ਅਧਿਆਪਕ ਦੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ, ਆ ਗਿਆ ਮੌਕਾ

Htet 2023

ਚੰਡੀਗੜ੍ਹ। ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਵੱਲੋਂ ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ ਲੈਵਲ-1, 2 ਤੇ 3 ਦਾ ਆਯੋਜਨ 2 ਤੇ 3 ਦਸੰਬਰ 2023 (ਸ਼ਨਿੱਚਰਵਾਰ-ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ। ਬੋਰਡ ਬੁਲਾਰੇ ਨੇ ਦੱਸਿਆ ਕਿ ਅਧਿਆਪਕ ਪਾਤਰਤਾ ਪ੍ਰੀਖਿਆ ਲਈ ਸਿੱਖਿਆ ਬੋਰਡ ਦੁਆਰਾ ਆਨਲਾਈਨ ਬਿਨੈ/ਫੀਸ ਭਰਨ ਦੀ ਆਖ਼ਰੀ ਮਿਤੀ 10 ਨਵੰਬਰ 2023 ਨਿਰਧਾਰਿਤ ਕੀਤੀ ਗਈ ਹੈ।

ਉਮੀਦਵਾਰਾਂ ਨੂੰ ਸਲਾਹ ਦਿੰਤੀ ਜਾਂਦੀ ਹੈ ਕਿ ਉਹ ਆਖਰੀ ਮਿਤੀ ਦੀ ਉਡੀਕ ਨਾ ਕਰਦੇ ਹੋਏ ਸਮਾਂ ਰਹਿੰਦਿਆਂ ਬੋਰਡ ਦੀ ਅਧਿਕਾਰਿਕ ਵੈੱਬਸਾਈਟ www.bseh.org.in ’ਤੇ ਜਾ ਕੇ ਅਰਜ਼ੀ ਫਾਰਮ ਜ਼ਰੂਰ ਭਰ ਲੈਣ।

ਉਮੀਦਵਾਰ ਬੋਰਡ ਦੀ ਅਧਿਕਾਰਿਕ ਵੈੱਬਸਾਈਟ ’ਤੇ ਉਪਲੱਬਧ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਸਮਝ ਕੇ ਤੇ ਪੜ੍ਹ ਕੇ ਆਨਲਾਈਨ ਬਿਨੈ ਕਰਨ। ਉਨ੍ਹਾਂ ਕਿਹਾ ਕਿ ਬਿਨੈ ਕਰਨ ਦੀ ਆਖਰੀ ਮਿਤੀ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਬਿਨੈ ਕਰਤਾਵਾਂ ਨੂੰ ਆਨਲਾਈਨ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਤਕਨੀਕੀ ਸਮੱਸਿਆ ਆਉਂਦੀ ਹੈ ਤਾਂ ਉਹ ਹੈਲਪਲਾਈਨ ਨੰਬਰ 9358767113 ਤੇ ਈਮੇਲ ਆਈਡੀ helpdeskhtet2023@gmail.com ’ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਉਮੀਦਵਾਰ ਚੈਟ ਬਾਕਸ ਦੇ ਜ਼ਰੀਏ ਵੀ ਹਰਿਆਣਾ ਪਾਤਰਤਾ ਪ੍ਰੀਖਿਆ ਸਬੰਧੀ ਸੂਚਨਾਵਾਂ ਪ੍ਰਾਪਤ ਕਰ ਸਕਦੇ ਹਨ।

ਦਿੱਲੀ ਤੇ ਹਰਿਆਣਾ ਦੀਆਂ ਫਾਰਮਾ ਫੈਕਟਰੀਆਂ ’ਤੇ ਵੱਡੀ ਕਾਰਵਾਈ