ਕਰਨਾਟਕ ‘ਚ ਇਮਾਰਤ ਡਿੱਗਣ ਨਾਲ 14 ਦੀ ਮੌਤ

Deaths, Bulinding, Collapse, Karnataka

ਮਲਬੇ ‘ਚੋਂ ਆ ਰਹੀਆਂ ਹਨ ਲੋਕਾਂ ਦੀਆਂ ਆਵਾਜ਼ਾਂ

ਬੈਂਗਲੁਰੂ (ਏਜੰਸੀ)। ਉੱਤਰੀ ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ਵਿਚ ਦੋ ਦਿਨ ਪਹਿਲਾਂ ਡਿੱਗੀ ਇਕ ਨਿਰਮਾਣ ਅਧੀਨ ਇਮਾਰਤ ਦੇ ਮਲਬੇ ਵਿਚੋਂ ਬਚਾਅ ਕਰਮਚਾਰੀਆਂ ਨੇ ਹੁਣ ਤੱਕ 14 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਹੈ। ਬਚਾਅ ਕਰਮਚਾਰੀਆਂ ਨੂੰ ਘੱਟ ਤੋਂ ਘੱਟ 12 ਤੋਂ 15 ਹੋਰ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਸ਼ੱਕ ਹੈ, ਕਿਉਂਕਿ ਉਨ੍ਹਾਂ ਨੇ ਮਲਬੇ ਅੰਦਰੋਂ ਆਵਾਜ਼ਾਂ ਆਉਂਦੀਆਂ ਸੁਣੀਆਂ ਹਨ। ਚਾਰ ਮੰਜ਼ਿਲਾ ਇਮਾਰਤ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਵਿਨੈ ਕੁਲਕਰਣੀ ਦੇ ਰਿਸ਼ਤੇਦਾਰਾਂ ਵਿਚੋਂ ਇਕ ਦੀ ਸੀ। ਇਹ ਇਮਾਰਤ ਮੰਗਲਵਾਰ ਨੂੰ ਡਿੱਗੀ ਸੀ। ਹਾਦਸੇ ‘ਚ 55 ਵਿਅਕਤੀ ਜ਼ਖਮੀ ਹੋਏ ਸਨ।

ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਦਿਵਿਯਾ ਉਨਾਕਲ (8), ਦਕਸ਼ਾਇਣੀ (45) ਅਤੇ ਇਕ ਹੋਰ ਵਿਅਕਤੀ ਦੀ ਲਾਸ਼ ਬਚਾਅ ਮੁਹਿੰਮ ਦੇ ਤੀਜੇ ਦਿਨ ਮਲਬੇ ਵਿਚੋਂ ਕੱਢਿਆ ਗਿਆ। ਮਲਬੇ ਵਿਚ ਫਸੇ ਹੋਏ ਜ਼ਿਆਦਾਤਰ ਲੋਕ ਉਤਰੀ ਭਾਰਤ ਦੇ ਪ੍ਰਵਾਸੀ ਮਜ਼ਦੂਰ ਹਨ ਜੋ ਉਥੇ ਟਾਈਲਾਂ ਲਾ ਰਹੇ ਸਨ। ਮੁੱਖ ਮੰਤਰੀ ਐਚ.ਡੀ. ਕੁਮਾਰ ਸਵਾਮੀ ਨੇ ਕਿਹਾ ਕਿ ਉਹ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਦੀ ਖਬਰ ਮਿਲਣ ਨਾਲ ਸਦਮੇ ‘ਚ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।