ਮਲੂਕਪੁਰਾ ਨਹਿਰ ‘ਚ ਪਾੜ, 600 ਏਕੜ ਫ਼ਸਲ ਪਾਣੀ ‘ਚ ਡੁੱਬੀ

Malukpura Canal

ਡਿਪਟੀ ਕਮਿਸ਼ਨਰ ਨੇ ਕੀਤੇ Malukpura Canal ਦਾ ਦੌਰਾ, ਅਧਿਕਾਰੀਆਂ ਨੂੰ ਛੇਤੀ ਨਹਿਰ ਦੀ ਮੁਰੰਮਤ ਦੇ ਹੁਕਮ | Abohar News

ਫਾਜਿ਼ਲਕਾ (ਰਜਨੀਸ਼ ਰਵੀ)। ਬੀਤੀ ਰਾਤ ਅਬੋਹਰ ਦੇ ਨੇੜੇ ਸੀਤੋ ਗੁੰਨੋ ਰੋਡ ’ਤੇ ਟੋਲ ਪਲਾਜ਼ਾ ਦੇ ਕੋਲ ਮਲੂਕਪੁਰਾ ਨਹਿਰ (Malukpura Canal) ‘ਚ ਪਾੜ ਪੈ ਗਿਆ। ਇਸ ਪਾੜ ਪੈਣ ਨਾਲ 600 ਏਕੜ ਦੇ ਲਗਭਗ ਫ਼ਸਲ ਪਾਣੀ ਵਿੱਚ ਡੁੱਬਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਨਹਿਰ ‘ਚ ਪਏ ਪਾੜ ਦੀ ਸੂਚਨਾ ਮਿਲਦਿਆਂ ਹੀ ਮਲੂਕਪੁਰਾ ਨਹਿਰ ਵਿਚ ਪਏ ਪਾੜ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਡਾ. ਸੇਨੂ ਦੱੁਗਲ ਨੇ ਅੱਜ ਨਹਿਰ ਤੇ ਪਹੁੰਚ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਹਿਰ ਨੂੰ ਛੇਤੀ ਤੋਂ ਛੇਤੀ ਠੀਕ ਕੀਤਾ ਜਾਵੇ।

ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਇਹ ਨਹਿਰ ਸਰਹਿੰਦ ਫੀਡਰ ਵਿਚੋਂ ਨਿਕਲਣ ਵਾਲੀ ਅਬੋਹਰ ਬ੍ਰਾਂਚ ਨਹਿਰ ਤੋਂ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਤੋਂ ਸ਼ੁਰੂ ਹੁੰਦੀ ਹੈ। ਨਹਿਰ ਦੇ ਉਪਰਲੇ ਹਿੱਸਿਆਂ ਵਿਚ ਮੀਂਹ ਪੈਣ ਕਾਰਨ ਜਿਆਦਾ ਪਾਣੀ ਆ ਜਾਣ ਕਾਰਨ ਇਹ ਨਹਿਰ ਟੁੱਟੀ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ ਸਰਹੰਦ ਫੀਡਰ ਦੇ ਭੁੱਲਰ ਵਾਲਾ ਹੈਡ ਤੋਂ ਪਾਣੀ ਦੀ ਨਿਕਾਸੀ ਘਟਾ ਦਿੱਤੀ ਗਈ ਹੈ ਅਤੇ ਜਲਦ ਹੀ ਪਾਣੀ ਦੀ ਇਸ ਕਮੀ ਦਾ ਅਸਰ ਕਟਾਵ ਵਾਲੀ ਥਾਂ ਤੇ ਪੁੱਜ ਜਾਵੇਗਾ ਜਿਸ ਤੋਂ ਬਾਅਦ ਨਹਿਰ ਨੂੰ ਬੰਨਣ ਦਾ ਕੰਮ ਵਿਭਾਗ ਸ਼ੁਰੂ ਕਰ ਦਿੱਤਾ ਜਾਵੇਗਾ।

ਮੀਂਹ ਵਿੱਚ ਮੋਘੇ ਬੰਦ ਨਾ ਕੀਤੇ ਜਾਣ | Malukpura Canal

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੰਚਾਈ ਵਿਭਾਗ ਨੇ ਨਹਿਰ ਦੇ ਦੂਜ਼ੇ ਕਿਨਾਰੇ ਨੂੰ ਟੁੱਟਣ ਤੋਂ ਰੋਕਣ ਲਈ ਮੌਕੇ ਤੇ ਜ਼ੇਸੀਬੀ ਮੰਗਵਾ ਕੇ ਕਾਰਵਾਈ ਕੀਤੀ ਅਤੇ ਨਹਿਰ ਦੇ ਕਿਨਾਰੇ ਨੂੰ ਬਚਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ੇਕਰ ਬਾਰਿਸ ਆ ਜਾਵੇ ਤਾਂ ਮੋਘੇ ਬੰਦ ਨਾ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਧਿਕਾਰੀਆਂ ਨੂੰ ਕਿਹਾ ਕਿ ਨਹਿਰ ਬੰਨਣ ਦਾ ਕੰਮ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।ਉਨ੍ਹਾਂ ਨੇ ਸਿੰਚਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਬਾਕੀ ਨਹਿਰਾਂ ਤੇ ਵੀ ਚੌਕਸੀ ਰੱਖਣ ਅਤੇ ਯਕੀਨੀ ਬਣਾਇਆ ਜਾਵੇ ਕਿ ਕਿਸੇ ਹੋਰ ਨਹਿਰ ਵਿਚ ਕੋਈ ਪਾੜ ਨਾ ਪਵੇ।

Malukpura Canal

ਇਸ ਮੌਕੇ ਐਸਡੀਐਮ ਸ੍ਰੀ ਅਕਾਸ ਬਾਂਸਲ ਤੋਂ ਇਲਾਵਾ ਸਿੰਚਾਈ ਵਿਭਾਗ ਦੇ ਅਧਿਕਾਰੀ ਹਾਜਰ ਸਨ। ਹੜ੍ਹਾਂ ਸਬੰਧੀ ਕਿਸੇ ਮੁਸਕਿਲ ਸਮੇਂ ਕੰਟਰੋਲ ਰੂਮ ਨਾਲ ਕੀਤਾ ਜਾ ਸਕਦਾ ਹੈ ਸੰਪਰਕ ਡਿਪਟੀ ਕਮਿਸ਼ਨਰ ਡਾ: ਸੇਨੁ ਦੁੱਗਲ ਨੇ ਦੱਸਿਆ ਕਿ ਜਿ਼ਲ੍ਹਾ ਪੱਧਰ ਤੇ 24 ਘੰਟੇ ਚੱਲਣ ਵਾਲਾ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜਿਸ ਦਾ ਨੰਬਰ 01638-262153 ਹੈ। ਹੜ੍ਹਾਂ ਸਬੰਧੀ ਕਿਸੇ ਵੀ ਮੁਸਕਿਲ ਸਮੇਂ ਜਿ਼ਲ੍ਹਾ ਵਾਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ : ਖੁਦ ਦੀ ਪਛਾਣ ਮਿਟਾਉਣ ਲਈ ਬੇਰਹਿਮੀ ਨਾਲ ਕੀਤਾ ਹਮਸ਼ਕਲ ਦਾ ਕਤਲ

LEAVE A REPLY

Please enter your comment!
Please enter your name here