ਨੂੰਹ ‘ਤੇ ਸੱਸ ਨੂੰ ਗਲ ਘੁੱਟ ਕੇ ਮਾਰਨ ਦਾ ਦੋਸ਼

Murder, Mother_in_law, FIR, Police

ਨੂੰਹ ਤੇ ਉਸਦੇ ਸਾਥੀ ਖਿਲਾਫ਼ ਮਾਮਲਾ ਦਰਜ਼

ਅਬੋਹਰ (ਸੁਧੀਰ ਅਰੋੜਾ)। ਸਥਾਨਕ ਆਰੀਆ ਨਗਰੀ ਵਿੱਚ ਬੀਤੀ ਰਾਤ ਇੱਕ ਮਹਿਲਾ ਵੱਲੋਂ ਆਪਣੀ ਹੀ ਸੱਸ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਆਰੀਆ ਨਗਰੀ ਗਲੀ ਨੰ. 7 ਨਿਵਾਸੀ ਕਰੀਬ 60 ਸਾਲ ਦੀ ਸ਼ਾਰਦਾ ਦੇਵੀ ਪਤਨੀ ਭੀਰੂ ਰਾਮ ਜੋ ਆਪਣੇ ਪੁੱਤਰ ਦਰਸ਼ਨ ਅਤੇ ਨੂੰਹ ਸੁਨੀਤਾ ਕੋਲ ਰਹਿੰਦੀ ਸੀ। ਪਸ਼ੂਆਂ ਦੀ ਖਰੀਦੋ ਫਰੋਖਤ ਕਰਨ ਵਾਲਾ ਉਸਦਾ ਪੁੱਤਰ ਦਰਸ਼ਨ ਪਿਛਲੇ ਦਿਨ ਮਾਘੀ ਦੇ ਮੇਲੇ ‘ਤੇ ਸ੍ਰੀ ਮੁਕਤਸਰ ਸਾਹਿਬ ਗਿਆ ਹੋਇਆ ਸੀ। ਸੂਤਰਾਂ ਅਨੁਸਾਰ ਦਰਸ਼ਨ ਦੀ ਪਤਨੀ ਸੁਨੀਤਾ ਦੇ ਆਪਣੇ ਹੀ ਚਚੇਰੇ ਜੇਠ ਦੇ ਪੁੱਤਰ ਪ੍ਰਵੀਨ ਕੁਮਾਰ ਨਾਲ ਨਜਾਇਜ਼ ਸਬੰਧ ਸਨ।

ਇਹ ਵੀ ਪੜ੍ਹੋ : ਪਾਵਰਕੌਮ ਅੱਗੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ

ਉਹਨਾਂ ਦੇ ਇਹਨਾਂ ਸਬੰਧਾਂ ‘ਚ ਸ਼ਾਰਦਾ ਦੇਵੀ ਅੜਿੱਕਾ ਬਣੀ ਹੋਈ ਸੀ ਜਿਸਨੂੰ ਟਿਕਾਣੇ ਲਾਉਣ ਲਈ ਉਹ ਮੌਕਾ ਲੱਭ ਰਹੇ ਸਨ। ਬੀਤੇ ਦਿਨ ਦਰਸ਼ਨ ਸਿੰਘ ਦੇ ਘਰ ਨਾ ਹੋਣ ‘ਤੇ ਉਹਨਾਂ ਨੂੰ ਇਹ ਮੌਕਾ ਮਿਲ ਗਿਆ ਤੇ ਸੁਨੀਤਾ ਨੇ ਦੇਰ ਰਾਤ ਪ੍ਰਵੀਨ ਨਾਲ ਵਿਉਂਤਬੱਧ ਤਰੀਕੇ ਨਾਲ ਕਥਿਤ ਤੌਰ ‘ਤੇ ਆਪਣੀ ਸੱਸ ਸ਼ਾਰਦਾ ਦੇਵੀ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਘਰ ਤੋਂ ਕੁੱਝ ਦੂਰੀ ‘ਤੇ ਪਏ ਖਾਲੀ ਪਲਾਟ ਵਿੱਚ ਸੁੱਟ ਦਿੱਤਾ।

ਸੋਮਵਾਰ ਸਵੇਰੇ ਕਰੀਬ ਸਾਢੇ 6 ਵਜੇ ਆਸਪਾਸ ਦੇ ਲੋਕਾਂ ਨੇ ਜਦੋਂ ਸ਼ਾਰਦਾ ਦੇਵੀ ਦੀ ਲਾਸ਼ ਪਲਾਟ ਵਿੱਚ ਪਈ ਵੇਖੀ ਤਾਂ ਇਸ ਗੱਲ ਦੀ ਸੂਚਨਾ ਵਾਰਿਸਾਂ ਨੂੰ ਦਿੱਤੀ ਜੋ ਉਸਨੂੰ ਘਰ ਲੈ ਆਏ ਇਸ ਦੌਰਾਨ ਮ੍ਰਿਤਕਾ ਦੇ ਗਲ ‘ਤੇ ਨਿਸ਼ਾਨ ਹੋਣ ਕਾਰਨ ਲੋਕਾਂ ਨੇ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ, ਜਿਸ ‘ਤੇ ਥਾਣਾ ਇੰਚਾਰਜ ਚੰਦਰ ਸ਼ੇਖਰ ਪਹੁੰਚੇ ਮਾਮਲੇ ਨੂੰ ਗੰਭੀਰ ਵੇਖਦੇ ਹੋਏ ਇਸ ਗੱਲ ਦੀ ਸੂਚਨਾ ਐਸਪੀ ਅਮਰਜੀਤ ਸਿੰਘ ਅਤੇ ਡੀਐਸਪੀ ਗੁਰਬਿੰਦਰ ਸਿੰਘ  ਨੂੰ ਦਿੱਤੀ,ਜੋ ਘਟਨਾ ਸਥਾਨ ‘ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੁੱਛਗਿੱਛ ਲਈ ਪ੍ਰਵੀਨ ਕੁਮਾਰ ਅਤੇ ਸੁਨੀਤਾ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਵੱਡੇ ਬੇਟੇ ਵਿਕਰਮ ਦੇ ਬਿਆਨਾਂ ‘ਤੇ ਸੁਨੀਤਾ ਅਤੇ ਪ੍ਰਵੀਨ ਕੁਮਾਰ ਖਿਲਾਫ ਭਾਂਦਸ ਦੀ ਧਾਰਾ 302 ,201 ,32 ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here