ਪਰਮਾਣੂ ਹਥਿਆਰਾਂ ਦੇ ਆਧੁਨਿਕੀਕਰਨ ਦਾ ਖ਼ਤਰਨਾਕ ਪਹਿਲੂ 

Dangerous, Modernization, Atomic Weapons

ਅੰਤਰਰਾਸ਼ਟਰੀ ਸ਼ਾਂਤੀ ਅਨੁਸੰਧਾਨ ਸੰਸਥਾਨ, ਸਟਾਕਹੋਮ ਦੀ ਰਿਪੋਰਟ

ਪ੍ਰਮੋਦ ਭਾਰਗਵ

ਅੱਜ ਪਾਕਿ ਵਿੱਚ ਅੱਤਵਾਦੀਆਂ ਇੰਨੀ ਹੋਂਦ ਸਥਾਪਿਤ ਹੋ ਗਈ ਹੈ ਕਿ ਲਸ਼ਕਰ-ਏ-ਝਾਂਗਵੀ, ਪਾਕਿਸਤਾਨੀ ਤਾਲਿਬਾਨ, ਆਫਗਾਨ ਤਾਲਿਬਾਨ ਅਤੇ ਕੁੱਝ ਹੋਰ ਅੱਤਵਾਦੀ ਗੁੱਟ ਪਾਕਿਸਤਾਨ ਦੀ ਚੁਣੀ ਹੋਈ ਸਰਕਾਰ ਲਈ ਵੀ ਚੁਣੌਤੀ ਬਣ ਗਏ ਹਨ। ਇਹ ਚੁਣੀ ਹੋਈ ਸਰਕਾਰ ਨੂੰ ਡੇਗ ਕੇ ਦੇਸ਼ ਦੀ ਸੱਤਾ ‘ਤੇ ਫੌਜ ਦੇ ਨਾਲ ਆਪਣਾ ਕਾਬੂ ਚਾਹੁੰਦੇ ਹਨ। ਜੇਕਰ ਅਜਿਹਾ ਹੋ ਜਾਂਦਾ ਹੈ ਅਤੇ ਪਰਮਾਣੂ ਹਥਿਆਰ ਅੱਤਵਾਦੀਆਂ ਦੇ ਹੱਥ ਲੱਗ ਜਾਂਦੇ ਹਨ, ਤਾਂ ਤੈਅ ਹੈ, ਪਾਕਿ ਨੂੰ ਦੁਨੀਆ ਲਈ ਖਤਰਨਾਕ ਦੇਸ਼ ਬਣ ਜਾਣ ਵਿੱਚ ਦੇਰ ਨਹੀਂ ਲੱਗੇਗੀ ਦੁਨੀਆ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਪਰਮਾਣੂ ਹਥਿਆਰਾਂ ਦੀ ਗਿਣਤੀ ਵਿੱਚ ਕਮੀ ਜ਼ਰੂਰ ਆਈ ਹੈ, ਪਰ ਪਰਮਾਣੁ ਹਥਿਆਰ ਸ਼ਕਤੀ ਸੰਪੰਨ ਦੇਸ਼ ਹੁਣ ਆਪਣੇ ਹਥਿਆਰਾਂ ਦਾ ਆਧੁਨਿਕੀਕਰਨ ਕਰਕੇ ਉਨ੍ਹਾਂ ਨੂੰ ਹੋਰ ਘਾਤਕ ਬਣਾ ਰਹੇ ਹਨ। ਨਾਲ ਹੀ ਚੀਨ ਅਤੇ ਪਾਕਿਸਤਾਨ ਅਜਿਹੇ ਦੇਸ਼ ਹਨ, ਜੋ ਆਪਣੇ ਹਥਿਆਰਾਂ ਦੇ ਆਧੁਨਿਕੀਕਰਨ ਦੇ ਨਾਲ ਉਨ੍ਹਾਂ ਦੀ ਗਿਣਤੀ ਵੀ ਵਧਾ ਰਹੇ ਹਨ। ਸਟਾਕਹੋਮ ਸਥਿਤ ਅੰਤਰਰਾਸ਼ਟਰੀ ਸ਼ਾਂਤੀ ਅਨੁਸੰਧਾਨ ਸੰਸਥਾਨ ਦੀ ਤਾਜ਼ਾ ਰਿਪੋਰਟ ਮੁਤਾਬਕ 2019 ਦੀ ਸ਼ੁਰੂਆਤ ਵਿੱਚ ਅਮਰੀਕਾ, ਰੂਸ, ਫ਼ਰਾਂਸ, ਬ੍ਰਿਟੇਨ, ਚੀਨ, ਪਾਕਿਸਤਾਨ, ਇਜ਼ਰਾਇਲ ਅਤੇ ਉੱਤਰ ਕੋਰੀਆ ਕੋਲ ਕਰੀਬ 13,865 ਹਥਿਆਰ ਸਨ, ਜਿਨ੍ਹਾਂ ਦੀ ਗਿਣਤੀ 2018 ਦੇ ਮੁਕਾਬਲੇ 600 ਘੱਟ ਹੈ। 2018 ਵਿੱਚ ਪਰਮਾਣੂ ਹਥਿਆਰਾਂ ਦੀ ਗਿਣਤੀ 14,465 ਸੀ। 13,865 ਹਥਿਆਰਾਂ ‘ਚੋਂ 3750 ਹਥਿਆਰਾਂ ਦੀ ਤੈਨਾਤੀ ਆਪਰੇਸ਼ਨ ਬਲਾਂ ਦੇ ਨਾਲ ਹੈ। ਇਨ੍ਹਾਂ ‘ਚੋਂ 2000 ਹਥਿਆਰਾਂ ਨੂੰ ਵਧੇਰੇ ਚੌਕਸੀ ਦੀ ਸੰਚਾਲਨ ਸਥਿਤੀ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਹਥਿਆਰਾਂ ਵਿੱਚ ਕਮੀ ਦਾ ਸਿਹਰਾ ਰੂਸ ਅਤੇ ਅਮਰੀਕਾ ਨੂੰ ਦਿੱਤਾ ਗਿਆ ਹੈ।

ਹਾਲਾਂਕਿ ਉਨ੍ਹਾਂ ਕੋਲ ਦੁਨੀਆ ਦੇ ਕੁੱਲ ਹਥਿਆਰਾਂ ਦੀ ਗਿਣਤੀ 90 ਫੀਸਦੀ ਤੋਂ ਵੀ ਜ਼ਿਆਦਾ ਹੈ। ਇਸ ਰਿਪੋਰਟ ਮੁਤਾਬਕ ਅਮਰੀਕਾ ਕੋਲ 6185, ਰੂਸ 6500, ਯੂਕੇ 200, ਫ਼ਰਾਂਸ 300, ਚੀਨ 290, ਪਾਕਿਸਤਾਨ 150-160, ਭਾਰਤ 130-140 ਅਤੇ ਇਜ਼ਰਾਇਲ ਕੋਲ 80-90 ਹਥਿਆਰ ਹਨ। ਪਰਮਾਣੂ ਹਥਿਆਰ ਕੰਟਰੋਲ ਪ੍ਰੋਗਰਾਮ ਦੇ ਡਾਇਰੈਕਟਰ ਸ਼ੈਨਨ ਕਾਇਲ ਦਾ ਕਹਿਣਾ ਹੈ, ਦੁਨੀਆ ਘੱਟ ਹਥਿਆਰ ਰੱਖਣਾ ਚਾਹੁੰਦੀ ਹੈ, ਪਰ ਉਨ੍ਹਾਂ ਦਾ ਆਧੁਨਿਕੀਕਰਨ ਕਰਕੇ ਅਕਾਰ ਛੋਟਾ ਕਰਨਾ ਚਾਹੁੰਦੀ ਹੈ। ਜਿਸਦੇ ਨਾਲ ਪਰਮਾਣੂ ਹਥਿਆਰ ਰੱਖਣ ਵਿੱਚ ਸਹੂਲਤ ਹੋਵੇ। ਦੂਜੇ ਪਾਸੇ ਅੰਤਰਰਾਸ਼ਟਰੀ ਰੱਖਿਆ ਮਾਹਿਰਾਂ ਦਾ ਅਨੁਮਾਨ ਹੈ ਕਿ ਪਾਕਿ ਕੋਲ ਭਾਰਤ ਤੋਂ ਜ਼ਿਆਦਾ ਪਰਮਾਣੂ ਹਥਿਆਰ ਹਨ। ਇਹਨਾਂ ਵਿੱਚ ਵੀ ਜ਼ਿਆਦਾਤਰ ਅਜਿਹੇ ਖਤਾਰਨਾਕ ਬੰਬ ਹਨ, ਜੋ ਵਧੇਰੇ ਰੇਡੀਓਧਰਮੀ ਪਦਾਰਥਾਂ ਨਾਲ ਭਰੇ ਹਨ। ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ‘ਤੇ ਨਜ਼ਰ ਰੱਖਣ ਵਾਲੇ ਲੇਖਕਾਂ ਦੀ ਟੀਮ ਦੀ 2018 ਵਿੱਚ ਆਈ ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਕੋਲ ਇਸ ਸਮੇਂ 140 ਤੋਂ 150 ਪਰਮਾਣੂ ਹਥਿਆਰ ਹਨ।

ਜੇਕਰ ਪਰਮਾਣੂ ਅਸਤਰ-ਸ਼ਸਤਰ ਬਣਾਉਣ ਦੀ ਉਸਦੀ ਇਹੀ ਰਫ਼ਤਾਰ ਜਾਰੀ ਰਹੀ ਤਾਂ 2025 ਤੱਕ ਇਹਨਾਂ ਦੀ ਗਿਣਤੀ ਵਧ ਕੇ 220 ਤੋਂ 250 ਹੋ ਜਾਵੇਗੀ। ਜੇਕਰ ਇਹ ਸੰਭਵ ਹੋ ਜਾਂਦਾ ਹੈ ਤਾਂ ਪਾਕਿ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਪਰਮਾਣੂ ਹਥਿਆਰ ਸੰਪੰਨ ਦੇਸ਼ ਹੋ ਜਾਵੇਗਾ। ਇਸ ਰਿਪੋਰਟ ਦੇ ਪ੍ਰਮੁੱਖ ਲੇਖਕ ਐਮ ਕ੍ਰਿਸਟੇਨਸੇਨ, ਜੁਲੀਆ ਡਾਇਮੰਡ ਅਤੇ ਰਾਬਰਟ ਐਸ ਨੋਰਿਸ ਨੇ ਜਾਣਕਾਰੀ ਦਿੱਤੀ ਹੈ, ਜੋ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਫੈਡਰੇਸ਼ਨ ਆਫ ਅਮੈਰੀਕਨ ਸਾਇੰਟਿਸਟ ਦੇ ਪਰਮਾਣੂ ਸੂਚਨਾ ਪ੍ਰਾਜੈਕਟ ਡਾਇਰੈਕਟਰ ਹਨ। ਜਦੋਂ ਕਿ ਅਮਰੀਕਾ ਦੀ ਹੀ ਰੱਖਿਆ ਖੂਫ਼ੀਆ ਏਜੰਸੀ ਨੇ 1999 ਵਿੱਚ ਅਨੁਮਾਨ ਲਾਇਆ ਸੀ ਕਿ 2020 ਵਿੱਚ ਪਾਕਿਸਤਾਨ ਕੋਲ 60 ਤੋਂ 80 ਪਰਮਾਣੂ ਹਥਿਆਰ ਹੀ ਤਿਆਰ ਹੋ ਸਕਣਗੇ।

ਪਾਕਿਸਤਾਨ ਦੁਨੀਆ ਲਈ ਖ਼ਤਰਨਾਕ ਦੇਸ਼ ਹੋਵੇ ਜਾਂ ਨਾ ਹੋਵੇ, ਪਰ ਭਾਰਤ ਲਈ ਉਹ ਖਤਰਨਾਕ ਹੈ। ਪੁਲਵਾਮਾ ਹਮਲੇ ਦਾ ਅਪਰਾਧੀ ਅਜ਼ਹਰ ਮਸੂਦ ਉੱਥੇ ਕੁੱਝ ਸਮਾਂ ਪਹਿਲਾਂ ਤੱਕ ਖੁੱਲ੍ਹਾ ਘੁੰਮਦਾ ਸੀ। ਇਹੀ ਨਹੀਂ ਭਾਰਤ ਦੇ ਖਿਲਾਫ ਅੱਤਵਾਦੀ ਰਣਨੀਤੀਆਂ ਨੂੰ ਉਤਸ਼ਾਹਿਤ ਅਤੇ ਸੁਰੱਖਿਆ ਦੇਣ ਦਾ ਕੰਮ ਪਾਕਿ ਦੀਆਂ ਖੂਫ਼ੀਆ ਸੰਸਥਾਵਾਂ ਅਤੇ ਫੌਜ ਵੀ ਕਰ ਰਹੀ ਹੈ। ਅੱਤਵਾਦੀ ਸੰਗਠਨਾਂ ਦਾ ਸੰਘਰਸ਼ ਸ਼ੀਆ ਬਨਾਮ ਸੁੰਨੀ ਮੁਸਲਮਾਨ ਅੱਤਵਾਦੀਆਂ ਵਿੱਚ ਤਬਦੀਲ ਹੋਣ ਲੱਗਾ ਹੈ। ਇਸ ਨਾਲ ਪਾਕਿ ਵਿੱਚ ਅੰਤਰਕਲੇਸ਼ ਅਤੇ ਅਸਥਿਰਤਾ ਵਧੀ ਹੈ। ਬਲੂਚਿਸਤਾਨ ਅਤੇ ਸਿੰਧ ਪ੍ਰਾਂਤ ਵਿੱਚ ਇਨ੍ਹਾਂ ਅੱਤਵਾਦੀਆਂ ‘ਤੇ ਕਾਬੂ ਲਈ ਫੌਜੀ ਅਭਿਆਨ ਚਲਾਉਣੇ ਪਏ ਹਨ। ਬਾਵਜੂਦ, ਪਾਕਿਸਤਾਨ ਦੀ ਇੱਕ ਵੱਡੀ ਆਬਾਦੀ ਫੌਜ ਅਤੇ ਖੂਫ਼ੀਆ ਤੰਤਰ ਤਾਲਿਬਾਨ, ਅਲਕਾਇਦਾ, ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਗੁੱਟਾਂ ਨੂੰ ਖਤਰਨਾਕ ਨਹੀਂ ਮੰਨਦੇ ਦੂਜੀ ਸੰਸਾਰ ਲੜਾਈ ਦੌਰਾਨ ਅਮਰੀਕਾ ਨੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਤੇ 6 ਅਗਸਤ ਅਤੇ ਨਾਗਾਸਾਕੀ ਉੱਤੇ 9 ਅਗਸਤ 1945 ਨੂੰ ਪਰਮਾਣੂ ਬੰਬ ਸੁੱਟੇ ਸਨ।

ਇਨ੍ਹਾਂ ਬੰਬਾਂ ਨਾਲ ਹੋਏ ਧਮਾਕੇ ਅਤੇ ਧਮਾਕੇ ਨਾਲ ਫੈਲਣ ਵਾਲੀ ਰੇਡੀਓਧਰਮੀ ਵਿਕਿਰਣ ਕਾਰਨ ਲੱਖਾਂ ਲੋਕ ਤਾਂ ਮਰੇ ਹੀ, ਹਜਾਰਾਂ ਲੋਕ ਅਨੇਕਾਂ ਸਾਲਾਂ ਤੱਕ ਲਾਇਲਾਜ਼ ਬਿਮਾਰੀਆਂ ਦੀ ਵੀ ਗ੍ਰਿਫਤ ਵਿੱਚ ਰਹੇ। ਵਿਕਿਰਣ ਪ੍ਰਭਾਵਿਤ ਖੇਤਰ ਵਿੱਚ ਦਹਾਕਿਆਂ ਤੱਕ ਅਪੰਗ ਬੱਚਿਆਂ ਦੇ ਪੈਦਾ ਹੋਣ ਦਾ ਸਿਲਸਿਲਾ ਜਾਰੀ ਰਿਹਾ। ਅੱਜ ਵੀ ਇਸ ਇਲਾਕੇ ਵਿੱਚ ਲੰਗੜੇ-ਲੂਲੇ ਬੱਚੇ ਪੈਦਾ ਹੁੰਦੇ ਹਨ। ਅਮਰੀਕਾ ਨੇ ਪਹਿਲਾ ਪ੍ਰੀਖਣ 1945 ਵਿੱਚ ਕੀਤਾ ਸੀ। ਤੱਦ ਪਰਮਾਣੂ ਹਥਿਆਰ ਨਿਰਮਾਣ ਦੀ ਪਹਿਲੀ ਸਟੇਜ ਵਿੱਚ ਸਨ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਘਾਤਕ ਅਤੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਪਰਮਾਣੂ ਹਥਿਆਰਾਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਬਹੁਤ ਤਰੱਕੀ ਹੋ ਚੁੱਕੀ ਹੈ। ਲਿਹਾਜ਼ਾ ਹੁਣ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਹੁੰਦਾ ਹੈ ਤਾਂ ਬਰਬਾਦੀ ਦੀ ਭਿਆਨਕਤਾ ਹਿਰੋਸ਼ੀਮਾ ਅਤੇ ਨਾਗਾਸਾਕੀ ਤੋਂ ਕਿਤੇ ਜ਼ਿਆਦਾ ਭਿਆਨਕ ਹੋਵੇਗੀ ਇਸ ਲਈ ਕਿਹਾ ਜਾ ਰਿਹਾ ਹੈ ਕਿ ਅੱਜ ਦੁਨੀਆ ਕੋਲ ਇੰਨੀ ਵੱਡੀ ਮਾਤਰਾ ਵਿੱਚ ਪਰਮਾਣੂ ਹਥਿਆਰ ਹਨ ਕਿ ਸਮੁੱਚੀ ਧਰਤੀ ਨੂੰ ਇੱਕ ਵਾਰ ਨਹੀਂ, ਅਨੇਕਾਂ ਵਾਰ ਤਬਾਹ ਕੀਤਾ ਜਾ ਸਕਦਾ ਹੈ।

ਇਸ ਲਈ ਕਿਹਾ ਜਾ ਰਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿ ਵਿੱਚ ਪਰਮਾਣੂ ਲੜਾਈ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਤਾਂ ਇਸਦੇ ਪਹਿਲੇ ਹੀ ਪ੍ਰਯੋਗ ਵਿੱਚ 12 ਕਰੋੜ ਲੋਕ ਤੱਤਕਾਲ ਪ੍ਰਭਾਵਿਤ ਹੋਣਗੇ। ਨਿਊਯਾਰਕ ਟਾਈਮਸ ਨੇ ਖਬਰ ਦਿੱਤੀ ਹੈ ਕਿ ਅਜਿਹੇ ਹਾਲਾਤ ਵਿੱਚ ਜਿਸ ਦੇਸ਼ ‘ਤੇ ਪਰਮਾਣੂ ਬੰਬ ਡਿੱਗੇਗਾ, ਉੱਥੇ ਡੇਢ ਤੋਂ ਦੋ ਕਰੋੜ ਲੋਕ ਤੱਤਕਾਲ ਮੌਤ ਦੀ ਗ੍ਰਿਫਤ ਵਿੱਚ ਆ ਜਾਣਗੇ। ਨਾਲ ਹੀ ਇਸਦੇ ਵਿਕਿਰਣ ਦੇ ਪ੍ਰਭਾਵ ਵਿੱਚ ਆਏ ਲੋਕ 20 ਸਾਲ ਤੱਕ ਨਰਕਮਈ ਅਸਰਾਂ ਨੂੰ ਝੱਲਦੇ ਰਹਿਣਗੇ। ਜੇਕਰ ਇਹ ਲੜਾਈ ਸ਼ੁਰੂ ਹੋ ਜਾਂਦੀ ਹੈ ਅਤੇ ਪਰਮਾਣੂ ਹਥਿਆਰਾਂ ਨਾਲ ਹਮਲੇ ਸ਼ੁਰੂ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ ਅਸਮਾਨ ਵਿੱਚ ਹੀ ਨਸ਼ਟ ਕਰਨ ਦੀ ਤਕਨੀਕ ਫਿਲਹਾਲ ਕਾਰਗਰ ਨਹੀਂ ਹੈ। ਪਾਕਿ ਕੋਲ ਸ਼ਾਹੀਨ ਮਿਜ਼ਾਇਲ ਹੈ, ਜਿਸਦੀ ਮਾਰੂ ਸਮਰੱਥਾ 1800 ਤੋਂ 1900 ਕਿਮੀ. ਹੈ। ਇਸਦੇ ਮੁਕਾਬਲੇ ਭਾਰਤ ਕੋਲ ਅਗਨੀ ਵਰਗੀ ਤਾਕਤਵਰ ਮਿਜ਼ਾਇਲਾਂ ਦੀ ਪੂਰੀ ਇੱਕ ਲੜੀ ਹੈ। ਇਹਨਾਂ ਦੀ ਮਾਰੂ ਸਮਰੱਥਾ 5000 ਤੋਂ 8000 ਕਿਮੀ. ਤੱਕ ਹੈ। ਇਹੀ ਨਹੀਂ ਭਾਰਤ ਕੋਲ ਪਰਮਾਣੂ ਬੰਬ ਛੱਡਣ ਲਈ ਅਜਿਹੀ ਤਿੰਨ ਪੱਧਰੀ ਵਿਵਸਥਾ ਹੈ ਕਿ ਅਸੀਂ ਜਮੀਨ, ਪਾਣੀ ਅਤੇ ਹਵਾ ‘ਚੋਂ ਵੀ ਮਿਜ਼ਾਇਲਾਂ ਦਾਗਣ ਵਿੱਚ ਸਮਰੱਥ ਹਾਂ। ਭਾਰਤ ਦੀਆਂ ਕੁੱਝ ਮਿਜ਼ਾਇਲਾਂ ਨੂੰ ਤਾਂ ਰੇਲ ਦੀਆਂ ਪਟਰੀਆਂ ਤੋਂ ਵੀ ਦਾਗਿਆ ਜਾ ਸਕਦਾ ਹੈ। ਨਾਲ ਹੀ ਸਾਡੇ ਕੋਲ ਉਪਗ੍ਰਹਿ ਤੋਂ ਨਿਗਰਾਨੀ ਪ੍ਰਣਾਲੀ ਵੀ ਹੈ। ਭਾਰਤ ਦਾ ਸੰਕਟ ਸਿਰਫ਼ ਇੰਨਾ ਹੈ ਕਿ ਉਸਦੇ ਹੱਥ, ਪਹਿਲਾਂ ਪਰਮਾਣੂ ਹਥਿਆਰ ਦੀ ਵਰਤੋਂ ਨਾ ਕਰਨ ਦੀ ਨੀਤੀ ਨਾਲ ਬੱਝੇ ਹਨ। ਭਾਰਤ ਨੂੰ ਪਿੱਠ ਵਿੱਚ ਛੁਰਾ ਮਾਰਨ ਵਾਲੇ ਦੇਸ਼ ਪਾਕਿਸਤਾਨ ਦੇ ਪਰਿਪੱਖ ਵਿੱਚ ਇਸ ਨੀਤੀ ਨਾਲ ਬੱਝੇ ਰਹਿਣ ਦੀ ਜ਼ਰੂਰਤ ਨਹੀਂ ਰਹਿ ਗਈ ਹੈ, ਭਾਵ, ਪਰਮਾਣੂ ਹਥਿਆਰਾਂ ਦੇ ਵਧਦੇ ਮੁਕਾਬਲੇ ਵਿੱਚ ਭਾਰਤ ਨੂੰ ਇਸ ਨੀਤੀ ਨਾਲ ਬੱਝੇ ਰਹਿਣਾ ਰਾਸ਼ਟਰਹਿੱਤ ਵਿੱਚ ਠੀਕ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।