ਨਹੀਂ ਸੀ ਕੋਈ ‘ਗੁਰੂ ਜੀ’ ਨੂੰ ਲੈ ਕੇ ਜਾਣ ਦੀ ਸਾਜ਼ਿਸ਼, ਸੁਰੱਖਿਆ ਕਰਮੀਆਂ ‘ਤੇ ਨਹੀਂ ਸਾਬਤ ਹੋਏ ਦੋਸ਼

Panchkula Violence

ਪੰਚਕੂਲਾ ਹਿੰਸਾ : ਸੁਰੱਖਿਆ ਕਰਮੀਆਂ ਸਮੇਤ 22 ਵਿਅਕਤੀਆਂ ਤੋਂ ਹਟੀ ਦੇਸ਼ਧ੍ਰੋਹ ਦੀ ਧਾਰਾ | Panchkula Violence

  • ਪੰਚਕੂਲਾ ਦੀ ਅਦਾਲਤ ਵਿੱਚ ਟੁੱਟੀ ਧਾਰਾ 121, 121 ਏ, 124 | Panchkula Violence
  • ਕਰਮਜੀਤ, ਰੋਹਿਤ, ਸਤਵੀਰ ਅਤੇ ਮੱਖਣ ਹਨ ਸਰਕਾਰੀ ਸੁਰਖਿਆ ਕਰਮਚਾਰੀ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪਿਛਲੇ ਸਾਲ 25 ਅਗਸਤ ਨੂੰ ਪੰਚਕੂਲਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੁਲਿਸ ਹਿਰਾਸਤ ‘ਚੋਂ ਲੈ ਕੇ ਸੁਰੱਖਿਆ ਕਰਮੀਆਂ ਵੱਲੋਂ ਭਜਾ ਕੇ ਲਿਜਾਣ ਦੀ ਕਹਾਣੀ ਨੂੰ ਪੰਚਕੂਲਾ ਅਦਾਲਤ ਨੇ ਨਕਾਰ ਦਿੱਤਾ ਹੈ  ਅਦਾਲਤ ਨੇ 22 ਹੋਰ ਵਿਅਕਤੀਆਂ ਨੂੰ ਦੇਸ਼ ਧ੍ਰੋਹ ਦੇ ਦੋਸ਼ ਤੋਂ ਮੁਕਤ ਕਰ ਦਿੱਤਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੂਜਨੀਕ ਗੁਰੂ ਜੀ ਦੀ ਸੁਰੱਖਿਆ ਵਿੱਚ ਤੈਨਾਤ ਸਨ।

ਜਾਣਕਾਰੀ ਅਨੁਸਾਰ ਪੰਚਕੂਲਾ ਵਿਖੇ ਬੀਤੇ ਸਾਲ 25 ਅਗਸਤ ਨੂੰ ਹੋਈ ਹਿੰਸਾ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਇੰਸਾਂ ਦੀ ਸੁਰੱਖਿਆ ਵਿੱਚ ਤੈਨਾਤ ਕੁਝ ਕਰਮਚਾਰੀਆਂ ਸਣੇ ਕੁਝ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਦੋਸ਼ ਲਗਾਏ ਸਨ ਕਿ ਇਹ ਸਾਰੇ ਗੁਰੂ ਜੀ ਨੂੰ ਭਜਾਉਣ ਦੀ ਸਾਜ਼ਿਸ਼ ਤਿਆਰ ਕਰਕੇ ਇੱਥੇ ਆਏ ਸਨ ਅਤੇ ਇਨ੍ਹਾਂ ਕੋਲੋਂ ਹਥਿਆਰ ਵੀ ਮਿਲੇ ਹਨ, ਮੌਕੇ ‘ਤੇ ਇਨ੍ਹਾਂ ਦੀ ਗੱਡੀ ਦੀ ਡਿੱਗੀ ਵਿੱਚੋਂ ਮਿਲੇ ਹਨ। ਪੁਲਿਸ ਦਾ ਕਹਿਣਾ ਸੀ ਕਿ ਇਨ੍ਹਾਂ ਨੇ ਪੂਜਨੀਕ ਗੁਰੂ ਜੀ ਨੂੰ ਅਦਾਲਤ ਵਿੱਚੋਂ ਭਜਾਉਣ ਦੇ ਨਾਲ ਹੀ ਉਨ੍ਹਾਂ ਦੇਸ਼ ਤੋਂ ਬਾਹਰ ਭੇਜਣਾ ਸੀ। (Panchkula Violence)

ਇਹ ਵੀ ਪੜ੍ਹੋ : ਨਿਊ ਮਾਧੋਪੁਰੀ ਦੇ ਵਾਸੀਆਂ ਨੇ ਖੜ੍ਹਕਾਇਆ ਡੀਸੀ ਦਾ ਬੂਹਾ

ਇਨ੍ਹਾਂ ਸਾਰੇ 22 ਵਿਅਕਤੀਆਂ ‘ਤੇ ਹੋਰਨਾਂ ਧਾਰਾਵਾਂ ਦੇ ਨਾਲ ਹੀ ਦੇਸ਼ ਧ੍ਰੋਹ ਦੀ ਧਾਰਾ 121, 121 ਏ ਅਤੇ 124 ਏ ਲਗਾਈ ਗਈ ਸੀ। ਇਸ ਮਾਮਲੇ ਵਿੱਚ ਬਚਾਅ ਪੱਖ ਵਲੋਂ ਲੰਬੀ ਬਹਿਸ ਕਰਨ ਤੋਂ ਬਾਅਦ ਅਦਾਲਤ ਵਿੱਚ ਸਾਬਤ ਕਰ ਦਿੱਤਾ ਗਿਆ ਕਿ ਪੰਚਕੂਲਾ ਪੁਲਿਸ ਵੱਲੋਂ ਬਣਾਈ ਗਈ ਕਹਾਣੀ ਪੂਰੀ ਤਰ੍ਹਾਂ ਝੂਠੀ ਹੈ ਨਾ ਹੀ ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਤਿਆਰ ਕੀਤੀ ਗਈ ਸੀ ਅਤੇ ਨਾ ਹੀ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। (Panchkula Violence)

ਜਿਸ ਨਾਲ ਇਹ ਦੇਸ਼ਧ੍ਰੋਹ ਦੀ ਕਾਰਵਾਈ ਬਣਦੀ ਹੋਵੇ ਇਸ ਬਹਿਸ ਦੌਰਾਨ ਪੰਚਕੂਲਾ ਦੀ ਮਾਨਯੋਗ ਰਾਜਨ ਵਾਲੀਆ ਦੀ ਅਦਾਲਤ ਨੇ ਬਚਾਅ ਪੱਖ ਦੇ ਤੱਥਾਂ ਨਾਲ ਸਹਿਮਤ ਹੁੰਦੇ ਹੋਏ ਐਫ.ਆਈ.ਆਰ. ਨੰਬਰ 336 ਵਿੱਚ ਖ਼ੁਸਵੀਰ ਸਿੰਘ, ਰਾਕੇਸ਼ ਕੁਮਾਰ, ਪ੍ਰੀਤਮ, ਰੋਹਿਤ, ਸਤਵੀਰ, ਕਰਮਜੀਤ ਸਿੰਘ, ਰਣਧੀਰ, ਵਿਜੈ, ਕ੍ਰਿਸ਼ਨ, ਲਾਲ ਚੰਦ, ਚਮਕੌਰ ਸਿੰਘ, ਫੁੱਲ ਕੁਮਾਰ ਅਤੇ ਜਗਸੀਰ ਤੇ ਹੋਰਨਾਂ ਖ਼ਿਲਾਫ਼ ਲੱਗੀਆਂ ਧਾਰਾਵਾਂ 121, 121 ਏ ਅਤੇ 124 ਏ ਨੂੰ ਖ਼ਾਰਜ ਕਰ ਦਿੱਤਾ ਹੈ. ਮੁਲਜ਼ਮਾਂ ਵੱਲੋਂ ਐਡਵੋਕੇਟ ਸਰਬਜੀਤ ਸਿੰਘ ਵੜੈਚ ਅਤੇ ਨਰਿੰਦਰਪਾਲ ਸਿੰਘ ਵੜੈਚ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਿਆ। (Panchkula Violence)