ਅਫ਼ਗਾਨਿਸਤਾਨ’ਤੇ ਲੁਕਵੀਆਂ ਨੀਤੀਆਂ

ਅਫ਼ਗਾਨਿਸਤਾਨ’ਤੇ ਲੁਕਵੀਆਂ ਨੀਤੀਆਂ

ਅਫਗਾਨਿਸਤਾਨ ’ਚ ਤਖਤਾ ਪਲਟ ਦੇ ਬਾਵਜੂਦ ਮਾਮਲਾ ਉਲਝਿਆ ਹੋਇਆ ਨਜ਼ਰ ਆ ਰਿਹਾ ਹੈ ਰੂਸ, ਚੀਨ ਤੇ ਬ੍ਰਿਟੇਨ ਵੱਲੋਂ ਤਾਲਿਬਾਨ ਨੂੰ ਹਮਾਇਤ ਦੇ ਬਾਵਜੂਦ ਉੱਥੇ ਅਮਨ-ਆਮਨ ਨਹੀਂ ਹੋ ਰਿਹਾ ਤਾਲਿਬਾਨ ਦੇ ਖਿਲਾਫ ਵੀ ਵਿਦਰੋਹ ਖੜ੍ਹਾ ਹੋ ਗਿਆ ਹੈ ਤੇ ਵਿਰੋਧੀਆਂ ਨੇ ਤਿੰਨ ਜਿਲ੍ਹੇ ਤਾਲਿਬਾਨ ਤੋਂ ਖੋਹ ਲਏ ਹਨ ਅਸਲ ’ਚ ਅਫਗਾਨਿਸਤਾਨ ਬਾਰੇ ਵੱਖ-ਵੱਖ ਦੇਸ਼ਾਂ ਵੱਲੋਂ ਨੀਤੀ ਦੂਹਰੀ ਅਪਣਾਈ ਜਾ ਰਹੀ ਹੈ ਅਮਰੀਕਾ ਮੈਦਾਨ ਵੀ ਛੱਡ ਰਿਹਾ ਹੈ ਤੇ ਨਾਲ ਹੀ ਤਾਲਿਬਾਨਾਂ ਨੂੰ ਸਖਤ ਜਵਾਬ ਦੇਣ ਦੀ ਗੱਲ ਵੀ ਕਹਿ ਰਿਹਾ ਹੈ ਬਾਗੀਆਂ ਨੇ ਤਾਲਿਬਾਨਾਂ ਦਾ ਟਾਕਰਾ ਕਰਨ ਲਈ ਅਮਰੀਕਾ ਤੋਂ ਹਥਿਆਰਾਂ ਦੀ ਮੰਗ ਕੀਤੀ ਹੈ

ਅਮਰੀਕਾ ਤਾਲਿਬਾਨਾਂ ਨੂੰ ਕਿਸੇੇ ਤਰ੍ਹਾਂ ਦੀ ਹਮਾਇਤ ਦੇਣ ਤੋਂ ਵੀ ਇਨਕਾਰ ਕਰ ਰਿਹਾ ਹੈ ਸਵਾਲ ਇਹ ਉੱਠਦਾ ਹੈ ਕਿ ਕੀ ਅਮਰੀਕਾ ਜਾਂ ਕਿਸੇ ਹੋਰ ਦੇਸ਼ ਵੱਲੋਂ ਬਾਗੀਆਂ ਦੀ ਮੱਦਦ ਕੀਤੀ ਜਾਵੇਗੀ? ਕੀ ਦੂਸਰੇ ਕੁਝ ਦੇਸ਼ ਵਿਰੋਧੀ ਗੁੱਟਾਂ ਰਾਹੀਂ ਤਾਲਿਬਾਨਾਂ ਨੂੰ ਖਤਮ ਕਰਨ ਲਈ ਕੋਈ ਨਵੀਂ ਨੀਤੀ ਤਾਂ ਨਹੀਂ ਘੜ ਰਹੇ? ਮਾਮਲਾ ਬੜਾ ਪੇਚਦਾਰ ਹੈ ਇਹ ਤਾਕਤਵਾਰ ਮੁਲਕਾਂ ਦਾ ਇਤਿਹਾਸ ਰਿਹਾ ਹੈ ਕਿ ਉਹ ਕਿਸੇ ਦੇਸ਼ ’ਚ ਸਿੱਧੇ ਤੌਰ ’ਤੇ ਦਖਲ ਦੇਣ ਦੀ ਬਜਾਇ ਲੁਕਵੇਂ ਤਰੀਕੇ ਨਾਲ ਕਿਸੇ ਇੱਕ ਧਿਰ ਦੀ ਹਮਾਇਤ ਕਰਨ ਤੋਂ ਗੁਰੇਜ ਨਹੀਂ ਕਰਦੇ ਚੀਨ, ਰੂਸ ਤੇ ਪਾਕਿਸਤਾਨ ਵੱਲੋਂ ਤਾਲਿਬਾਨਾਂ ਦੀ ਹਮਾਇਤ ਕਰਨ ਦੀ ਸਥਿਤੀ ’ਚ ਅਮਰੀਕਾ ਨੂੰ ਤਾਲਿਬਾਨਾਂ ਦੀ ਮਜ਼ਬੂਤੀ ਫਿੱਟ ਨਹੀਂ ਬਹਿੰਦੀ

ਦੂਜੇੇ ਪਾਸੇ ਤਾਲਿਬਾਨਾਂ ਦੀਆਂ ਕਰਵਾਈਆਂ ’ਚ ਸਦਭਾਵਨਾ ਅਤੇ ਅਮਨ-ਅਮਾਨ ਗਾਇਬ ਹੈ ਉਹ ਥਾਂ-ਥਾਂ ਆਮ ਜਨਤਾ ਨੂੰ ਕੋੜੇ ਵਰ੍ਹਾਉਂਦੇ, ਪਸ਼ੂਆਂ ਵਰਗਾ ਵਿਹਾਰ ਕਰਦੇ ਤੇ ਫੜੇ ਫੌਜੀ ਅਫਸਰਾਂ ਨੂੰ ਜਨਤਕ ਤੌਰ ’ਤੇ ਕਤਲ ਕਰਦੇ ਨਜ਼ਰ ਆ ਰਹੇ ਹਨ ਸ਼ਾਸਨ ਦੀਆਂ ਤਾਲਿਬਾਨੀ ਰਵਾਇਤਾਂ ਲੋਕਤੰਤਰੀ ਤੇ ਮਾਨਵਵਾਦੀ ਅਸੂਲਾਂ ਵਾਲੇ ਮੁਲਕਾਂ ਨੂੰ ਸਵੀਕਾਰ ਕਰਨੀਆਂ ਬੇਹੱਦ ਔਖੀਆਂ ਹਨ ਇਸ ਦੇ ਬਾਵਜ਼ੂਦ ਰੂਸ, ਚੀਨ ਤੇ ਪਾਕਿਸਤਾਨ ਆਪਣੀ ਹਮਾਇਤ ਜਾਰੀ ਰੱਖ ਰਹੇ ਹਨ

ਅਸਲ ’ਚ ਮਹਾਂਸ਼ਕਤੀਆਂ ਇਸ ਮੈਦਾਨ ’ਚ ਆਪਣੇ-ਆਪਣੇ ਹਿੱਤਾਂ ਨੂੰ ਸਾਧਣ ਲਈ ਤਿਆਰ ਹਨ ਮਹਾਂਸ਼ਕਤੀਆਂ ਦੀਆਂ ਚਾਲਾਂ ਦਾ ਨਤੀਜਾ ਕੀ ਨਿੱਕਲਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਅਫਗਾਨਿਸਤਾਨ ਦੇ ਹਲਾਤਾਂ ਅਨੁਸਾਰ ਕਿਸੇ ਵੀ ਬਾਹਰੀ ਮੁਲਕ ਦੀ ਹਮਾਇਤ ਨੂੰ ਕਿਸੇ ਚੰਗੇ ਕੰਮ ਦੀ ਸ੍ਰੇਣੀ ’ਚ ਰੱਖਣਾ ਔਖਾ ਹੈ ਅਫਗਾਨਿਸਤਾਨ ਬਾਰੇ ਬਹੁਤ ਕੁਝ ਗੁਪਤ ਚੱਲ ਰਿਹਾ ਹੈ ਰੂਸ, ਚੀਨ, ਬ੍ਰਿਟੇਨ ਦੀ ਤਾਲਿਬਾਨਾਂ ਪ੍ਰਤੀ ਨੀਤੀ ਕੀ ਹੈ ਇਸ ਦਾ ਖੁਲਾਸਾ ਹੋਣਾ ਬਾਕੀ ਹੈ ਜੇਕਰ ਬਾਗੀ ਧੜਾ ਮਜ਼ਬੂਤੀ ਫੜਦਾ ਹੈ ਤਾਂ ਨੇੜ ਭਵਿੱਖ ਬਾਰੇ ਕੋਈ ਅੰਤਿਮ ਟਿੱਪਣੀ ਕਰਨ ਲਈ ਅਜੇ ਕਾਫੀ ਇੰਤਜਾਰ ਕਰਨਾ ਪੈ ਸਕਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ