ਕ੍ਰੋਏਸ਼ੀਆ ਦੀ ਰਾਸ਼ਟਰਪਤੀ ਨੇ ਜਿੱਤੇ ਦਿਲ

ਖੇਡ ਭਾਵਨਾ ਨੇ ਦੁਨੀਆਂ ਦੇ ਖੇਡ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ | President Of Croatia

ਮਾਸਕੋ (ਏਜੰਸੀ)। ਰੂਸ ‘ਚ ਫੀਫਾ ਵਿਸ਼ਵ ਕੱਪ ਫਰਾਂਸ ਨੂੰ ਚੈਂਪਿਅਨ ਬਣਾਉਣ ਦੇ ਨਾਲ ਸਮਾਪਤ ਹੋ ਗਿਆ ਜਿੱਥੇ ਫਾਈਨਲ ਮੁਕਾਬਲੇ ‘ਚ ਵਿਰੋਧੀ ਟੀਮ ਕ੍ਰੋਏਸ਼ੀਆ ਨੂੰ ਭਾਵੇਂ ਹਾਰ ਝੱਲਣੀ ਪਈ ਪਰ ਉਸਦੀ ਰਾਸ਼ਟਰਪਤੀ ਕੋਲਿਡਾ ਗ੍ਰਾਬਰ ਕਿਤਰੋਵਿਚ ਪੇਸ਼ਕਸ਼ ‘ਚ ਜਾਦੂ ਦੀ ਝੱਪੀ ਦੇ ਕੇ ਜ਼ਰੂਰ ਸਾਰਿਆਂ ਦਾ ਦਿਲ ਜਿੱਤ ਲੈ ਗਈ। (President Of Croatia)

ਕ੍ਰੋਏਸ਼ੀਆ ਦੀ ਹਾਰ ਦੇ ਬਾਵਜ਼ੂਦ ਕੋਲਿਡਾ ਦੇ ਚਿਹਰੇ ‘ਤੇ ਵੱਡੀ ਸਾਰੀ ਮੁਸਕਾਨ | President Of Croatia

ਰੂਸ ਦੀ ਮੇਜ਼ਬਾਨੀ ‘ਚ ਹੋਏ ਵਿਸ਼ਵ ਕੱਪ ‘ਚ ਕ੍ਰੋਏਸ਼ੀਆ ਅਤੇ ਰੂਸ ਦਰਮਿਆਨ ਨਾਕਆਊਟ ਮੈਚ ਦੌਰਾਨ ਆਪਣੀ ਟੀਮ ਜਰਸੀ ‘ਚ ਬੈਠੀ ਕੋਲਿਡਾ ਨੇ ਟੀਮ ਦੀ ਜਿੱਤ ਦੇ ਨਾਲ ਹੀ ਜਦੋਂ ਹਾਰੀ ਟੀਮ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਹਮਣੇ ਹੀ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੂਰੀ ਦੁਨੀਆਂ ਨੂੰ ਉਸਦਾ ਅੰਦਾਜ਼ ਬੇਹੱਦ ਪਸੰਦ ਆਇਆ ਪਰ ਐਤਵਾਰ ਨੂੰ ਮਾਸਕੋ ‘ਚ ਹੋਏ ਫਾਈਨਲ ‘ਚ ਉਸਦੀ ਟੀਮ ਕ੍ਰੋਏਸ਼ੀਆ ਦੀ ਹਾਰ ਦੇ ਬਾਵਜ਼ੂਦ ਕੋਲਿਡਾ ਦੇ ਚਿਹਰੇ ‘ਤੇ ਵੱਡੀ ਸਾਰੀ ਮੁਸਕਾਨ ਲਈ ਖੁਸ਼ੀ ‘ਚ ਝੂਮਦੀ ਦਿਸੀ ਤਾਂ ਉਹਨਾਂ ਦੀ ਖੇਡ ਭਾਵਨਾ ਨੇ ਦੁਨੀਆਂ ਭਰ ਦੇ ਖੇਡ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।

ਟੀਮ ਦੀ ਹਾਰ ਦੇ ਬਾਵਜ਼ੂਦ ਕੋਲਿਡਾ ਖੁਸ਼ ਦਿਸੀ

ਖ਼ਿਤਾਬੀ ਮੁਕਾਬਲੇ ਤੋਂ ਬਾਅਦ ਰਸਮੀ ਅਵਾਰਡ ਸਮਾਗਮ ਲਈ ਮੰਚ ਸਜਾਇਆ ਗਿਆ ਤਾਂ ਫਰਾਂਸ ਦੇ ਰਾਸ਼ਟਰਪਤੀ ਅਮਾਨੁਲ ਮੈਕਰੋਂ ਨਾਲ ਪ੍ਰੈਜੇਂਟੇਸ਼ਨ ਲਈ ਮੈਦਾਨ ‘ਤੇ ਪਹੁੰਚੀ ਉਹਨਾਂ ਨਾਲ ਮੇਜ਼ਬਾਨ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵੀ ਮੌਜ਼ੂਦ ਸਨ ਪਰ ਆਪਣੀ ਟੀਮ ਦੀ ਹਾਰ ਦੇ ਬਾਵਜ਼ੂਦ ਕੋਲਿਡਾ ਖੁਸ਼ ਦਿਸੀ। ਪ੍ਰੈਜੇਂਟੇਸ਼ਨ ਸ਼ੁਰੂ ਹੁੰਦੇ ਹੀ ਜ਼ਬਰਦਸਤ ਬਰਸਾਤ ਵੀ ਸ਼ੁਰੂ ਹੋ ਗਈ ਅਤੇ ਪੁਤਿਨ ਜਿੱਥੇ ਛਤਰੀ ‘ਚ ਆਰਾਮ ਨਾਲ ਖੜੇ ਰਹੇ ਉੱਥੇ ਮੈਕਰੋਂ ਅਤੇ ਕੋਲਿਡਾ ਮੀਂਹ ‘ਚ ਭਿੱਜਦੇ ਰਹੇ ਅਵਾਰਡ ਲਈ ਪਹੁੰਚ ਰਹੇ 23-23 ਮੈਂਬਰਾਂ ਦੇ ਦੋਵਾਂ ਟੀਮਾਂ ਦੇ ਹਰ ਖਿਡਾਰੀ ਨਾਲ ਫੀਫਾ ਮੁਖੀ ਜਿਆਨੀ ਅਤੇ ਪੁਤਿਨ ਨੇ ਹੱਥ ਮਿਲਾਇਆ ਤਾਂ ਨਾਲ ਖੜ੍ਹੇ ਮੈਕਰੋਂ ਅਤੇ ਉਹਨਾਂ ਨਾਲ ਹੀ ਖੜ੍ਹੀ ਕੋਲਿਡਾ ਨੇ ਖਿਡਾਰੀਆਂ ਨੂੰ ਗਲੇ ਲਗਾਇਆ।

50 ਸਾਲਾ ਕੋਲਿਡਾ ਆਪਣੀ ਟੀਮ ਦੇ ਹਰ ਖਿਡਾਰੀ ਅਤੇ ਕੋਚ ਜਲਾਟਕੋ ਨੂੰ ਗਲੇ ਮਿਲੀ ਅਤੇ ਆਪਣੀ ਟੀਮ ਦੇ ਖਿਡਾਰੀਆਂ ਨੂੰ ਹਮਦਰਦੀ ਜਿਤਾਈ ਜਦੋਂਕਿ ਫਰਾਂਸ ਦੇ ਖਿਡਾਰੀ, ਉਸ ਦੇ ਕੋਚ ਡੀਸ਼ੈਂਪਸ ਨੂੰ ਵੀ ਆਪਣੀ ਟੀਮ ਦੇ ਖਿਡਾਰੀਆਂ ਵਾਂਗ ਹੀ ਗਲੇ ਲਾਇਆ ਐਨਾ ਹੀ ਨਹੀਂ ਰਾਸ਼ਟਰਪਤੀ ਕੋਲਿਡਾ ਨੇ ਫਾਈਨਲ ‘ਚ ਰੈਫਰੀ ਦੀ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਵੀ ਗਲੇ ਲਾਇਆ ਉਹਨਾਂ ਮੈਦਾਨ ਤੋਂ ਜਾਂਦੇ ਜਾਂਦੇ ਵਿਸ਼ਵ ਕੱਪ ਟਰਾਫ਼ੀ ਨੂੰ ਵੀ ਹੱਥਾਂ ‘ਚ ਲਿਆ ਅਤੇ ਮੈਕਰਾਂ ਨੂੰ ਜਿੱਤ ਦੀ ਵਧਾਈ ਦਿੱਤੀ ਆਪਣੇ ਇਸ ਵਤੀਰੇ ਨਾਲ ਕੋਲਿਡਾ ਦੁਨੀਆਂ ਭਰ ‘ਚ ਸੋਸ਼ਲ ਨੈਟਵਰਕਿੰਗ ਸਾਈਟ ‘ਤੇ ਛਾ ਗਈ ਹੈ।