ਸੀਰੀਆ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 8500 ਹੋਈ: ਡਬਲਿਊਐੱਚਓ

Turkey Syria

ਕਾਹਿਰਾ (ਏਜੰਸੀ)। ਸੀਰੀਆ ’ਚ ਭਿਆਨਕ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 8500 ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਹ ਅੰਕੜਾ ਹੋਰ ਵਧਣ ਦਾ ਡਰ ਹੈ। ਵਿਸ਼ਵ ਸਹਿਤ ਸੰਗਠਨ (ਡਬਲਿਊ ਐੱਚ ਓ) ਦੇ ਪੂਰਬੀ ਭੂਮੱਧਸਾਗਰੀ ਦਫਤਰ ਦੇ ਕਾਰਜਵਾਹਕ ਖੇਤਰੀ ਐਮਰਜੈਂਸੀ ਡਾਇਰੈਕਟਰ ਰਿਕ ਬ੍ਰੇਨਨ ਨੇ ਇਹ ਜਾਣਕਾਰੀ ਦਿੱਤੀ। ਬ੍ਰੇਨਨ ਨੇ ਬ੍ਰੀਫਿੰਗ ’ਚ ਦੱਸਿਆ ਕਿ ਅਜੇ ਸਾਡੇ ਕੋਲ ਜੋ ਅੰਕੜੇ ਉਪਲੱਬਧ ਹਨ ਉਸ ’ਚ ਸਰਕਾਰ ਦੇ ਕਬਜ਼ੇ ਵਾਲੇ ਖੇਤਰ ’ਚ ਲਗਭਗ 4000 ਮੌਤਾਂ ਅਤੇ ਲਗਭਗ 2500 ਲੋਕ ਜਖ਼ਮੀ ਹੋਏ ਹਨ ਅਤੇ ਉੱਤਰ ਪੱਛਮ ’ਚ ਲਗਭਗ 4500 ਮੌਤਾਂ ਅਤੇ 7500 ਜਖ਼ਮੀ ਹੋਏ ਹਨ। (WHO)

ਮਰਨ ਵਾਲਿਆਂ ਦੀ ਪੂਰੀ ਗਿਣਤੀ ਦੱਸਣਾ ਮੁਸ਼ਕਿਲ | WHO

ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਸਹੀ ਗਿਣਤੀ ਦੱਸਣਾ ਮੁਸ਼ਕਿਲ ਹੈ, ਕਿਉਂਕਿ ਇਹ ਰੋਜ਼ਾਨਾ ਵਧ ਰਹੀ ਹੈ। ਸੀਰੀਆ ਦੇ ਸਿਹਤ ਮੰਤਰੀ ਹਸਨ ਅਲ ਗੱਬਸ਼ ਬ੍ਰਾਡਕਾਸਟਰ ਨੇ ਦੱਸਿਆ ਕਿ ਸਰਕਾਰੀ ਕੰਟਰੋਲ ਵਾਲੇ ਇਲਾਕਿਆਂ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 1414 ਸੀ, ਜਦਕਿ ਹੋਰ 2349 ਜਖ਼ਮੀ ਹੋਏ ਸਨ। ਬੀਤੇ ਸੋਮਵਾਰ ਨੂੰ ਤੁਰਕੀ ਅਤੇ ਸੀਰੀਆ ’ਚ ਕੁਝ ਹਿੱਸਿਆ ’ਚ ਆਏ ਸ਼ਕਤੀਸ਼ਾਲੀ ਭੂਚਾਲਾਂ ’ਚ ਕੁੱਲ ਮਿਲਾ ਕੇ 31000 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਹਜ਼ਾਰਾਂ ਘਰ ਤਬਾਹ ਹੋ ਗਏ।

ਤੁਰਕੀ ’ਚ ਭੂਚਾਲ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 26,605 ਹੋਈ

ਤੁਰਕੀ ’ਚ ਵਿਨਾਸ਼ਕਾਰੀ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 29605 ਹੋ ਗਈ ਹੈ। ਆਫ਼ ਤੇ ਐਮਰਜੈਂਸੀ ਮੈਨੇਜ਼ਮੈਂਟ ਅਥਾਰਟੀ ਨੇ ਇਹ ਜਾਣਕਾਰੀ ਦਿੱਤੀ। ਏਐੱਫਏਡੀ ਨੇ ਇੱਕ ਬਿਆਨ ’ਚ ਕਿਹਾ ਕਿ ਦੁਪਹਿਰ 3 ਵੱਜ ਕੇ 55 ਮਿੰਟਾਂ ਤੱਕ 29605 ਲੋਕਾਂ ਦੀ ਮੌਤ ਹੋ ਗਈ। ਤੁਰਕੀ ਅਤੇ ਸੀਰੀਆ ਦੇ ਕੁਝ ਹਿੱਸਿਆਂ ’ਚ ਬੀਤੇ ਸੋਮਵਾਰ ਨੂੰ ਆਏ ਸ਼ਕਤੀਸ਼ਾਲੀ ਭੂਚਾਲ ’ਚ ਕੁੱਲ ਮਿਲਾ ਕੇ 30000 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਹਜ਼ਾਰਾਂ ਘਰ ਤਬਾਹ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ