ਸੀਆਰਪੀਐਫ 40 ਜਵਾਨ ਖੋਹਣ ਤੋਂ ਬਾਅਦ ਵੀ ਕਸ਼ਮੀਰੀਆਂ ਦੀ ਮਦਦ ਲਈ ਤਿਆਰ 

CRPF, Ready, Help, Kashmiris, Men

ਸ੍ਰੀ ਨਗਰ। ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਪੁਲਵਾਮਾ ਹਮਲੇ ‘ਚ 40 ਜਵਾਨ ਖੋਹਣ ਤੋਂ ਬਾਅਦ ਵੀ ਬਾਵਜੂਦਾ ਕਸ਼ਮੀਰ ਤੋਂ ਬਾਹਰ ਵੀ ਕਸ਼ਮੀਰੀਆਂ ਦੀ ਮਦਦ ਲਈ ਤਿਆਰ ਹਨ। ਸੀਆਰਪੀਐਫ ਨੇ ਸੂਬੇ ਤੋਂ ਬਾਅਰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਹੋਰ ਕਸ਼ਮੀਰੀਆਂ ਦੀ ਮਦਦ ਲਈ ‘ਸੀਆਰਪੀਐਫ ਮਦਦਗਾਰ’ ਨਾਂਅ ਤੋਂ 24 ਘੰਟੇ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ। ਵੀਰਵਾਰ ਨੂੰ ਪੁਲਵਾਮਾ ‘ਚ ਹੋਏ ਹਮਲੇ ‘ਚ 40 ਜਵਾਨ ਸ਼ਹੀਦਾ ਹੋ ਜਾਣ ਤੋਂ ਬਾਅਦ ਦੇਸ਼ਭਰ ‘ਚ ਹੋ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਸੀਆਰਪੀਐਫ ਨੇ ਇਹ ਹੈਲਪਨਾਈਨ ਜਾਰੀ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਵੀ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਆਦੇਸ਼ ਜਾਰੀ ਕਰਕੇ ਕਿਹਾ ਕਿ ਸੂਬਾ ਸਰਕਾਰ ਆਪਣੇ-ਆਪਣੇ ਸੂਬਿਆਂ ‘ਚ ਕਸ਼ਮੀਰੀ ਲੋਕਾਂ ਦੀ ਸੁਰਿੱਖਆ ਕਰੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।