ਪੀਐਮ ਮੋਦੀ ਨੇ ਕੀਤੀ ਸਭ ਨੂੰ ਮਾਸਕ ਪਹਿਨਣ ਦੀ ਅਪੀਲ

PM Modi

ਮੀਟਿੰਗ ’ਚ ਕੋਰੋਨਾ ਲੈ ਕੇ ਕੀਤੀ ਸਮੀਖਿਆ (PM Modi)

  • ਟੈਸਟਿੰਗ ‘ਤੇ ਧਿਆਨ ਦੇਣ ਦੀ ਕਹੀ ਗੱਲ
  • ਹਵਾਈ ਅੱਡੇ ‘ਤੇ ਬਾਹਰੋਂ ਆਉਣ ਵਾਲੇ ਯਾਤਰੀਆਂ ’ਤੇ ਰੱਖੋ ਸਖਤ ਨਿਗਰਾਨੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਚੀਨ ’ਚ ਕੋਰਨਾ ਨੇ ਤਬਾਹੀ ਮਚਾ ਰੱਖੀ ਹੈ। ਇਸ ਨੂੰ ਲੈ ਕੇ ਭਾਰਤ ਵੀ ਪੂਰੀ ਤਰਾਂ ਚੌਕਸ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਭਾਰਤ ‘ਚ ਕੋਰੋਨਾ ਅਲਰਟ ਨੂੰ ਵੇਖਦਿਆਂ ਵੀਰਵਾਰ ਨੂੰ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਅੱਡੇ ‘ਤੇ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਸਖਤ ਨਿਗਰਾਨੀ ਅਤੇ ਜੀਨੋਮ ਸੀਕਵੈਂਸਿੰਗ ਅਤੇ ਟੈਸਟਿੰਗ ‘ਤੇ ਧਿਆਨ ਦੇਣ ਦੀ ਗੱਲ ਕੀਤੀ। ਮੀਟਿਗ ’ਚ ਨੀਤੀ ਆਯੋਗ ਦੇ ਸੀਈਓ ਦੇ ਨਾਲ ਗ੍ਰਹਿ ਮਾਮਲਿਆਂ ਅਤੇ ਸਿਹਤ ਮੰਤਰਾਲੇ ਦੇ ਮੰਤਰੀ-ਅਧਿਕਾਰੀਆਂ ਨੇ ਇਸ ਵਿੱਚ ਹਿੱਸਾ ਲਿਆ। ਇਹ ਮੀਟਿੰਗ ਕਰੀਬ ਦੋ ਘੰਟੇ ਚੱਲੀ। ਪ੍ਰਧਾਨ ਮੰਤਰੀ ਨੇ ਮਾਸਕ ਪਹਿਨਣ ਦੀ ਅਪੀਲ ਦਾ ਨਾਲ-ਨਾਲ  ਕੋਰੋਨਾ ਦੀ ਸਥਿਤੀ ‘ਤੇ ਤਿੱਖੀ ਨਜ਼ਰ ਰੱਖਣ, ਬਜ਼ੁਰਗਾਂ ਦੇ ਟੀਕਾਕਰਨ ਵੱਲ ਧਿਆਨ ਦੇਣ ਦੇ ਨਿਰਦੇਸ਼ ਦਿੱਤੇ।

Corona India

ਮਾਸਕ ਪਹਿਨੋ ਅਤੇ ਇੱਕ ਬੂਸਟਰ ਖੁਰਾਕ ਲਓ : ਵੀਕੇ ਪੌਲ

ਮੀਟਿੰਗ ਤੋਂ ਬਾਅਦ ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀਕੇ ਪਾਲ ਨੇ ਲੋਕਾਂ ਨੂੰ ਭੀੜ ਵਿੱਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ- ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਅਤੇ ਬਜ਼ੁਰਗਾਂ ਲਈ ਮਾਸਕ ਬਹੁਤ ਜ਼ਰੂਰੀ ਹੈ। ਇਸ ਸਮੇਂ ਸਿਰਫ 27% ਆਬਾਦੀ ਨੇ ਬੂਸਟਰ ਖੁਰਾਕ ਲਈ ਹੈ। ਇਸ ਖੁਰਾਕ ਨੂੰ ਲੈਣਾ ਸਾਰਿਆਂ ਲਈ ਲਾਜ਼ਮੀ ਹੈ। ਹਰ ਨਗਾਰਿਕ ਲਈ ਦੋਵੇਂ ਟੀਕੇ ਲਗਵਾਉਣੇ ਜ਼ਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ