਜਾਰ ਡਾਲ ਦੀ ਇਨਾਮੀ ਰਾਸ਼ੀ ਮਿਲੀ ਹਾਫ਼ ਮੈਰਾਥਨ ‘ਚ ਕੁੱਲ 12060 ਅਥਲੀਟਾਂ ਨੇ ਹਿੱਸਾ ਲਿਆ

 
ਰਾਜਧਾਨੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਈ 21.097 ਕਿਲੋਮੀਟਰ ਦੇ ਅਲੀਟ ਗਰੁੱਪ ‘ਚ ਪੁਰਸ਼ ਵਰਗ ‘ਚ ਇਥੋਪੀਆ ਦੇ ਅੰਡਮਲਾਕ ਬੇਲਿਹੂ ਨੇ ਬਾਜੀ ਮਾਰੀ ਪਰ ਉਹ ਕੋਰਸ ਰਿਕਾਰਡ ਤੋੜਨ ਤੋਂ 12 ਸੈਕਿੰਡ ਦੇ ਮਾਮੂਲੀ ਫ਼ਰਕ ਨਾਲ ਖੁੰਝ ਗਏ ਉਹਨਾਂ 59.17 ਮਿੰਟ ਦਾ ਸਮਾਂ ਕੱਢਿਆ ਪੁਰਸ਼ ਵਰਗ ‘ਚ ਕੋਰਸ ਰਿਕਾਰਡ 59.੦6 ਮਿੰਟ ਦਾ ਸੀ

 

 

ਇਥੋਪੀਆ ਦੇ ਅਮਦੇਵਰਕ ਵਾਲੇਲੇਗਨ ਨੇ ਦੂਸਰਾ ਅਤੇ ਕੀਨੀਆ ਦੇ ਡੇਨਿਅਲ ਕਿਪਚੁੰਬਾ ਨੇ ਤੀਸਰਾ ਸਥਾਨ ਹਾਸਲ ਕੀਤਾ
ਇਥੋਪੀਆ ਦੀ ਹੀ ਜੇਮੇਚੁ ਤਸ਼ਾਏ ਨੇ 1 ਘੰਟਾ 6 ਮਿੰਟ 50 ਸੈਕਿੰਡ ਦੇ ਸਮੇਂ ਨਾਲ ਨਵਾਂ ਕੋਰਸ ਰਿਕਾਰਡ ਬਣਾਉਂਦੇ ਹੋਏ ਮਹਿਲਾ ਅਲੀਟ ਵਰਗ ਦਾ ਖ਼ਿਤਾਬ ਜਿੱਤਿਆ ਉਸਨੂੰ ਕੋਰਸ ਰਿਕਾਰਡ ਬਣਾਉਣ ‘ਤੇ 10 ਹਜ਼ਾਰ ਡਾਲਰ ਦਾ ਵਾਧੂ ਬੋਨਸ ਦਿੱਤਾ ਗਿਆ ਜੇਮੇਚੂ ਨੂੰ ਪੇਸਮੇਕਰ ਨਾਲ ਦੌੜਨ ਦਾ ਫਾਇਦਾ ਮਿਲਿਆ ਅਤੇ ਉਸਨੇ ਲਗਾਤਾਰ ਰਫ਼ਤਾਰ ਬਣਾਈ ਰੱਖਦੇ ਏ ਨਵਾਂ ਕੋਰਸ ਰਿਕਾਰਡ ਬਣਾ ਦਿੱਤਾ ਮਹਿਲਾ ਵਰਗ ‘ਚ ਕੀਨੀਆ ਦੀ ਜੋਏਸੀਲਿਨ ਨੂੰ ਦੂਸਰਾ ਅਤੇ ਇਥੋਪੀਆ ਦੀ ਜੇਨੇਬਾ ਨੂੰ ਤੀਸਰਾ ਸਥਾਨ ਮਿਲਿਆ

 

 

ਭਾਰਤੀ ਜੇਤੂਆਂ ਨੂੰ ਮਿਲੇ 4-4 ਲੱਖ ਰੁਪਏ

ਓਵਰਆਲ ਨਤੀਜਿਆਂ ‘ਚ ਅਭਿਸ਼ੇਕ ਨੂੰ 12ਵਾਂ ਸਥਾਨ, ਮਹਿਲਾਵਾਂ ‘ਚ ਸੰਜੀਵਨੀ ਨੂੰ 10ਵਾਂ ਸਥਾਨ

ਨਵੀਂ ਦਿੱਲੀ, 21 ਅਕਤੂਬਰ 
ਅਭਿਸ਼ੇਕ ਪਾਲ ਅਤੇ ਸੰਜੀਵਨੀ ਜਾਧਵ ਨੇ ਏਅਰਟੈਲ ਦਿੱਲੀ ਹਾਫ਼ ਮੈਰਾਥਨ ‘ਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਭਾਰਤੀ ਜੇਤੂ ਬਣਨ ਦਾ ਮਾਣ ਹਾਸਲ ਕਰ ਲਿਆ ਭਾਰਤੀ ਜੇਤੂਆਂ ਨੂੰ 4-4 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਭਾਰਤੀ ਦੌੜਾਕਾਂ ‘ਚ ਦੂਸਰੇ ਸਥਾਨ ‘ਤੇ ਰਹਿਣ ਵਾਲੇ ਨੂੰ 3-3 ਲੱਖ ਅਤੇ ਤੀਸਰੇ ਸਥਾਨ ਲਈ 2-2 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ

 
ਸੰਜੀਵਨੀ ਇੱਕ ਘੰਟਾ 13 ਮਿੰਟ 58 ਸੈਕਿੰਡ ‘ਚ ਦੌੜ ਪੂਰੀ ਕਰਕੇ ਭਾਰਤੀ ਮਹਿਲਾ ਜੇਤੂ ਬਣੀ ਉਹਨਾਂ ਦੀ ਟੀਮ ਸਾਥੀ ਪਾਰੁਲ ਚੌਧਰੀ 1 ਘੰਟਾ 14 ਮਿੰਟ 1 ਸੈਕਿੰਡ ਦੇ ਨਾਲ ਉਪ ਜੇਤੂ ਰਹੀ ਤੀਸਰੇ ਸਥਾਨ ‘ਤੇ ਰਹੀ ਮੋਨਿਕਾ ਅਥਾਰੇ ਨੇ 1 ਘੰਟਾ 16 ਮਿੰਟ 15 ਸੈਕਿੰਡ ਦਾ ਸਮਾਂ ਕੱਢਿਆ

 
ਭਾਰਤੀ ਪੁਰਸ਼ ਜੇਤੂ ਅਭਿਸ਼ੇਕ ਪਿਛਲੀ ਵਾਰ ਸੱਤਵੇਂ ਸਥਾਨ ‘ਤੇ ਰਹੇ ਸਨ ਪਰ ਇਸ ਵਾਰ ਉਹਨਾਂ ਸੋਨ ਤਮਗਾ ਜਿੱਤ ਕੇ ਦਮ ਲਿਆ ਅਭਿਸ਼ੇਕ ਨੂੰ ਓਵਰਆਲ ਪੋਜ਼ੀਸਨ 12ਵੀਂ, ਅਵਿਨਾਸ਼ ਨੂੰ 13ਵੀਂ ਅਤੇ ਗੋਪੀ ਦਾ 14ਵਾਂ ਸਥਾਨ ਰਿਹਾ ਮਹਿਲਾਵਾਂ ‘ਚ ਸੰਜੀਵਨੀ ਦੀ 10ਵੀਂ ਪੋਲ ਪੋਜੀਸ਼ਨ ਰਹੀ

 
ਪਿਛਲੇ ਸਾਲ ਸੱਤਵੇਂ ਸਥਾਨ ‘ਤੇ ਰਹੇ ਅਭਿਸ਼ੇਕ ਨੇ ਆਖ਼ਰੀ 100 ਮੀਟਰ ‘ਚ ਬਿਹਤਰੀਨ ਰਫ਼ਤਾਰ ਕੱਢਦੇ ਹੋਏ ਉਪਜੇਤੂ ਅਵਿਨਾਸ਼ ਸਾਬਲੇ ਅਤੇ ਤੀਸਰੇ ਸਥਾਨ ‘ਤੇ ਰਹੇ ਗੋਪੀ ਟੀ ਨੂੰ ਬੇਹੱਦ ਨਜ਼ਦੀਕੀ ਫ਼ਰਕ ਨਾਲ ਪਿੱਛੇ ਛੱਡਿਆ ਅਭਿਸ਼ੇਕ ਨੇ 1 ਘੰਟਾ 4 ਮਿੰਟ 13 ਸੈਕਿੰਡ ਦੇ ਸਮੇਂ ‘ਚ ਦੌੜ ਪੂਰੀ ਕੀਤੀ ਅਵਿਨਾਸ਼ 1 ਸੈਕਿੰਡ ਦੇ ਫ਼ਰਕ ਨਾਲ ਪਿੱਛੇ ਰਹੇ ਅਵਿਨਾਸ਼ ਨੇ 1 ਘੰਟਾ 4 ਮਿੰਟ 14 ਸੈਕਿੰਡ ਦਾ ਸਮਾਂ ਕੱਢਿਆ ਭਾਰਤ ਦੇ ਇੱਕੋ ਇੱਕ ਏਸ਼ੀਅਨ ਮੈਰਾਥਨ ਜੇਤੂ ਗੋਪੀ (1 ਘੰਟਾ 4 ਮਿੰਟ, 15 ਸੈਕਿੰਡ) ਅਭਿਸ਼ੇਕ ਤੋਂ ਦੋ ਸੈਕਿੰਡ ਪਿੱਛੇ ਰਹੇ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।