ਕੋਰੋਨਾ ਵਾਇਰਸ: ਭੋਜਨ ਤੇ ਪੈਸੇ ਦੀ ਰਾਜਨੀਤੀ

Corona India

ਕੋਰੋਨਾ ਵਾਇਰਸ: ਭੋਜਨ ਤੇ ਪੈਸੇ ਦੀ ਰਾਜਨੀਤੀ

Corona Virus | ਵਿਸ਼ਵ ਪੱਥਰ ਦੇ ਕੁਝ ਨਾਮੀ ਡਾਕਟਰਾਂ ਮੁਤਾਬਕ ਕਰੋਨਾ ਵਾਇਰਸ ਦਾ ਮੁੱਖ ਸਰੋਤ ‘ਸੀ ਫੂਡ’ ਜਣੀ ਸਮੁੰਦਰੀ ਭੋਜਨ ਦੀ ਅਣਮਨੁੱਖੀ ਵਰਤੋਂ ਤੇ ਸਾਂਭ-ਸੰਭਾਲ ‘ਚ ਪਿਆ ਹੈ। ਇਸ ਸਿੱਧੇ-ਸਾਦੇ ਜਵਾਬ ਦੀਆਂ ਜੜ੍ਹਾਂ ਸਿਰਫ ਤਿੰਨ ਕੁ ਮਹੀਨੇ ਪਹਿਲਾਂ ਹੋਈ ਇਸ ਦੀ ਨਿਸ਼ਾਨਦੇਹੀ ਤੇ ਸੈਂਕੜੇ ਮੌਤਾਂ ਤੱਕ ਸੀਮਤ ਨਹੀਂ ਹਨ। ਇਹ ਵਾਇਰਸ ਵੀ ਆਮ ਫਲੂ ਜਾਂ ਵਾਇਰਸਾਂ ਵਾਂਗ ਇੱਕ ਵਾਇਰਸ ਹੈ। ਪਰ ਇਸ ਵਰਤਾਰੇ ਦਾ  ਪਸਾਰ ਪੂਰੀ ਇੱਕ ਸਦੀ ਪਹਿਲਾਂ ਦਾ ਹੈ। ਅੱਜ ਵੱਖ-ਵੱਖ ਸਿਆਸੀ, ਆਰਥਿਕ ਅਤੇ ਭੂਗੋਲਿਕ ਕਾਰਨਾਂ ਕਾਰਨ ਪੂਰੀ ਦੁਨੀਆ ਦੀ ਅਬਾਦੀ ਜੋ ਛੇ ਅਰਬ ਦੇ ਕਰੀਬ ਹੈ, ਉਸ ਦਾ ਅੱਧ ਤੋਂ ਵੀ ਵੱਧ ਏਸ਼ੀਆ ਦੇ ਮੁਲਕਾਂ ‘ਚ ਵੱਸਦਾ ਹੈ। ਐਨੇ ਭਾਰੇ ਪਾਪੂਲੇਸ਼ਨ ਸਾਈਜ਼ ਨੂੰ ਸੰਭਾਲਣ ਲਈ ਧਰਤੀ ਦੇ ਕੁਦਰਤੀ ਭੋਜਨ ਵਸੀਲੇ ਲਗਾਤਾਰ ਘਟਦੇ ਜਾ ਰਹੇ ਹਨ।

ਜਾਂ ਖਾਸ ਆਰਥਿਕ ਬਣਤਰ ਰਾਹੀਂ ਉਹਨਾਂ ਦੀ ਅਸਾਵੀਂ ਵੰਡ ਉਹਨਾਂ ਨੂੰ ਕੁਦਰਤੀ ਭੋਜਨ ਵਸੀਲਿਆਂ ਤੋਂ ਦੂਰ ਕਰ ਰਹੀ ਹੈ। ਮੈਨੂੰ ਨੋਬਲ ਇਨਾਮ ਜੇਤੂ ਅਰਥਸ਼ਾਸਤਰੀ ਅਮਰਤਿਆ ਸੇਨ ਯਾਦ ਆਉਂਦੇ ਹਨ ਉਹਨਾਂ ਕਿਹੈ ਕਿ ਬੰਗਾਲ ਦੇ ਕਾਲ ‘ਚ ਭੁੱਖ ਨਾਲ ਹੋਈਆਂ ਲੱਖਾਂ ਮੌਤਾਂ ਅਨਾਜ ਦੇ ਨਾ ਹੋਣ ਕਰਕੇ ਨਹੀਂ ਸਗੋਂ ਲੋਕਾਂ ਦੀ ਅਨਾਜ ਨਾ ਖਰੀਦਣ ਸ਼ਕਤੀ ਕਰਕੇ ਹੋਈਆਂ ਸਨ।

ਹੁਣ ਜਦੋਂ ਏਸ਼ੀਆ ਦੇ ਉਸ ਖਿੱਤੇ, ਜਿਸ ਵਿੱਚ ਇਹ ਕਰੋਨਾ ਵਾਇਰਸ ਪੈਦਾ ਹੋਇਆ, ਨੂੰ ਦੇਖਦੇ ਹਾਂ, ਇਸ ਵਿੱਚ ਚੀਨ, ਸਿੰਘਾਪੁਰ, ਮਲੇਸ਼ੀਆ, ਥਾਈਲੈਂਡ, ਹਾਂਗਕਾਂਗ, ਇੰਡੋਨੇਸ਼ੀਆ, ਵੀਅਤਨਾਮ, ਲਾਓਸ ਆਦਿ ਮੁਲਕ ਹਨ। ਚੀਨ ਨੂੰ ਛੱਡ ਕੇ ਇਹਨਾਂ ਸਾਰਿਆਂ ਕੋਲ ਕੋਈ ਵੱਡਾ ਜ਼ਮੀਨੀ ਰਕਬਾ ਨਹੀਂ। ਇਸ ਕਰਕੇ ਇਹਨਾਂ ਦੀ ਸਮੁੰਦਰੀ ਭੋਜਨ ‘ਤੇ ਵੱਡੀ ਨਿਰਭਰਤਾ ਹੈ। ਪਰ ਇਹ ਵੀ ਅਧੂਰਾ ਸੱਚ ਹੈ। ਇਹਨਾਂ ਮੁਲਕਾਂ ਅੰਦਰ ਇੱਕ ਹੋਰ ਵੱਡਾ ਸਾਂਝਾ ਸੱਭਿਆਚਾਰਕ ਵਿਰੋਧਭਾਸ ਹੈ ਉਹ ਇਹ ਕਿ ਸਾਰੇ ਮੁਲਕ ਕਦੇ ਇਤਿਹਾਸ ਵਿੱਚ ਹਿੰਦੂ ਸੰਸਕ੍ਰਿਤੀ ਦੇ ਪ੍ਰਭਾਵ ਹੇਠ ਰਹੇ ਹਨ। ਇਸ ਦੇ ਚਿੰਨ੍ਹ ਵੀਅਤਨਾਮ, ਇੰਡੋਨੇਸ਼ੀਆ, ਲਾਓਸ ਤੱਕ ਫੈਲੇ ਹਿੰਦੂ ਦੇਵੀ-ਦੇਵਤਿਆਂ ਦੇ ਮੰਦਰ ਹਨ।

ਕਈ ਸਦੀਆਂ ਬਾਅਦ ਬੋਧੀ ਭਿਕਸ਼ੂਆਂ ਦੇ ਇਸ ਖਿੱਤੇ ‘ਚ ਪਰਵਾਸ ਕਾਰਨ ਇਹ ਦੇਸ਼ ਬੁੱਧ ਧਰਮ ਦੇ ਪ੍ਰਭਾਵ ਹੇਠ ਆਏ। ਹੁਣ ਸਵਾਲ ਇਹ ਹੈ ਕਿ ਦੋਨੇ ਧਰਮਾਂ ਦੀ ਸੰਸਕ੍ਰਿਤੀ, ਪ੍ਰਵਿਰਤੀ ਵੈਜੀਟੇਰੀਅਨ ਹੋਣ ਦੇ ਬਾਵਜੂਦ ਇਹ ਲੋਕ ਅੱਤ ਦੇ ਮਾਸਾਹਾਰੀ ਕਿਵੇਂ ਬਣੇ?

ਇੱਕ ਤਾਂ ਲਗਾਤਾਰ  ਵਧ ਰਹੀ ਅਬਾਦੀ। ਦੂਸਰਾ ਪਹਿਲੀ ਤੇ ਦੂਸਰੀ ਵਿਸ਼ਵ ਜੰਗ ‘ਚ ਸਿੰਘਾਪੁਰ, ਥਾਈਲੈਂਡ, ਹਾਂਗਕਾਗ ਦਾ ਵੱਡੀਆਂ ਵਿਸ਼ਵ ਸ਼ਕਤੀਆਂ ਦੇ ਫੌਜੀ ਅੱਡੇ ਬਣਨਾ ਵੀ ਸ਼ਾਮਲ ਹੈ। ਇਹ ਗਰੀਬ ਮੁਲਕ ਜੋ ਆਪਣੀ ਰੋਟੀ ਆਪ ਖਾਂਦੇ ਸੀ, ਨੂੰ ਕੌਮਾਤਰੀ ਯੁੱਧ ‘ਚ ਉਲਝੇ ਥੱਕੇ ਫੌਜੀਆਂ ਲਈ ਕੁਝ ਹੀ ਸਾਲਾਂ ‘ਚ ਵੇਸਵਾਗਿਰੀ ਦੇ ਅੱਡਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ। ਅੱਜ ਥਾਈਲੈਂਡ ਦੀ ਜੀ. ਡੀ. ਪੀ. ਦਾ ਮੁੱਖ ਸੋਮਾ ਵੇਸਵਾਗਿਰੀ ਹੀ ਹੈ। ਇਹ ਵਰਤਾਰਾ ਹਾਂਗਕਾਂਗ, ਮਲੇਸ਼ੀਆ ਤੇ ਇੰਡੋਨੇਸ਼ੀਆ ਦੇ ਬਾਲੀ ਟਾਪੂ ਵਰਗੇ ਖਿੱਤਿਆਂ ਤੱਕ ਫੈਲਿਆ ਹੋਇਆ ਹੈ। ਇਸ ਨਾਲ ਕੀ ਹੋਇਆ ਕਿ ਇੱਥੇ ਬੇਸ਼ੁਮਾਰ ਹੋਟਲ ਸਨਅਤ ਤੇ ਟੂਰਿਜ਼ਮ ਫੈਲਿਆ। ਫੇਰ ਫੂਡ ਸਨਅਤ ਵਿੱਚ ਫਸਵਾਂ ਮੁਕਾਬਲਾ ਸ਼ੁਰੂ ਹੋਇਆ। ਇਸ ਮੁਕਾਬਲੇ ‘ਚ ਹਰੇਕ ਨੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ, ਜਿੱਥੇ ਧਰਤੀ ਉਤਲੇ ਸਰੋਤਾਂ ਦੀ ਬੇਕਿਰਕੀ ਨਾਲ ਵਰਤੋਂ ਕੀਤੀ, ਉੱਥੇ ਇਸ ਬੇਰਹਿਮੀ ਦਾ ਸ਼ਿਕਾਰ ਸਮੁੰਦਰ ਵੀ ਹੋਇਆ।

ਮੈਂ ਗੁਜਰਾਤ ਕੰਢੇ ਬਾਰੇ ਜਾਣਦਿਆਂ ਪਹਿਲੀ ਵਾਰ ‘ਸੀ ਹਾਰਵੈਸਟਿੰਗ’ ਸ਼ਬਦ ਸੁਣਿਆ ਸੀ। ਜਿਸ ਦਾ ਸਾਰ ਤੱਤ ਸਮੁੰਦਰ ਦੀ ਅੰਨ੍ਹੇਵਾਹ ਲੁੱਟ ਹੀ ਹੈ। ਕਿਉਂਕਿ ਸਮੁੰਦਰ ਸਥਾਨਕ ਲੋਕਾਂ ਦੀਆਂ ਲੋੜਾਂ ਤਾਂ ਪੂਰੀਆਂ ਕਰਦਾ ਸੀ ਜਾਂ ਕਰ ਸਕਦਾ ਸੀ ਪਰ ਉਹ ਮੁਨਾਫ਼ੇ ਦੀ ਅੰਨ੍ਹੀ ਹਵਸ ਪੂਰੀ ਨਹੀਂ ਸੀ ਕਰ ਸਕਦਾ।

‘ਸੀ ਹਾਰਵੈਸਟਿੰਗ’ ਦਾ ਨਤੀਜਾ ਇਹ ਨਿੱਕਲਿਆ ਕਿ ਲੱਖਾਂ ਦੀ ਗਿਣਤੀ ‘ਚ ਮਛੇਰਿਆਂ ਦੀਆਂ ਬਸਤੀਆਂ ਤਬਾਹ ਹੋ ਗਈਆਂ। ਉਹਨਾਂ ਦੀ ਜਗ੍ਹਾ ਵੱਡੇ-ਵੱਡੇ ਟਰੇਲਰ ਇੱਕੋ ਵੇਲੇ ਸੈਂਕੜੇ ਟਨ ਮੱਛੀ ਤੇ ਹੋਰ ਸਮੁੰਦਰੀ ਭੋਜਨ ਕਈ-ਕਈ ਕਿਲੋਮੀਟਰ ਲੰਮੇ ਜਾਲਾਂ ਵਿੱਚ ਫਸਾ ਕੇ ਫਾਈਵ ਸਟਾਰ ਹੋਟਲਾਂ ‘ਚ ਸੁੱਟਣ ਲੱਗੇ। ਜਿੱਥੇ ਸਮੁੰਦਰ ਦੀ ਅੰਨ੍ਹੀ ਲੁੱਟ ਹੋਈ, ਉੱਥੇ ਉਸ ਅੰਦਰ ਹਜ਼ਾਰਾਂ ਟਨ ਪਲਾਸਟਿਕ ਤੇ ਸ਼ਹਿਰੀ ਖੇਤਰਾਂ ਦੇ ਅਣਸੋਧੇ ਗੰਦ-ਮੰਦ ਰਾਹੀਂ ਸਮੁੰਦਰੀ ਜੀਵਾਂ ਅੰਦਰ ਤਰ੍ਹਾਂ-ਤਰ੍ਹਾਂ ਦੀਆਂ ਜੈਨੇਟੀਕਲ ਬਦਲਾਅ ਆਏ ਜੋ ਅਨੇਕਾਂ ਨਵੀਆਂ ਤੇ ਅਣਕਿਆਸੀਆਂ ਬਿਮਾਰੀਆਂ ਦੇ ਪੈਦਾਵਾਰ ਹਨ। ਅੱਗੇ ਇਹ ਭੋਜਨ ਫਰੀਜਰਾਂ ‘ਚ ਮਹੀਨੇਬੱਧੀ ਪਿਆ ਰਹਿੰਦਾ ਜਿੱਥੇ ਪੈਦਾ ਹੁੰਦਾ ਹੈ ਕੋਰੋਨਾ ਵਾਇਰਸ!

ਕਹਾਣੀ ਕਾਫੀ ਲੰਮੀ ਹੈ ਅਸੀਂ ਕਰੋਨਾ ਵਾਇਰਸ ਤੋਂ ਕਾਫੀ ਪ੍ਰੇਸ਼ਾਨ ਹਾਂ ਪਰ ਇਹ ਕੁਝ ਵੀ ਨਹੀਂ। ਏਸ਼ੀਆ ਖਿੱਤੇ ‘ਚ ਸਿਰਫ ਸ਼ੂਗਰ ਤੇ ਬਲੱਡ ਪ੍ਰੈਸ਼ਰ ਨਾਲ ਹੀ ਹਰ ਸਾਲ ਇੱਕ ਕਰੋੜ ਤੋਂ ਵੱਧ ਲੋਕ ਮਰ ਜਾਂਦੇ ਹਨ। ਪੰਜਾਬ ਅੰਦਰ ਹੀ ਇਹ ਗਿਣਤੀ ਲੱਖਾਂ ‘ਚ ਹੈ। ਪੰਜਾਬ ਦੇ ਭੋਜਨ ਨਾਲ ਵੀ ਇਹੋ ਹੋਇਆ।

ਕਣਕ ਤੇ ਚਾਵਲ ਪੰਜਾਬ ਦੇ ਲੋਕਾਂ ਦਾ ਭੋਜਨ ਕਦੇ ਵੀ ਨਹੀਂ ਰਹੇ। ਸਾਡਾ ਭੋਜਨ ਖਿਚੜੀ ਤੇ ਦਲੀਆ ਸੀ। ਖਿਚੜੀ ਦਾ ਮਤਲਬ ਮਿਕਸ ਅਨਾਜ ਹਨ ਜਿਸ ਦੀ ਮਾਡਰਨ ਮੈਡੀਕਲ ਸਾਇੰਸ ਹੁਣ ਗੱਲ ਕਰਦੀ ਹੈ। ਸਾਡਾ ਭੋਜਨ ਮੂਲ ਅਨਾਜ ਜਣੀ ਖ਼ੜਫ਼ਫ਼ਯੀਂ ਰਹੇ ਹਨ। ਜਿਨ੍ਹਾਂ ‘ਚ ਬਾਜਰਾ, ਜੁਆਰ, ਰਾਗੀ, ਕੋਧਰਾ, ਕੰਗਣੀ, ਸੁਆਂਕ ਹਨ। ਇਹ ਸਭ ਅਨਾਜ ਅਖੌਤੀ ਗ੍ਰੀਨ ਰੈਵਿਊਲੇਸ਼ਨ ਦੀ ਭੇਟ ਚੜ੍ਹ ਗਏ ਜਾਂ ਚੜ੍ਹਾ ਦਿੱਤੇ ਗਏ। ਸਿਰਫ ਇਹਨਾਂ ਦੇ ਚਿੰਨ੍ਹ ਮਾਤਰ ਦੱਖਣੀ ਭਾਰਤ ‘ਚ ਬਚੇ ਹਨ।

ਅੱਜ ਦੁਨੀਆਂ ‘ਚ ਮਿਲਟ ਨੂੰ ਸੁਪਰ ਫੂਡ ਕਹਿ ਕੇ ਖਾਧਾ ਜਾ ਰਿਹਾ ਹੈ ਤੇ ਖਾ ਕੌਣ ਰਿਹਾ ਹੈ ਉਹ ਲੋਕ ਜਿਨ੍ਹਾਂ ਨੇ ਸਾਨੂੰ ਕਣਕ ਤੇ ਚੌਲ ਖਾਣ ਲਾਇਆ। ਅੱਜ ਭਾਰਤ ਦੇ ਵੱਡੀ ਗਿਣਤੀ ਦੇ ਮਿਲਟ ਯੂਰਪ ਤੇ ਅਮਰੀਕਾ ਦੇ ਧਨਕੁਬੇਰਾ ਵੱਲੋਂ ਖਾਧੇ ਜਾ ਰਹੇ ਹਨ। ਅਸੀਂ ਕਣਕ ਖਾ ਰਹੇ ਹਾਂ। ਕਿਉਂਕਿ ਇਸ ਨਾਲ ਉਹਨਾਂ ਦੇ ਹਸਪਤਾਲ ਚੱਲਦੇ ਹਨ!

ਕਣਕ ਤੇ ਚਾਵਲ ਅੰਦਰ ਗਲੂਕੋਨ ਨਾਂਅ ਦਾ ਐਲੀਮੈਟ ਹੈ ਜੋ ਸਾਡੇ  ਸਰੀਰ ‘ਚ ਭਾਰੀ ਮਾਤਰਾ ‘ਚ ਗੁਲੂਕੋਜ਼ ਪੈਦਾ ਕਰਦਾ ਹੈ ਫਾਲਤੂ ਗੁਲੂਕੋਜ ਕੋਲੇਸਟਰੋਲ ਬਣਾਉਗੇ, ਫਿਰ ਬਲੱਡ ਪ੍ਰੈਸ਼ਰ ਵਧੇਗਾ, ਫਿਰ ਅਟੈਕ! ਇਸ ਤਰ੍ਹਾਂ ਹੀ ਅਕਸੈਸ ਗੁਲੂਕੋਜ਼ ਸ਼ੂਗਰ ਬਣਾਏਗਾ ਜਿਸ ਨੂੰ ਪੈਂਕਰਿਆ ਕਦੇ ਵੀ ਕੰਟਰੋਲ ਨਹੀਂ ਕਰ ਸਕੇਗਾ ਤੇ ਅਸੀਂ ਕਦੇ ਵੀ ਜਾਣ ਨਹੀਂ ਸਕਾਂਗੇ ਕਿ ਮੇਰਾ ਸਰੀਰ ਕਿਵੇਂ ਕੌਮਾਂਤਰੀ ਫੂਡ ਰਾਜਨੀਤੀ ਦੀ ਭੇਟ ਚੜ੍ਹ ਗਿਆ। ਸੋ ਕੋਰੋਨਾ ਵਾਇਰਸ ਨੂੰ ਸਮਝਣ ਤੋਂ ਪਹਿਲਾਂ ਦੁਨੀਆ ਦੀ ਫੂਡ ਰਾਜਨੀਤੀ ਨੂੰ ਸਮਝਣਾ ਹੋਵੇਗਾ।
ਸੰਗਤ ਕਲਾਂ (ਬਠਿੰਡਾ)
ਮੋ. 99881-58844
ਸੁਖਵਿੰਦਰ ਚਹਿਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।