ਈਡੀ ਵਿਭਾਗ ਨੇ ਕੀਤੀਆਂ ਹੀਰੋ ਮੋਟੋਕਾਰਪ ਦੇ ਚੇਅਰਮੈਨ ਦੀਆਂ ਜਾਇਦਾਦਾਂ ਜਬਤ

Hero MotoCorp

ਨਵੀਂ ਦਿੱਲੀ। ਈਡੀ ਦੇ ਮਨੀ ਲਾਂਡਰਿੰਗ ਜਾਂਚ ਸਬੰਧੀ ਵੱਡੀ ਕਾਰਵਾਈ ਕਰਦੇ ਹੋਏ ਮੈਸਰਜ਼ ਹੀਰੋ ਮੋਟੋਕਾਰਪ ਲਿਮ. ਦੇ ਸੀਐੱਮਡੀ ਅਤੇ ਚੇਅਰਮੈਨ ਪਵਨ ਕਾਂਤ ਮੁੰਜਾਲ ਦੀਆਂ ਦਿੱਲੀ ਸਥਿੱਤ ਤਿੰਨ ਅਚੱਲ ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਇਹ ਕਾਰਵਾਈ ਪੀਐੱਮਐੱਲਏ, 2002 ਦੇ ਪ੍ਰਬੰਧਾਂ ਅਧੀਨ ਕੀਤੀ ਗਈ ਹੈ। ਇਨ੍ਹਾਂ ਦਿੱਲੀ ਸਥਿੱਤ ਜਾਇਦਾਦਾਂ ਦੀ ਕੀਮਤ 24.95 ਕਰੋੜ ਦੇ (ਲਗਭਗ) ਦੱਸੀ ਜਾ ਰਹੀ ਹੈ। (Hero MotoCorp)

ਜ਼ਿਕਰਯੋਗ ਹੈ ਕਿ ਮੈਸਰਜ਼ ਹੀਰੋ ਮੋਟੋਕਾਰਪ ਲਿਮਟਿਡ ਦੇ ਸੀਐੱਮਡੀ ਅਤੇ ਚੇਅਰਮੈਨ ਪਵਨ ਕਾਂਤ ਮੁੰਜਾਲ ਦੀ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਜ਼ਬਤ ਅਤੇ ਕੁਰਕੀ ਦੀ ਕੁੱਲ ਕੀਮਤ 50 ਕਰੋੜ ਰੁਪਏ ਦੇ ਲਗਭਗ ਬਣਦੀ ਹੈ।

Also Read : ਰਾਖਵਾਕਰਨ ਬਨਾਮ ਵੋਟ ਰਾਜਨੀਤੀ

ਈਡੀ ਨੇ ਅਗਸਤ ਵਿੱਚ ਮੁੰਜਾਲ ਅਤੇ ਉਸ ਦੀਆਂ ਕੰਪਨੀਆਂ ਵਿਰੁੱਧ ਪੀਐੱਮਐੱਲਏ ਕੇਸ ਦਰਜ ਕਰਨ ਤੋਂ ਬਾਅਦ ਛਾਪੇਮਾਰੀ ਕੀਤੀ ਗਈ ਸੀ, ਜੋ ਕਿ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੇਲੀਜੈਂਸ ਦੀ ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਬਾਅਦ ਦਾਇਰ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ’ਤੇ ਭਾਰਤ ਤੋਂ ਵਿਦੇਸ਼ੀ ਕਰੰਸੀ ਨੂੰ ਗੈਰ ਕਾਨੂੰਨੀ ਢੰਗ ਨਾਲ ਭੇਜਣ ਦਾ ਦੋਸ਼ ਲਾਇਆ ਗਿਆ ਸੀ। ਈਡੀ ਨੇ ਕਿਹਾ ਕਿ ਇਸਤਗਾਸਾ ਦੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ 54 ਕਰੋੜ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਗੈਰ ਕਾਨੂੰਨੀ ਢੰਗ ਨਾਲ ਭਾਰਤ ਤੋਂ ਬਾਹਰ ਲਿਜਾਇਆ ਗਿਆ ਸੀ।