ਦੇਸ਼ ਸਦਮੇ ‘ਚ ਸੀ ਤੇ ਪੀਐੱਮ ਫਿਲਮ ਦੀ ਸ਼ੂਟਿੰਗ ‘ਚ ਬਿਜੀ ਸਨ: ਕਾਂਗਰਸ

Country, Shock, Shooting, Congress

ਨਵੀਂ ਦਿੱਲੀ | ਕਾਂਗਰਸ ਨੇ ਪੁਲਵਾਮਾ ਅੱਤਵਾਦੀ ਹਮਲੇ ਸਬੰਧੀ ਪ੍ਰਧਾਨ ਮੰਤਰੀ ‘ਤੇ ਤਿੱਖਾ ਹਮਲਾ ਬੋਲਿਆ ਤੇ ਦੋਸ਼ ਲਾਇਆ ਕਿ ਜਦੋਂ ਦੇਸ਼ ਇਸ ਕਾਇਰਾਨਾ ਹਮਲੇ ਕਾਰਨ ਸਦਮੇ ‘ਚ ਸੀ ਤਾਂ ਉਸ ਸਮੇਂ ਮੋਦੀ ਕਾਰਬੇਟ ਪਾਰਕ ‘ਚ ਇੱਕ ਚੈਨਲ ਲਈ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਆਪਣੀ ਸੱਤਾ ਬਚਾਉਣ ਲਈ ਜਵਾਨਾਂ ਦੀ ਸ਼ਹਾਦਤ ਤੇ ‘ਰਾਜਧਰਮ’ ਭੁੱਲ ਗਏ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਪ੍ਰਤੀ ਮੋਦੀ ਸਰਕਾਰ ਨਾ ਤਾਂ ਕੋਈ ਰਾਜਨੀਤਕ ਜਵਾਬ ਦੇ ਰਹੀ ਹੈ ਤੇ ਨਾ ਹੀ ਆਪਣੀ ਜ਼ਿੰਮੇਵਾਰੀ ਦੀ ਪਾਲਣ ਕਰ ਰਹੀ ਹੈ ਉਨ੍ਹਾਂ ਨੇ ਦਾਅਵਾ ਕੀਤਾ ਕਿ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਸ਼ਹਾਦਤ ਦੇ ਅਪਮਾਨ ਦਾ ਜੋ ਉਦਾਹਰਨ ਨਰਿੰਦਰ ਮੋਦੀ ਜੀ ਨੇ ਪੁਲਵਾਮਾ ਹਮਲੇ ਤੋਂ ਬਾਅਦ ਪੇਸ਼ ਕੀਤੀ, ਅਜਿਹੀ ਕੋਈ ਉਦਾਹਰਨ ਪੂਰੀ ਦੁਨੀਆ ‘ਚ ਨਹੀਂ ਜਦੋਂ ਪੂਰਾਦੇਸ਼ ਪਿਛਲੀ 14 ਫਰਵਰੀ ਨੂੰ ਪੁਲਵਾਮਾ ‘ਚ 3:10 ਵਜੇ ਸ਼ਾਮ ਨੂੰ ਹੋਏ ਅੱਤਵਾਦੀ ਹਮਲੇ ‘ਚ ਸਦਮੇ ‘ਚ ਸੀ, ਤਾਂ ਉਸ ਸਮੇਂ ਨਰਿੰਦਰ ਮੋਦੀ ਰਾਮ ਨਗਰ, ਨੈਨੀਤਾਲ ਦੇ ਕਾਰਬੇਟ ਨੈਸ਼ਨਲ ਪਾਰਕ ‘ਚ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ

ਸੁਰਜੇਵਾਲਾ ਨੇ ਕਿਹਾ ਕਿ ਮੋਦੀ ਜੀ ਦੀ ਇਹ ਫਿਲਮ ਸ਼ੂਟਿੰਗ 6:30 ਵਜੇ ਸ਼ਾਮ ਤੱਕ ਚੱਲੀ ਸ਼ਾਮ ਨੂੰ 6:45 ‘ਤੇ ਮੋਦੀ ਜੀ ਨੇ ਸਰਕਿਟ ਹਾਊਸ ‘ਚ ਚਾਹ ਨਾਸ਼ਤਾ ਕੀਤਾ ਤੇ ਦੂਜੇ ਪਾਸੇ ਫੌਜੀਆਂ ਦੀ ਸ਼ਹਾਦਤ ‘ਤੇ ਦੇਸ਼ ਦੇ ਚੁੱਲ੍ਹੇ ਨਹੀਂ ਬਲੇ ਇਹ ਭਿਆਨਕ ਹੈ ਕਿ ਇੱਕ ਪਾਸੇ ਸਾਡੇ ਜਵਾਨ ਪੁਲਵਾਮਾ ‘ਚ ਸ਼ਹੀਦ ਹੋਏ, ਤਾਂ ਉਸ ਦੇ ਚਾਰ ਘੰਟਿਆਂ ਬਾਦ ਤੱਕ ਮੋਦੀ ਜੀ ਖੁਦ ਦੇਪ੍ਰਚਾਰ ਫੋਟੋਸ਼ੂਟ ਤੇ ਚਾਹ-ਨਾਸ਼ਤੇ ‘ਚ ਬਿਜ਼ੀ ਸਨ
ਉੱਧਰ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਕਿ ਦੇਸ਼ ਦੀ ਸੁਰੱਖਿਆ ‘ਤੇ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਸਬੰਧੀ ਦੋਸ਼ ਲਾਉਣ ਦਾ ਦੇਸ਼ ਦੀ ਜਨਤਾ ‘ਤੇ ਕੋਈ ਅਸਰ ਨਹੀਂ ਹੋਣ ਵਾਲਾ ਹੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।