ਕੰਪਿਊਟਰ ਦਾ ਪਿਤਾਮਾ-ਚਾਰਲਸ ਬੈਬੇਜ

ਕੰਪਿਊਟਰ ਦਾ ਪਿਤਾਮਾ-ਚਾਰਲਸ ਬੈਬੇਜ

ਚਾਰਲਸ ਬੈਬੇਜ ਨੂੰ ਕੰਪਿਊਟਰ ਦਾ ਪਿਤਾਮਾ ਕਿਹਾ ਜਾਂਦਾ ਹੈ। ਚਾਰਲਸ ਬੈਬੇਜ ਦਾ ਜਨਮ 26 ਨਵੰਬਰ 1791 ਨੂੰ ਲੰਡਨ ’ਚ ਹੋਇਆ ਸੀ। ਉਹ ਇੱਕ ਅਮੀਰ ਪਰਿਵਾਰ ’ਚੋਂ ਸੀ ਤੇ ਉਸਦੇ ਪਿਤਾ ਦਾ ਨਾਂਅ ਬੈਂਜਾਮਿਨ ਬੈਬੇਜ ਸੀ, ਜੋ ਇੱਕ ਬੈਂਕਰ ਸੀ। ਬੈਬੇਜ ਦੀ ਮੁੱਢਲੀ ਸਿੱਖਿਆ ਘਰ ’ਚ ਹੋਈ। ਇੱਕ ਪ੍ਰਾਈਵੇਟ ਅਧਿਆਪਕ ਉਸਨੂੰ ਘਰ ’ਚ ਹੀ ਪੜ੍ਹਾਉਣ ਆਉਂਦਾ ਸੀ।

ਇਸ ਤੋਂ ਬਾਅਦ ਸਿੱਖਿਆ ਲਈ ਬੈਬੇਜ ਨੂੰ ਹੋਲਮਵੁੱਡ ਸਕੂਲ (ਗਲ਼ਫ਼ਖ਼ੂਲ਼ਲ਼ਮ ਢਭਵਲ਼ਲ਼ਫ਼) ’ਚ ਦਾਖਲ ਕਰਵਾਇਆ ਗਿਆ।
ਬੈਬੇਜ ਗਣਿਤ ’ਚ ਬਹੁਤ ਹੁਸ਼ਿਆਰ ਸੀ। ਉਹ ਹੋਲਮਵੁੱਡ ਸਕੂਲ ’ਚ ਮੌਜੂਦ ਲਾਇਬ੍ਰੇਰੀ ਤੋਂ ਗਣਿਤ ਦੀਆਂ ਕਿਤਾਬਾਂ ਲੈ ਕੇ ਪੜ੍ਹਦਾ ਸੀ। ਚਾਰਲਸ ਬੈਬੇਜ ਅਗਲੇਰੀ ਪੜ੍ਹਾਈ ਲਈ 1811 ’ਚ ਕੈਂਬਰਿਜ ਯੂਨੀਵਰਸਿਟੀ ਦੇ ਟਿ੍ਰਨਿਟੀ ਕਾਲਜ ’ਚ ਸ਼ਾਮਲ ਹੋਏ ਅਤੇ ਆਪਣੀ

ਗ੍ਰੈਜੂਏਸਨ ਕੈਂਬਰਿਜ ਦੇ ਪੀਟਰਹਾਉਸ ਕਾਲਜ ਤੋਂ ਪੂਰੀ ਕੀਤੀ। ਸੰਨ 1814 ’ਚ, ਚਾਰਲਸ ਬਾਵੇਜ ਦਾ ਵਿਆਹ ਜੌਰਜੀਆਨਾ ਵਿਟਮੋਰ ਨਾਲ ਹੋਇਆ। ਉਨ੍ਹਾਂ ਦੇ ਕੁੱਲ 8 ਬੱਚੇ ਸਨ, ਜਿਨ੍ਹਾਂ ’ਚੋਂ ਸਿਰਫ 3 ਬੱਚੇ ਬਚੇ ਸਨ।

ਚਾਰਲਸ ਬੈਬੇਜ ਨੇ ਰਾਇਲ ਐਨਾਲਿਟਿਕਲ ਐਂਡ ਗੋਸਟ ਕਲੱਬ ਨਾਂਅ ਦੀ ਇੱਕ ਸੁਸਾਇਟੀ ਵੀ ਬਣਾਈ। ਬੈਬੇਜ ਨੂੰ 1816 ’ਚ ਰਾਇਲ ਸੁਸਾਇਟੀ ਦਾ ਮੈਂਬਰ ਚੁਣਿਆ ਗਿਆ ਸੀ। ਰਾਇਲ ਖਗੋਲ ਵਿਗਿਆਨ ਸੁਸਾਇਟੀ (ਡਲ਼੍ਰਫਫ਼ ਅੀਂੁਲ਼ਿਗ਼ਲ਼ਖ਼ੜਭਫਫ਼ ਢਲ਼ਭੜਯੁ੍ਰ) ਦੀ ਸਥਾਪਨਾ ਵੀ 1820 ’ਚ ਚਾਰਲਸ ਬੈਬੇਜ ਦੁਆਰਾ ਕੀਤੀ ਗਈ ਸੀ।

ਕੰਪਿਊਟਰ ਦੀ ਖੋਜ ਚਾਰਲਸ ਬੇਵਸ ਨੇ ਸਾਲ 1822 ’ਚ ਕੀਤੀ ਸੀ। ਸਮੇਂ -ਸਮੇਂ ਤੇ ਬਹੁਤ ਸਾਰੇ ਵਿਗਿਆਨੀਆਂ ਨੇ ਕੰਪਿਊਟਰ ਨਾਲ ਸਬੰਧਤ ਖੋਜਾਂ ਦੇ ਨਾਲ ਆਧੁਨਿਕ ਕੰਪਿਊਟਰ ਦੀ ਨੀਂਹ ਰੱਖੀ। ਇਹ ਪ੍ਰਕਿਰਿਆ ਸਾਲ 1945 ’ਚ ਹਝਘਅੳ ਦੇ ਨਿਰਮਾਣ ਤੱਕ ਜਾਰੀ ਰਹੀ। ਪਰ ਕੰਪਿਊਟਰ ਦੀ ਖੋਜ ਕਰਨ ਤੇ ਕੰਪਿਊਟਰ ਦਾ ਪਿਤਾਮਾ ਬਣਨ ਦਾ ਮਾਣ ਚਾਰਲਸ ਬੈਵੇਜ ਦੇ ਹਿੱਸੇ ਹੀ ਜਾਂਦਾ ਹੈ।

ਚਾਰਲਸ ਬੈਬੇਜ ਨੇ ਇੱਕ ਵਿਸਲੇਸਣਾਤਮਕ ਇੰਜਣ (ਅਗ਼ਫਫ਼੍ਰੁੜਭਫਫ਼ ਹਗ਼ਲੜਗ਼ਯ) ਬਣਾਇਆ ਜੋ ਗਣਿਤ ਦੀ ਗਣਨਾ ਕਰਨ ਦੇ ਸਮਰੱਥ ਸੀ। ਇਹ ਇੱਕ ਮਕੈਨੀਕਲ ਮਸ਼ੀਨ ਸੀ। ਇਹ ਇੱਕ ਕਮਰੇ ਨਾਲੋਂ ਵੀ ਵੱਡੀ ਮਸ਼ੀਨ ਸੀ, ਜਿਸ ਨੂੰ ਬਣਾਉਣ ’ਚ ਬਹੁਤ ਖਰਚਾ ਆਇਆ। ਇਹ ਖਰਚਾ ਬਿ੍ਰਟਿਸ਼ ਸਰਕਾਰ ਦੁਆਰਾ ਚੁੱਕਿਆ ਗਿਆ ਸੀ। ਇਹ ਇੰਜਣ ਭਾਫ ਤੇ ਚਲਦਾ ਸੀ, ਜਿਸ ’ਚ ਸਾਫਟ, ਕ੍ਰੈਂਕ ਆਦਿ ਜੁੜੇ ਹੋਏ ਸਨ। ਇਹ ਅਕਾਰ ਦੇ ਨਾਲ-ਨਾਲ ਭਾਰੀ ਵੀ ਬਹੁਤ ਸੀ।

ਬਾਅਦ ’ਚ ਉਸ ਨੇ ਇੱਕ ਹੋਰ ਮਸ਼ੀਨ ਤਿਆਰ ਕੀਤੀ ਜਿਸ ਨੂੰ ਡਿਫਰੈਂਸੀਅਲ ਇੰਜਨ (ਸੜਰਰਯਯਿਗ਼ੁੜਫਫ਼ ਹਗ਼ਲੜਗ਼ਯ) ਕਿਹਾ ਗਿਆ। ਬਾਅਦ ਵਿੱਚ ਇਹੀ ਮਸ਼ੀਨ ਆਧੁਨਿਕ ਕੰਪਿਊਟਰ ਦਾ ਆਧਾਰ ਬਣੀ। ਚਾਰਲਸ ਬੈਬੇਜ ਨੂੰ ਕੰਪਿਊਟਰ ਦਾ ਪਿਤਾਮਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਸਨੇ ਪਹਿਲਾ ਪ੍ਰੋਗਰਾਮਿੰਗ ਕੰਪਿਊਟਰ ਤਿਆਰ ਕੀਤਾ ਸੀ। ਇਸ ਮਹਾਨ ਗਣਿਤ ਸਾਸ਼ਤਰੀ, ਦਾਰਸਨਿਕ ਅਤੇ ਖੋਜੀ ਦੀ 18 ਅਕਤੂਬਰ, 1971 ਨੂੰ ਲੰਡਨ ’ਚ ਮੌਤ ਹੋ ਗਈ। ਚਾਰਲਸ ਬੈਬੇਜ ਦੁਆਰਾ ਕੰਪਿਊਟਰ ਦੀ ਖੋਜ ਲਈ ਦੁਨੀਆਂ ਉਸਨੂੰ ਹਮੇਸ਼ਾ ਯਾਦ ਰੱਖੇਗੀ।
ਰਵਿੰਦਰਪਾਲ ਸਿੰਘ
9815292572
ਕੰਪਿਊਟਰ ਫੈਕਲਟੀ
ਸਰਕਾਰੀ ਹਾਈ ਸਕੂਲ ਕਮਾਲਪੁਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ