ਰਾਹਤ ਭਰੀ ਖ਼ਬਰ : ਪ੍ਰਦੂਸ਼ਣ ਦੌਰਾਨ ਦਿੱਲੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ

Pollution

ਨਵੀਂ ਦਿੱਲੀ। ਦਿੱਲੀ ਸਰਕਾਰ ਨੇ ਇਸ ਸਮੇਂ ਵੱਡਾ ਫ਼ੈਸਲਾ ਲਿਆ ਹੈ। 13 ਨਵੰਬਰ ਤੋਂ ਆਡ-ਈਵਨ ਲਾਗੂ ਨਹੀਂ ਹੋਵੇਗਾ। ਇਸ ਮਾਮਲੇ ’ਤੇ ਦਿੱਲੀ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ 13 ਨਵੰਬਰ ਤੋਂ ਆਡ ਈਵਨ ਲਾਗੂ ਨਹੀਂ ਹੋਵੇਗਾ। ਫਿਲਹਾਲ ਇਸ ਨੂੰ ਮੁਲਤਵੀ ਕੀਤਾ ਗਿਆ ਹੈ। ਜੇਕਰ ਹਾਲਾਤ ਫਿਰ ਤੋਂ ਗੰਭੀਰ ਹੁੰਦੇ ਹਨ ਤਾਂ ਇਸ ’ਤੇ ਮੁੜ ਵਿਚਾਰ ਕੀਤਾ ਜਾਵੇਗਾ। (Pollution)

ਦੀਵਾਲੀ ਤੋਂ ਬਾਅਦ ਲਿਆ ਜਾਵੇਗਾ ਫ਼ੈਸਲਾ | Pollution

ਗੋਪਾਲ ਰਾਏ ਨੇ ਅੱਗੇ ਕਿਹਾ ਕਿ ਦਿੱਲੀ ’ਚ 8-10 ਦਿਨਾ ਤੋਂ ਹਵਾ ਦੀ ਗਤੀ ’ਚ ਠਹਿਰਾਅ ਸੀ। ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਬੇਹੱਦ ਗੰਭੀਰ ਸ੍ਰੇਣੀ ’ਚ ਪਹੰੁਚ ਗਿਆ ਸੀ। ਰਾਤ ਤੋਂ ਜੋ ਬਾਰਿਸ਼ ਹੋ ਰਹੀ ਹੈ ਉਸ ਤੋਂ ਬਾਅਦ ਜੋ ਏਕਿਊਆਈ 450 ਸੀ, ਉਹ ਅੱਜ 300 ਹੋ ਗਿਆ ਹੈ ਅਤੇ ਅਜੇ ਹੋਰ ਘੱਟ ਹੋਣ ਦੀ ਉਮੀਦ ਹੈ। ਜੇਕਰ ਹਾਲਾਤ ਫਿਰ ਤੋਂ ਗੰਭੀਰ ਹੁੰਦੇ ਹਨ ਤਾਂ ਆਡ ਈਵਨ ’ਤੇ ਮੁੜ ਵਿਚਾਰ ਕੀਤਾ ਜਾਵੇਗਾ। ਦੀਵਾਲੀ ਤੋਂ ਬਾਅਦ ਸਰਕਾਰ ਪ੍ਰਦੂਸ਼ਣ ਦੀ ਮਸੀਖਿਆ ਬੈਠਕ ਕਰੇਗੀ ਅਤੇ ਉਸ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।

ਮੰਤਰੀ ਨੇ ਆਖੀ ਇਹ ਗੱਲ | Pollution

ਗੋਪਾਲ ਰਾਏ ਨੇ ਕਿਹਾ ਕਿ 20 ਨਵੰਬਰ ਤੱਕ ਆਡ ਈਵਨ ਲਾਗੂ ਕਰਨ ਦੇ ਫ਼ੈਸਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਰਾਤ ਤੋਂ ਮੌਸਮ ’ਚ ਹਵਾ ਦੀ ਗਤੀ ਵਧਣ ਕਾਰਨ ਬਦਲਾਅ ਹੋਇਆ ਹੈ। ਪ੍ਰਦੂਸ਼ਣ ਦੇ ਪੱਧਰ ’ਚ ਸੁਧਾਰ ਦੇਖਿਆ ਜਾ ਰਿਹਾ ਹੈ।

Also Read : ਈਡੀ ਵਿਭਾਗ ਨੇ ਕੀਤੀਆਂ ਹੀਰੋ ਮੋਟੋਕਾਰਪ ਦੇ ਚੇਅਰਮੈਨ ਦੀਆਂ ਜਾਇਦਾਦਾਂ ਜਬਤ