ਕਰੋੜਾਂ ਭਾਰਤੀਆਂ ਦਾ ਦਿਲ ਟੁੱਟਿਆ, ਭਾਰਤ ਬਾਹਰ

Crores, Indians, Lost Hearts, India Out

ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੇ ਰੋਕ ਦਿੱਤਾ ਸਫਰ

ਭਾਰਤ ਨੂੰ 18 ਦੌੜਾਂ ਨਾਲ ਹਰਾ ਕੇ ਨਿਊਜ਼ੀਲੈਂਡ ਲਗਾਤਾਰ ਦੂਜੇ ਵਾਰ ਸੈਮੀਫਾਈਨਲ ‘ਚ ਪਹੁੰਚਿਆ

ਇੰਗਲੈਂਡ ਅਤੇ ਅਸਟਰੇਲੀਆ ਦਰਮਿਆਨ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ ਮੁਕਾਬਲਾ

ਏਜੰਸੀ , ਮੈਨਚੇਸਟਰ

ਮੈਨਚੇਸਟਰ ‘ਚ ਖੇਡੇ ਗਏ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਟੀਮ ਇੰਡੀਆ ਨੂੰ 18 ਦੌੜਾਂ ਨਾਲ ਹਰਾ ਦਿੱਤਾ ਇਸ ਦੇ ਨਾਲ ਹੀ ਭਾਰਤ ਦਾ ਤੀਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਫਨਾ ਵੀ ਟੁੱਟ ਗਿਆ ਭਾਰਤੀ ਟੀਮ ਨੂੰ ਸੈਮੀਫਾਈਨਲ ‘ਚ ਉਸੇ ਨਿਊਜ਼ੀਲੈਂਡ ਨੇ ਹਰਾਇਆ, ਜਿਸ ਨੇ ਉਸ ਨੂੰ ਅਭਿਆਸ ਮੈਚ ‘ਚ ਹਰਾਇਆ ਸੀ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 239 ਦੌੜਾਂ ਬਣਾਈਆਂ ਅਤੇ ਸਾਹਮਣੇ 240 ਦੌੜਾਂ ਦਾ ਟੀਚਾ ਰੱਖਿਆ ਇਹ ਛੋਟਾ ਜਿਹਾ ਟੀਚਾ ਵੀ ਟੀਮ ਇੰਡੀਆ ਲਈ ਵੱਡੀ ਚੁਣੌਤੀ ਸਾਬਤ ਹੋਇਆ ਟੀਚੇ ਦਾ ਪਿੱਛਾ ਕਰਦਿਆਂ ਟੀਮ ਇੰਡੀਆ 49.3 ਓਵਰਾਂ ‘ਚ 221 ਦੌੜਾਂ ‘ਤੇ ਆਲ ਆਊਟ ਹੋ ਗਈ ਨਿਊਜ਼ੀਲੈਂਡ ਨੇ ਫਾਈਨਲ ਲਈ ਭਾਰਤ ਸਾਹਮਣੇ 240 ਦੌੜਾਂ ਦਾ ਟੀਚਾ ਰੱਖਿਆ ਸੀ, ਇਹ ਮੈਚ ਮੰਗਲਵਾਰ ਨੂੰ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ ਸੀ, ਬੁੱਧਵਰ ਨੂੰ ਮੈਚ ਜਦੋਂ ਸ਼ੁਰੂ ਹੋਇਆ ਤਾਂ ਕੀਵੀ ਟੀਮ ਨੇ ਕੱਲ੍ਹ ਦੇ ਸਕੋਰ 46.1 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 211 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 239 ਦੌੜਾਂ ਬਣਾਈਆਂ ਨਿਊਜ਼ੀਲੈਂਡ ਲਈ ਰਾਸ ਟੇਲਰ ਨੇ ਸਭ ਤੋਂ ਜ਼ਿਆਦਾ 74 ਦੌੜਾਂ ਦੀ ਪਾਰੀ ਖੇਡੀ ਉਨ੍ਹਾਂ ਨੇ ਆਪਣੀ ਪਾਰੀ ‘ਚ 90 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਤਿੰਨ ਚੌਕੇ ਅਤੇ ਇੱਕ ਛੱਕਾ ਲਾਇਆ ਟੇਲਰ ਤੋਂ ਇਲਾਵਾ ਕੇਨ ਵਿਲੀਅਮਜ਼ ਨੇ 95 ਗੇਂਦਾਂ ‘ਚ ਛੇ ਚੌਕਿਆਂ ਦੀ ਮੱਦਦ ਨਾਲ 67 ਦੌੜਾਂ ਦੀ ਪਾਰੀ ਖੇਡੀ

ਭਾਰਤ ਨੇ ਬਣਾਇਆ ਪਾਵਰਪਲੇਅ ਦਾ ਸਭ ਤੋਂ ਘੱਟ ਸਕੋਰ

ਮੈਨਚੇਸਟਰ ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਆਈਸੀਸੀ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ‘ਚ ਬੁੱਧਵਾਰ ਨੂੰ ਪਾਵਰਪਲੇਅ ‘ਚ 10 ਓਵਰਾਂ ‘ਚ ਚਾਰ ਵਿਕਟਾਂ ‘ਤੇ 24 ਦੌੜਾਂ ਬਣਾ ਕੇ ਟੂਰਨਾਮੈਂਟ ‘ਚ ਪਾਵਰਪਲੇਅ ਦਾ ਸਭ ਤੋਂ ਘੱਟ ਸਕੋਰ ਬਣਾਇਆ ਮੀਂਹ ਤੋਂ ਪ੍ਰਭਾਵਿਤ ਸੈਮੀਫਾਈਨ ਮੁਕਾਬਲੇ ‘ਚ ਟੀਮਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦਾ ਸ਼ੁਰੂਆਤ ਬੇਹੱਦ ਖਰਾਬਰ ਰਹੀ ਅਤੇ ਉਸ ਦਾ ਸ਼ਿਖਰਲਾ ਕ੍ਰਮ ਬੁਰੀ ਤਰ੍ਹਾਂ ਢੇਰ ਹੋ ਗਿਆ ਭਾਰਤੀ ਟੀਮ ਦੀਆਂ ਤਿੰਨ ਵਿਕਟਾਂ ਸਿਰਫ ਪੰਜ ਦੌੜਾਂ ‘ਤੇ ਡਿੱਗ ਗਈਆਂ ਅਤੇ ਪਾਵਰਪਲੇਅ ਦੀ ਆਖਰੀ ਗੇਂਦ ‘ਤੇ ਦਿਨੇਸ਼ ਕਾਰਤਿਕ ਵੀ ਆਪਣੀ ਵਿਕਟ ਗਵਾ ਬੈਠੇ ਸ਼ੁਰੂਆਤੀ ਝਟਕਿਆਂ ਤੋਂ ਲੜਖੜਾਈ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਪਹਿਲਾ 10 ਓਵਰਾਂ ‘ਚ ਪੂਰੀ ਤਰ੍ਹਾਂ ਬੰਨੀ ਰੱਖਿਆ ਅਤੇ ਟੀਮ ਇਸ ਦੌਰਾਨ ਸਿਰਫ 24 ਦੌੜਾਂ ਹੀ ਬਣਾ ਸਕੀ ਜੋ ਇਸ ਵਿਸ਼ਵ ਕੱਪ ‘ਚ ਕਿਸੇ ਟੀਮ ਵੱਲੋਂ ਪਾਵਰਪਲੇਅ ‘ਚ ਸਭ ਤੋਂ ਘੱਟ ਸਕੋਰ ਹੈ

ਸੈਮੀਫਾਈਨਲ ਮੈਚ ਦੇ ਟਰਨਿੰਗ ਪੁਆਂਇੰਟ

  • 31. ਓਵਰਾਂ ‘ਚ ਭਾਰਤ ਦੀਆਂ 5 ਦੌੜਾਂ ‘ਤੇ ਤਿੰਨ ਵਿਕਟਾਂ ਡਿੱਗ ਗਈਆਂ ਸ਼ੁਰੂਆਤ 19 ਗੇਂਦਾਂ ‘ਚ ਰੋਹਿਤ, ਰਾਹੁਲ ਅਤੇ ਕੋਹਲੀ ਆਊਟ ਹੋ ਗਏ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਟ੍ਰੇਂਟ ਬੋਲਟ ਅਤੇ ਮੈਟ ਹੇਨਰੀ ਨੇ ਪਹਿਲੇ 10 ਓਵਰਾਂ ‘ਚ ਸਿਰਫ 24 ਦੌੜਾਂ ਦਿੱਤੀਆਂ ਦੋਵਾਂ ਨੇ 4 ਭਾਰਤੀ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜ ਦਿੱਤਾ ਬੋਲਟ ਦੀ ਇਨਰਸਵਿੰਗ ਗੇਂਦ ‘ਤੇ ਕੋਹਲੀ ਲੱਤ ਅੜਿੱਕਾ ਆਊਟ ਹੋ ਗਏ ਹੇਨਰੀ ਨੇ ਰੋਹਿਤ, ਰਾਹੁਲ ਅਤੇ ਕਾਰਤਿਕ ਨੂੰ ਪਵੇਲੀਅਨ ਭੇਜ ਦਿੱਤਾ
  • ਟੀਮ ਦਾ ਸਕੋਰ ਜਦੋਂ 47.5 ਓਵਰਾਂ ‘ਚ 208 ਦੌੜਾਂ ਸੀ ਉਦੋਂ ਜਡੇਜਾ ਆਊਟ ਹੋ ਗਏ ਬੋਲਟ ਦੀ ਗੇਂਦ ‘ਤੇ ਉਹ ਛੱਕਾ ਮਾਰਨ ਦੀ ਕੋਸ਼ਿਸ਼ ‘ਚ ਵਿਲੀਅਮਜ਼ ਨੂੰ ਕੈਚ ਫੜਾ ਬੈਠੇ ਉਨ੍ਹਾਂ ਨੇ 56 ਗੇਂਦਾਂ ਦੀ ਪਾਰੀ ‘ਚ 4 ਚੌਕੇ ਅਤੇ 4 ਛੱਕੇ ਲਾਏ ਇੱਥੋਂ ਭਾਰਤ ਨੂੰ ਜਿੱਤ ਲਈ 31 ਦੌੜਾਂ ਬਣਾਉਣੀਆਂ ਸਨ
  • ਜਡੇਜਾ ਦੇ ਆਊਟ ਹੋਣ ਤੋਂ ਬਾਅਦ ਧੋਨੀ ਨੇ ਅਗਲੇ ਹੀ ਓਵਰ ‘ਚ ਫਰਗਿਊਸਨ ਦੀ ਗੇਂਦ ‘ਤੇ ਬੈਕਵਰਡ ਪੁਆਂਇੰਟ ਬਾਊਂਡਰੀ ਦੇ ਉਪਰੋਂ ਛੱਕਾ ਮਾਰਿਆ ਇਸ ਤੋਂ ਬਾਅਦ ਤੀਜੀ ਗੇਂਦ ‘ਤੇ ਦੋ ਦੌੜਾਂ ਲੈਣ ਦੀ ਕੋਸ਼ਿਸ਼ ‘ਚ ਰਨ ਆਊਟ ਹੋ ਗਏ ਉਨ੍ਹਾਂ ਨੂੰ ਗੁਪਟਿਲ ਨੇ ਡਾਇਰੈਕਟ ਥ੍ਰੋ ‘ਤੇ ਪਵੇਲੀਅਨ ਭੇਜ ਦਿੱਤਾ