ਪਿਆਰੇ ਸਤਿਗੁਰੂ ਜੀ ਨੇ ਖੂਹ ਦਾ ਖਾਰਾ ਪਾਣੀ ਬਚਨਾਂ ਨਾਲ ਕੀਤਾ ਮਿੱਠਾ

Satnam Singh Ji Maharaj

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ

ਪ੍ਰੇਮੀ ਭੂਰਾ ਸਿੰਘ ਸੇਵਾਦਾਰ ਪਿੰਡ ਮਲਕਾਣਾ, ਤਹਿ. ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ (ਪੰਜਾਬ) ਤੋਂ ਲਿਖਦਾ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਿਸ ਤਰ੍ਹਾਂ ਉਨ੍ਹਾਂ ਦੇ ਪਿੰਡ ਦੇ ਖੂਹ ਦਾ ਖਾਰਾ ਪਾਣੀ ਮਿੱਠਾ ਕੀਤਾ ਉਸ ਅਨੋਖੀ ਖੇਡ ਦਾ ਵਰਣਨ ਇਸ ਤਰ੍ਹਾਂ ਹੈ:-

ਦਸੰਬਰ 1965 ਦੀ ਗੱਲ ਹੈ ਕਿ ਸ਼ਹਿਨਸ਼ਾਹ ਪਰਮ ਪਿਤਾ ਜੀ ਨੇ ਮਲਕਾਣਾ ਪਿੰਡ ’ਚ ਸਤਿਸੰਗ ਮਨਜ਼ੂਰ ਕੀਤਾ ਪ੍ਰੇਮੀ ਭੂਰਾ ਸਿੰਘ ਅਤੇ ਉਨ੍ਹਾਂ ਦੇ ਪਿੰਡ ਦੀ ਸਾਧ-ਸੰਗਤ ਰਲ਼ ਕੇ ਸਤਿਸੰਗ ਦੀ ਤਿਆਰੀ ਕਰ ਰਹੀ ਸੀ ਉਨ੍ਹਾਂ ਦਿਨਾਂ ਦੇ ਕੁਝ ਸ਼ੰਕਾਵਾਦੀ ਜੀਵਾਂ ਨੇ ਸਵਾਲ ਉਠਾਇਆ ਕਿ ਜੇਕਰ ਸੱਚੇ ਸੌਦੇ ਵਾਲੇ ਪੂਰਨ ਸੰਤ-ਮਹਾਤਮਾ ਹਨ ਤਾਂ ਸਾਡੇ ਪਿੰਡ ਦੇ ਖੂਹ ਦਾ ਖਾਰਾ ਪਾਣੀ ਮਿੱਠਾ ਕਰ ਦੇਣ। ਸਤਿਸੰਗ ਦਾ ਦਿਨ ਆ ਗਿਆ ਪੂਜਨੀਕ ਪਰਮ ਪਿਤਾ ਜੀ ਵਾਲੀ ਦੋ ਜਹਾਨ ਸਤਿਸੰਗ ਫਰਮਾਉਣ ਲਈ ਪਿੰਡ ਮਲਕਾਣਾ ਪਧਾਰੇ।

ਪੂਜਨੀਕ ਸ਼ਹਿਨਸ਼ਾਹ ਜੀ ਦੇ ਉੱਥੇ ਪਹੁੰਚਣ ’ਤੇ ਸਾਧ-ਸੰਗਤ ਅਤੇ ਪ੍ਰੇਮੀ ਭੂਰਾ ਸਿੰਘ ਸੇਵਾ ਸੰਮਤੀ ਵਾਲੇ ਦੇ ਪਰਿਵਾਰ ਨੇ ਬਹੁਤ ਹੀ ਖੁਸ਼ੀ ਮਨਾਈ ਕਿਉਂਕਿ ਉਨ੍ਹਾਂ ਦੇ ਰਹਿਬਰ ਖੁਦ ਚੱਲ ਕੇ ਉਨ੍ਹਾਂ ਦੇ ਘਰ ਪਹੁੰਚੇ ਸਨ। ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ਨੂੰ ਉਤਾਰੇ ਵਾਲੇ ਘਰ ਦਰਸ਼ਨ ਦੇਣ ਤੋਂ ਬਾਅਦ ਸਤਿਸੰਗ ਦਾ ਪ੍ਰੋਗਰਾਮ ਸ਼ੁਰੂ ਕਰਵਾ ਦਿੱਤਾ। ਸ਼ਹਿਨਸ਼ਾਹ ਜੀ ਥੋੜ੍ਹੀ ਦੇਰ ਬਾਅਦ ਸਤਿਸੰਗ ’ਚ ਜਾ ਬਿਰਾਜਮਾਨ ਹੋਏ। ਸਤਿਸੰਗ ਤੋਂ ਬਾਅਦ ਨਾਮ ਦੇ ਕੇ ਜਦੋਂ ਪੂਜਨੀਕ ਪਰਮ ਪਿਤਾ ਜੀ ਵਾਪਸ ਆਪਣੇ ਉਤਾਰੇ ਵਾਲੇ ਘਰ ਆ ਰਹੇ ਸਨ ਤਾਂ ਰਸਤੇ ’ਚ ਪ੍ਰੇਮੀ ਹਾਕਮ ਸਿੰਘ ਨੇ ਸਤਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਸ਼ਹਿਨਸ਼ਾਹ ਜੀ ਆਪ ਜੀ ਜਾਂਦੇ-ਜਾਂਦੇ ਆਪਣੇ ਇਸ ਨਾਦਾਨ ਬੱਚੇ ਦੇ ਘਰ ਵੀ ਜ਼ਰੂਰ ਪਵਿੱਤਰ ਚਰਨ-ਕਮਲ ਪਾ ਕੇ ਜਾਓ ਜੀ। ਹਾਕਮ ਸਿੰਘ ਦੀ ਅਰਦਾਸ ਪ੍ਰਵਾਨ ਹੋ ਗਈ ਪਿਆਰੇ ਸਤਿਗੁਰੂ ਜੀ ਸਾਧ-ਸੰਗਤ ਨਾਲ ਜਾ ਰਹੇ ਸਨ ਰਸਤੇ ’ਚ ਇੱਕ ਵੀਰਾਨ ਖੂਹ ਸੀ। ਅੰਤਰਯਾਮੀ ਦਾਤਾ ਜੀ ਇੱਕਦਮ ਉਸ ਖੂਹ ਕੋਲ ਜਾ ਕੇ ਰੁਕ ਗਏ।

ਪਿਆਰੇ ਸਤਿਗੁਰੂ ਜੀ ਨੇ ਖੂਹ ਦਾ ਖਾਰਾ ਪਾਣੀ ਬਚਨਾਂ ਨਾਲ ਕੀਤਾ ਮਿੱਠਾ

ਸ਼ਹਿਨਸ਼ਾਹ ਜੀ ਨੇ ਖੂਹ ਵੱਲ ਹੱਥ ਨਾਲ ਇਸ਼ਾਰਾ ਕਰਦਿਆਂ ਫਰਮਾਇਆ, ‘‘ਭਾਈ! ਇਹ ਖੂਹ ਉਦਾਸ ਕਿਉਂ ਹੈ?’’ ਮੌਜ਼ੂਦ ਪ੍ਰੇਮੀਆਂ ਨੇ ਦੱਸਿਆ ਕਿ ਪਰਮ ਪਿਤਾ ਜੀ! ਇਸ ਦਾ ਪਾਣੀ ਏਨਾ ਖਾਰਾ ਹੈ ਕਿ ਇਸ ਨੂੰ ਪੀਣ ਨਾਲ ਦਸਤ ਲੱਗ ਜਾਂਦੇ ਹਨ ਇਸ ਲਈ ਪਿੰਡ ਵਾਲੇ ਇਸ ਦਾ ਪਾਣੀ ਨਹੀਂ ਪੀਂਦੇ। ਉਸ ਸਮੇਂ ਪ੍ਰੇਮੀਆਂ ਨੇ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਅਰਜ਼ ਕਰ ਦਿੱਤੀ, ਸ਼ਹਿਨਸ਼ਾਹ ਜੀ ਇਸ ਖੂਹ ਦਾ ਪਾਣੀ ਮਿੱਠਾ ਹੋ ਜਾਵੇ ਸਾਰੇ ਪਿੰਡ ਵਾਲਿਆਂ ਦੀ ਬੱਸ ਇਹੀ ਇੱਛਾ ਹੈ।

ਦਿਆਲੂ ਦਾਤਾ ਜੀ ਨੇ ਫ਼ਰਮਾਇਆ, ‘‘ਭਾਈ! ਤੁਹਾਡੇ ਲਈ ਬੇਪਰਵਾਹ ਸਾਈਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਕੋਲ ਅਰਦਾਸ ਕਰਦੇ ਹਾਂ, ਸ਼ਾਇਦ ਤੁਹਾਡੀ ਇਹ ਅਰਦਾਸ ਮਨਜ਼ੂਰ ਹੋ ਜਾਵੇ, ਇਸ ਦਾ ਪਾਣੀ ਤਾਂ ਜ਼ਰੂਰ ਮਿੱਠਾ ਹੋ ਜਾਵੇਗਾ, ਪਰ ਤੁਸੀਂ ਤਾਂ ਹੱਥਾਂ ’ਤੇ ਸਰ੍ਹੋ੍ਂ ਜਮਾਉਣ ਵਾਲੀ ਗੱਲ ਕਰਦੇ ਹੋ’’ ਸ਼ਹਿਨਸ਼ਾਹ ਜੀ ਸਰਵਸ਼ਕਤੀਮਾਨ ਦੇ ਪਵਿੱਤਰ ਬਚਨ ਤਾਂ ਹੋ ਹੀ ਗਏ ਸਨ, ਉਹ ਟਲ਼ ਨਹੀਂ ਸਕਦੇ ਸਨ। ਸਤਿਗੁਰੂ ਜੀ ਦੀ ਮਿਹਰ ਸਦਕਾ ਉਸ ਖੂਹ ਦਾ ਪਾਣੀ ਮਿੱਠਾ ਹੋ ਗਿਆ। ਪਿੰਡ ਦੇ ਸ਼ੰਕਾਵਾਦੀ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਕਈ ਸਾਲਾਂ ਤੋਂ ਵੀਰਾਨ ਜਿਹੇ ਪਏ ਉਸ ਖੂਹ ਦਾ ਪਾਣੀ ਮਿੱਠਾ ਹੋਣ ਨਾਲ ਪਿੰਡ ਵਾਸੀਆਂ ਦੇ ਭਾਗ ਜਾਗ ਗਏ। ਘਟ-ਘਟ ਦੇ ਜਾਨਣਹਾਰ ਕੁੱਲ ਮਾਲਕ ਜੀ ਨੇ ਪਿੰਡ ਦੇ ਲੋਕਾਂ ਦੀ ਇੱਛਾ ਨੂੰ ਪੂਰਾ ਕਰ ਦਿੱਤਾ। ਪੂਜਨੀਕ ਪਰਮ ਪਿਤਾ ਜੀ ਦੇ ਇਸ ਪਰਉਪਕਾਰ ਲਈ ਸਾਡੇ ਪਿੰਡ ਵਾਲੇ ਸ਼ਹਿਨਸ਼ਾਹ ਜੀ ਦਾ ਲੱਖ-ਲੱਖ ਸ਼ੁਕਰਾਨਾ ਕਰਨ ਲੱਗੇ।

ਇਹ ਕੁੱਲ ਮਾਲਕ ਦੀ ਦਇਆ-ਮਿਹਰ ਦਾ ਪ੍ਰਤੱਖ ਪ੍ਰਮਾਣ ਹੈ ਕੋਈ ਵੀ ਜੀਵ ਹੁਣ ਵੀ ਖੂਹ ਨੂੰ ਅੱਖਾਂ ਨਾਲ ਦੇਖ ਸਕਦਾ ਹੈ ਤੇ ਪਿੰਡ ਵਾਸੀਆਂ ਤੋਂ ਉਸ ਦਾ ਇਤਿਹਾਸ ਸੁਣ ਸਕਦਾ ਹੈ ਪੂਜਨੀਕ ਪਰਮ ਪਿਤਾ ਜੀ ਨੇ ਪਿੰਡ ਮਲਕਾਣਾ ਦੇ ਲੋਕਾਂ ਦੇ ਪ੍ਰਬਲ ਪੇ੍ਰਮ ਨੂੰ ਦੇਖਦਿਆਂ ਉੱਥੇ ਕਈ ਸਤਿਸੰਗ ਫਰਮਾਏ ਅਤੇ ਬਹੁਤ ਸਾਰੇ ਜੀਵਾਂ ਨੂੰ ਨਾਮ ਦੀ ਅਨਮੋਲ ਦਾਤ ਬਖਸ਼ ਕੇ ਭਵਸਾਗਰ ਤੋਂ ਪਾਰ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ