ਖੇਡ ਦੇ ਮੈਦਾਨ ’ਚ ਦੇਸ਼ ਦਾ ਮਾਣ ਵਧਾ ਰਹੀਆਂ ਨੇ ਧੀਆਂ

Country, Boasted, Playground

ਆਸ਼ੀਸ਼ ਵਸ਼ਿਸਠ

ਦੰਗਲ ਫ਼ਿਲਮ ਦਾ ਮਸ਼ਹੂਰ ਡਾਇਲਾਗ ‘ਮ੍ਹਾਰੀ ਛੋੋਰੀਆਂ ਛੋਰੋਂ ਸੇ ਕਮ ਹੈਂ ਕੇ…’ ਤਾਂ ਤੁਹਾਨੂੰ ਯਾਦ ਹੀ ਹੋਵੇਗਾ ਅਸਲ ’ਚ ਅੱਜ ਸਾਡੀਆਂ ਧੀਆਂ ਕਿਸੇ ਮਾਇਨੇ ’ਚ ਪੁੱਤਰਾਂ ਤੋਂ ਘੱਟ ਨਹੀਂ ਹਨ ਜੀਵਨ ਦੇ ਹਰ ਖੇਤਰ ’ਚ ਧੀਆਂ ਨਵੇਂ-ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀਆਂ ਹਨ ਖੇਡ ਦੇ ਮੈਦਾਨ ’ਚ ਧੀਆਂ ਨਿੱਤ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀਆਂ ਹਨ ਪੀਵੀ ਸਿੰਧੂ, ਮਾਨਸੀ ਜੋਸ਼ੀ, ਕੋਮਲਿਕਾ, ਹਿਮਾ ਦਾਸ, ਦੁੱਤੀ ਚੰਦ, ਵਿਨੇਸ਼ ਫੌਗਾਟ, ਮਨੂੰ ਭਾਕਰ, ਦੀਪਾ ਕਾਮਰਕਰ, ਗੀਤਾ ਫੌਗਾਟ, ਸਾਕਸ਼ੀ ਮਲਿਕ, ਮਿਤਾਲੀ ਰਾਜ, ਝੂਲਨ ਗੋਸਵਾਮੀ, ਅਪੂਰਵੀ ਚੰਦੇਲਾ, ਇਲਾਵੇਨਿਲ ਵਾਲਾਰਿਆਨ, ਸੀਮਾ ਪੂਨੀਆ ਆਦਿ ਇਹ ਲਿਸਟ ਕਾਫ਼ੀ ਲੰਮੀ ਹੈ।

ਆਏ ਦਿਨ ਦੇਸ਼ ਦੀਆਂ ਧੀਆਂ ਦੇਸ਼ ਦੀ ਝੋਲੀ ਮੈਡਲ ਤੋਹਫ਼ੇ ਵਜੋਂ ਪਾ ਕੇ ਦੇਸ਼ ’ਚ ਉਤਸਵ ਦਾ ਮਾਹੌਲ ਬਣਾ ਦਿੰਦੀਆਂ ਹਨ ਪਿਛਲੇ ਦਿਨੀਂ ਦੇਸ਼ ਦੀਆਂ ਚਾਰ ਹੋਣਹਾਰ ਧੀਆਂ ਪੀਵੀ ਸਿੰਧੂ, ਮਾਨਸੀ ਜੋਸ਼ੀ, ਕੋਮਲਿਕਾ ਅਤੇ ਇਲਾਵੇਨਿਲ ਵਾਲਾਰਿਆਨ ਨੇ ਦੇਸ਼ ਦਾ ਸਿਰ ਸੰਸਾਰ ’ਚ ਉੱਚਾ ਕੀਤਾ 24 ਸਾਲ ਦੀ ਪੁਸਰਲਾ ਵੈਂਕਟ ਸਿੰਧੂ ਯਾਨੀ ਵੀਪੀ ਸਿੰਧੂ ਨੇ ਵਾਸੇਲ ’ਚ ਬੈਡਮਿੰਟਨ ਵਰਲਡ ਫੈਡਰੇਸ਼ਨ ਵੱਲੋਂ ਕਰਵਾਈ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਜਾਪਾਨ ਦੀ ਆਪਣੇ ਤੋਂ ਉਚੀ ਰੈਂਕ ਦੀ ਮਹਿਲਾ ਖਿਡਾਰਣ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਦੇਸ਼ ਦੀ ਝੋਲੀ ’ਚ ਇੱਕ ਸੋਨ ਤਮਗਾ ਪਾਇਆ ਸਿੰਧੂ ਨੇ ਸ਼ਾਨਦਾਰ ਢੰਗ ਨਾਲ ਫਾਈਨਲ ਜਿੱਤਿਆ ਅਤੇ 2017 ’ਚ ਫਾਈਨਲ ’ਚ ਹੋਈ ਹਾਰ ਦਾ ਬਦਲਾ ਓਕੁਹਾਰਾ ਤੋਂ ਲਿਆ ਸਿੰਧੂ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ ਸਿੰਧੂ ਦੀ ਨਜ਼ਰ ਹੁਣ ਅਗਲੇ ਓਲੰਪਿਕ ’ਚ ਸੋਨ ਤਮਗਾ ਜਿੱਤਣ ਦੇ ਟੀਚੇ ਵੱਲ ਹੈ ਬੈਡਮਿੰਟਨ ਪ੍ਰਤੀ ਉਸਦੇ ਜਨੂੰਨ ਅਤੇ ਸਮੱਰਪਣ ਨੂੰ ਦੇਖਦੇ ਹੋਏ ਇਹ ਟੀਚਾ ਮੁਮਕਿਨ ਲੱਗਦਾ ਹੈ।

ਬਾਸੇਲ ਸਵਿੱਟਜ਼ਰਲੈਂਡ ’ਚ ਪੈਰਾ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ’ਚ ਮਾਨਸੀ ਜੋਸ਼ੀ ਨੇ ਮਹਿਲਾ ਸਿੰਗਲ ’ਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਐਤਵਾਰ ਨੂੰ ਪੀਵੀ ਸਿੰਧੂ ਦੇ ਖਿਤਾਬ ਜਿੱਤਣ ਤੋਂ ਕੁਝ ਘੰਟੇ ਪਹਿਲਾਂ ਮਾਨਸੀ ਤਮਗਾ ਜਿੱਤ ਚੁੱਕੀ ਸੀ 2011 ’ਚ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਇੱਕ ਸੜਕ ਹਾਦਸੇ ਕਾਰਨ ਉਹ ਕਰੀਬ ਦੋ ਮਹੀਨਿਆਂ ਤੱਕ ਹਸਪਤਾਲ ’ਚ ਰਹੀ ਹਾਦਸੇ ਨੇ ਮਾਨਸੀ ਦੇ ਸਰੀਰ ਨੂੰ ਸੱਟ ਮਾਰੀ ਪਰ ਉਸਦਾ ਹੌਂਸਲਾ ਨਹੀਂ ਟੁੱਟਾ ਹਾਦਸੇ ’ਚ ਮਾਨਸੀ ਨੂੰ ਆਪਣੀ ਸੱਜੀ ਲੱਤ ਗਵਾਉਣੀ ਪਈ ਪਰ ਬਨਾਉਟੀ ਲੱਤ ਦੇ ਜਰੀਏ ਉਹ ਫਿਰ ਖੜ੍ਹੀ ਹੋਈ ਅਤੇ ਖੇਡਣਾ ਸ਼ੁਰੂ ਕੀਤਾ ਉਨ੍ਹਾਂ ਦੀਆਂ ਅੱਖਾਂ ’ਚ ਬੈਡਮਿੰਟਨ ਦਾ ਸੁਫ਼ਨਾ ਸੀ ਉਹ ਹੈਰਦਾਬਾਦ ਦੀ ਪੁਲੇਲਾ ਗੋਪੀਚੰਦ ਅਕਾਦਮੀ ’ਚ ਪਹੁੰਚੀ 2017 ’ਚ ਸਾਊਥ ਕੋਰੀਆ ’ਚ ਹੋਈ ਵਰਲਡ ਚੈਂਪੀਅਨਸ਼ਿਪ ’ਚ ਉਨ੍ਹਾਂ ਨੇ ਬ੍ਰਾਊੁਂਜ ਮੈਡਲ ਜਿੱਤਿਆ।

ਸਿੰਧੂ ਵਾਂਗ ਜਮਸ਼ੇਦਪੁਰ ਦੀ 17 ਸਾਲਾ ਧੀ ਕੋਮਾਲਿਕਾ ਬਾਰੀ ਨੇ ਜਾਪਾਨ ਦੀ ਹੀ ਉੱਚ ਰੈਂਕਿੰਗ ਮਹਿਲਾ ਖਿਡਾਰਣ ਸੋਨੋਦਾ ਵਾਕਾ ਨੂੰ ਹਰਾ ਕੇ ਦੇਸ਼ ਲਈ ਦੂਜਾ ਸੋਨ ਤਮਗਾ ਹਾਸਲ ਕੀਤਾ ਪਿਓ ਨੇ ਧੀ ਲਈ ਘਰ ਵੇਚ ਕੇ ਤਿੰਨ ਲੱਖ ਦਾ ਆਧੁਨਿਕ ਤੀਰ-ਧਨੁਸ਼ ਖਰੀਦਿਆ ਸੀ ਕੋਮਾਲਿਕਾ ਨੇ ਘਰ ਦੇ ਹਾਲਾਤਾਂ ਤੇ ਕਮੀਆਂ ਨੂੰ ਭੁੱਲ ਕੇ ਖੇਡ ’ਤੇ ਧਿਆਨ ਕੇਂਦਰਿਤ ਕੀਤਾ ਤੇ ਨਤੀਜਾ ਸਭ ਦੇ ਸਾਹਮਣੇ ਹੈ।

ਭਾਰਤੀ ਯੁਵਾ ਮਹਿਲਾ ਨਿਸ਼ਾਨੇਬਾਜ ਇਲਾਵੇਨਿਲ ਵਾਲਾਰਿਆਨ ਨੇ ਰੀਓ ਡੀ ਜਨੇਰੀਓ ’ਚ ਚੱਲ ਰਹੇ ਸ਼ੂਟਿੰਗ ਵਰਲਡ ਕੱਪ 2019 ’ਚ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ ਹੈ 20 ਸਾਲਾ ਇਲਾਵੇਨਿਲ ਆਪਣੇ ਪਹਿਲੇ ਸੀਨੀਅਰ ਸ਼ੂਟਿੰਗ ਵਿਸ਼ਵ ਕੱਪ ’ਚ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਸ਼੍ਰੇਣੀ ’ਚ ਵਿਸ਼ਵ ਕੱਪ ’ਚ ਸੋਨਾ ਜਿੱਤਣ ਵਾਲੀ ਤੀਜੀ ਭਾਰਤੀ ਨਿਸ਼ਾਨੇਬਾਜ ਬਣੀ ਇਨ੍ਹਾਂ ਤੋਂ ਪਹਿਲਾਂ ਅਪੂਰਵੀ ਚੰਦੇਲਾ ਤੇ ਅੰਜਲੀ ਭਾਗਵਤ ਨੇ ਇਹ ਕਾਰਨਾਮਾ ਕੀਤਾ ਹੈ 251.7 ਅੰਕਾਂ ਦੇ ਨਾਲ ਇਲਾਵੇਨਿਲ ਨੇ ਸੋਨ ਤਮਗਾ ਆਪਣੇ ਨਾਂਅ ਕੀਤਾ ਵਾਲਾਰਿਆਨ ਇਸ ਤੋਂ ਪਹਿਲਾਂ ਜੂਨੀਅਰ ਵਰਲਡ ਕੱਪ ’ਚ ਦੋ ਗੋਲਡ ਜਿੱਤ ਚੁੱਕੀ ਹੈ ।

ਭਾਰਤ ਦੀ ਸਟਾਰ ਮਹਿਲਾ ਮੁੱਕੇਬਾਜ ਐਮਸੀ ਮੈਰੀਕਾਮ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਲਾਬੂਆਨ ਬਾਜੋ ’ਚ 23ਵੇਂ ਪ੍ਰੈਸੀਡੈਂਟਸ ਕੱਪ ’ਚ ਗੋਲਡ ਮੈਡਲ ਜਿੱਤ ਕੇ ਆਪਣੀ ਸ਼ਾਨਦਾਰ ਫਾਰਮ ਦਿਖਾਈ ਸੀ ਓਲੰਪਿਕ ਕਾਂਸੀ ਤਮਗਾ ਜੇਤੂ ਮੈਰੀਕਾਮ 51 ਕਿਲੋਗ੍ਰਾਮ ਵਰਗ ਦੇ ਫ਼ਾਈਨਲ ’ਚ ਆਸਟਰੇਲੀਆ ਦੀ ਐਪ੍ਰਿਲ ਨੂੰ 5-0 ਨਾਲ ਹਰਾ ਦਿੱਤਾ ਹੈ ਛੇ ਵਾਰ ਦੀ ਵਰਲਡ ਚੈਂਪੀਅਨ ਐਮਸੀ ਮੈਰੀਕਾਮ ਨੇ ਵਰਲਡ ਚੈਂਪੀਅਨਸ਼ਿਪ ਤੋਂ ਪਹਿਲਾ ਪ੍ਰੈਸੀਡੈਂਟਸ ਕੱਪ ’ਚ ਗੋਲਡ ਮੈਡਲ ਜਿੱਤ ਕੇ ਅਗਲੇ ਓਲੰਪਿਕ ਲਈ ਆਪਣਾ ਦਾਅਵਾ ਮਜ਼ਬੂਤ ਕੀਤਾ ਹੈ।

ਭਾਰਤ ਦੀ ਗੋਲਡਨ ਗਰਲ ਸਟਾਰ ਐਥਲੀਟ 19 ਸਾਲਾ ਹਿਮਾ ਦਾਸ ਨੇ ਬੀਤੀ ਜੁਲਾਈ ’ਚ 19 ਦਿਨਾਂ ’ਚ 5 ਗੋਲਡ ਮੈਡਲ ਜਿੱਤ ਕੇ ਸਾਰੀ ਦੁਨੀਆ ’ਚ ਦੇਸ਼ ਦਾ ਸਿਰ ਉੱਚਾ ਕੀਤਾ ਹਿਮਾ ਦੀ ਕਹਾਣੀ ਵੀ ਕਾਫ਼ੀ ਦਿਲਚਸਪ ਹੈ 18 ਸਾਲ ਦੀ ਹਿਮਾ ਅਸਾਮ ਦੇ ਛੋਟੇ ਜਿਹੇ ਪਿੰਡ ਢਿੰਗ ਦੀ ਰਹਿਣ ਵਾਲੀ ਹੈ ਤੇ ਇਸ ਲਈ ਉਨ੍ਹਾਂ ਨੂੰ ਢਿੰਗ ਐਕਸਪ੍ਰੈਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਉਹ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਘਾਟਾਂ ਤੇ ਤੰਗਹਾਲੀ ਦੌਰਾਨ ਹਿਮਾ ਦਾਸ ਨੇ ਇਹ ਕਾਰਨਾਮਾ ਕਰ ਦਿਖਾਇਆ ਹਿਮਾ ਪਹਿਲੀ ਅਜਿਹੀ ਭਾਰਤੀ ਮਹਿਲਾ ਬਣ ਗਈ ਹੈ ਜਿਸ ਨੇ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਟਰੈਕ ’ਚ ਗੋਲਡ ਮੈਡਲ ਜਿੱਤਿਆ ਹੈ ਹਿਮਾ ਨੇ 400 ਮੀਟਰ ਦੀ ਰੇਸ 51.46 ਸੈਕਿੰਡ ’ਚ ਪੂਰੀ ਕਰਕੇ ਇਹ ਰਿਕਾਰਡ ਆਪਣੇ ਨਾਂਅ ਕੀਤਾ ਹਿਮਾ ਦੀਆਂ ਸਫ਼ਲਤਾਵਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਵੀ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ।

ਭਾਰਤੀ ਐਥਲੀਟ ਦੁੱਤੀ ਚੰਦ ਵੀ ਲਗਾਤਾਰ ਟਰੈਕ ’ਤੇ ਧਮਾਲ ਪਾ ਰਹੀ ਹੈ ਦੁੱਤੀ ਚੰਦ ਨੇ ਜੁਲਾਈ ’ਚ ਇਟਲੀ ਦੇ ਨੈਪਲਸ ’ਚ ਹੋਈ ਵਰਲਡ ਯੂਨੀਵਰਸਿਟੀ ਗੇਮਜ਼ ’ਚ 100 ਮੀਟਰ ਦੌੜ ਦਾ ਗੋਲਡ ਆਪਣੇ ਨਾਂਅ ਕੀਤਾ ਸੀ ਉਨ੍ਹਾਂ ਨੇ 11.32 ਸੈਕਿੰਡ ’ਚ 100 ਮੀਟਰ ਦੀ ਦੂਰੀ ਨਾਪੀ ਉਨ੍ਹਾਂ ਤੋਂ ਪਹਿਲਾਂ ਕਿਸੇ ਹੋਰ ਭਾਰਤੀ ਨੇ ਹਾਲੇ ਤੱਕ ਇਹ ਕੀਰਤੀਮਾਨ ਨਹੀਂ ਰਚਿਆ ਸੀ ਯੂਨੀਵਰਸਿਟੀ ਗੇਮਜ਼ ਵਿਚ ਇਹ ਭਾਰਤ ਦਾ ਪਹਿਲਾ ਗੋਲਡ ਹੈ ਦੋ ਵਾਰ ਦੀ ਏਸ਼ੀਅਨ ਚੈਂਪੀਅਨ ਦੁੱਤੀ ਸੌ ਮੀਟਰ ਦੀ ਰਾਸ਼ਟਰੀ ਰਿਕਾਰਡਧਾਰੀ ਵੀ ਹੈ ।

ਪਹਿਲਵਾਨੀ ਦੇ ਖੇਤਰ ’ਚ ਵੀ ਸਾਡੀਆਂ ਧੀਆਂ ਆਏ ਦਿਨ ਕੋਈ ਨਾ ਕੋਈ ਖਿਤਾਬ ਜਿੱਤ ਰਹੀਆਂ ਹਨ ਭਾਰਤ ਦੀ ਚੋਟੀ ਦੀ ਪਹਿਲਵਾਨ ਵਿਨੇਸ਼ ਫੌਗਾਟ ਨੇ ਪਿਛਲੇ ਦਿਨੀਂ ਵਾਰਸਾ ’ਚ ਪੋਲੈਂਡ ਓਪਨ ਕੁਸ਼ਤੀ ਟੂਰਨਾਮੈਂਟ ’ਚ ਮਹਿਲਾਵਾਂ ਦੇ 53 ਕਿਲੋ ਵਰਗ ’ਚ ਸੋਨ ਤਮਗਾ ਜਿੱਤਿਆ ਇਹ ਇਸ ਵਰਗ ’ਚ ਉਨ੍ਹਾਂ ਦਾ ਲਗਾਤਾਰ ਤੀਜਾ ਸੋਨ ਤਮਗਾ ਹੈ, ਜੋ ਇੱਕ ਮਹੀਨੇ ਦੇ ਅੰਦਰ ਹੀ ਮਿਲਿਆ ਹੈ ਵਿਨੇਸ਼ ਨੇ ਪਿਛਲੇ ਮਹੀਨੇ ਸਪੇਨ ’ਚ ਗ੍ਰਾਂ ਪ੍ਰੀ ਤੇ ਤੁਰਕੀ ’ਚ ਇਸਤਾਂਬੁਲ ’ਚ ਯਾਸਰ ਦੋਗੂ ਅੰਤਰਰਾਸ਼ਟਰੀ ਟੂਰਨਾਮੈਂਟ ’ਚ ਵੀ ਸੋਨ ਤਮਗਾ ਜਿੱਤਿਆ ਸੀ ਇਸਤਾਂਬੁਲ ’ਚ ਹੋਏ ਯਾਸਰ ਡੋਗੂ ਰੈਂਕਿੰਗ ਲੜੀ ਕੁਸ਼ਤੀ ਟੂਰਨਾਮੈਂਟ ਵਿਨੇਸ਼ ਦੇ ਨਾਲ ਸੀਮਾ ਬਿਮਲਾ ਨੇ 50 ਕਿਲੋ ਵਰਗ ਅਤੇ ਮੰਜੂ ਕੁਮਾਰੀ ਨੇ 59 ਕਿਲੋ ਵਰਗ ’ਚ ਸੋਨ ਤਮਗੇ ਆਪਣੇ ਨਾਂਅ ਕੀਤੇ ਸਨ।

ਕਾਮਨਵੈਲਥ ਖੇਡ ਤੇ ਯੁਵਾ ਓਲੰਪਿਕ ਦੀ ਗੋਲਡ ਮੈਡਲ ਜੇਤੂ ਨਿਸ਼ਾਨੇਬਾਜ ਮਨੂੰ ਭਾਕਰ ਨੇ ਬੀਤੇ ਅਪਰੈਲ ਨੂੰ ਚੀਨ ਦੇ ਬੀਜਿੰਗ ’ਚ ਚੱਲ ਰਹੇ ਆਈਐਸਐਸਐਫ਼ ਵਰਲਡ ਕੱਪ ’ਚ ਗੋਲਡ ਮੈਡਲ ਜਿੱਤਿਆ ਮਨੂੰ ਭਾਕਰ ਤੇ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਇਵੈਂਟ ’ਚ ਇਹ ਗੋਲਡ ਆਪਣੇ ਨਾਂਅ ਕੀਤਾ ਸੀ ਇਸ ਸਾਲ ਮਨੂੰ ਭਾਕਰ ਤੇ ਸੌਰਭ ਨੇ ਦੂਜੀ ਵਾਰ ਗੋਲਡ ’ਤੇ ਨਿਸ਼ਾਨਾ ਲਾਇਆ ਹੈ ਇਸ ਤੋਂ ਪਹਿਲਾਂ ਦੋਵਾਂ ਨਿਸ਼ਾਨੇਬਾਜਾਂ ਨੇ ਇਸ ਸਾਲ ਫਰਵਰੀ ’ਚ ਨਵੀਂ ਦਿੱਲੀ ’ਚ ਹੋਏ ਆਈਐਸਐਸਐਫ਼ ਵਰਲਡ ਕੱਪ ’ਚ ਗੋਲਡ ਮੈਡਲ ਜਿੱਤਿਆ ਸੀ।

ਭਾਰਤੀ ਸ਼ੂਟਰ ਅਪੂਰਵੀ ਚੰਦੇਲਾ ਬੀਤੀ ਮਈ ਨੂੰ 10 ਮੀਟਰ ਏਅਰ ਰਾਈਫਲ ਕੈਟੇਗਰੀ ’ਚ ਦੁਨੀਆ ਦੀ ਨੰਬਰ ਇੱਕ ਨਿਸ਼ਾਨੇਬਾਜ ਬਣ ਗਈ ਅਪੂਰਵੀ ਨੇ 1926 ਪੁਆਇੰਟ ਦੇ ਨਾਲ ਵਰਲਡ ਰੈਂਕਿੰਗ ’ਚ ਸਿਖ਼ਰਲਾ ਸਥਾਨ ਹਾਸਲ ਕੀਤਾ ਉਨ੍ਹਾਂ ਨੇ ਇਸ ਸਾਲ ਫਰਵਰੀ ’ਚ ਹੋਏ ਆਈਐਸਐਸਐਫ਼ ਵਰਲਡ ਕੱਪ ’ਚ 252.9 ਵਰਲਡ ਰਿਕਾਰਡ ਸਕੋਰ ਦੇ ਨਾਲ ਗੋਲਡ ਮੈਡਲ ਆਪਣੇ ਨਾਂਅ ਕੀਤਾ ਸੀ।

ਅਸਲ ’ਚ ਧੀਆਂ ਪੁੱਤਰਾਂ ਤੋਂ ਘੱਟ ਨਹੀਂ ਹੁੰਦੀਆਂ ਸਾਡਾ ਤੇ ਸਮਾਜ ਦਾ ਨਜ਼ਰੀਆ ਹੀ ਕੁਝ ਅਜਿਹਾ ਹੈ ਕਿ ਅਸੀਂ ਉਨ੍ਹਾਂ ਨੂੰ ਘੱਟ ਸਮਝ ਬੈਠਦੇ ਹਾਂ ਧੀਆਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ ਉਨ੍ਹਾਂ ’ਚ ਵੀ ਦਮ ਅਤੇ ਪ੍ਰਤਿਭਾ ਕੁੱਟ-ਕੁੱਟ ਕੇ ਭਰੀ ਹੈ ਲੋੜ ਸਿਰਫ਼ ਉਨ੍ਹਾਂ ਦਾ ਮਨੋਬਲ ਵਧਾਉਣ ਤੇ ਉਤਸ਼ਾਹਿਤ ਕਰਨ ਦੀ ਹੈ ਫੋਗਾਟ ਭੈਣਾਂ ਦਾ  ਉਦਾਹਰਨ ਸਾਡੇ ਸਾਹਮਣੇ ਹੈ ਜਿੱਥੇ ਪਿਤਾ ਦੀ ਪ੍ਰੇਰਨਾ ਨਾਲ ਚਾਰ ਭੈਣਾਂ ਅੱਜ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ ਦੇਸ਼ ਦੀਆਂ ਇਨ੍ਹਾਂ ਧੀਆਂ ’ਤੇ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਮਾਣ ਹੈ ਜਿਨ੍ਹਾਂ ਨੇ ਦੇਸ਼ ਵਾਸੀਆਂ ਨੂੰ ਖੁਸ਼ੀ ਦੇ ਪਲ ਦਿੱਤੇ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ ਇਸ ਲਈ ਅਸੀਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰ ਸਕਦੇ ਹਾਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।