ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਈ ਤਾਂ ਠੇਕਾ ਕਾਮਿਆਂ ਵਂੱਲੋਂ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ : ਮੋਰਚਾ ਆਗੂ

Contract Workers

ਹਰਪਾਲ ਚੀਮਾ ਦੀ ਰਿਹਾਇਸ਼ ਅੱਗੇ ਸਾਰੀ ਰਾਤ ਦਿੱਤ ਧਰਨਾ, ਸਵੇਰੇ ਡਿਪਟੀ ਕਮਿਸ਼ਨਰ ਸੰਗਰੂਰ ਦੀ ਰਹਾਇਸ਼ ਅੱਗੇ ਧਰਨਾ ਕੀਤਾ ਸਮਾਪਤ

ਸੰਗਰੂਰ/ਲੌਂਗੋਵਾਲ 18 ਦਸੰਬਰ (ਨਰੇਸ/ਹਰਪਾਲ)।  ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਕੱਚੇ ਕਾਮਿਆਂ ਵਲੋਂ (Contract Workers) ਬੀਤੀ ਰਾਤ ਜਾਗੋ ਮਾਰਚ ਕੱਢ ਕੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਅੱਗੇ ਠੇਕਾ ਕਾਮੇ ਕੜਾਕੇ ਦੀ ਠੰਢ ਵਿਚ ਵੀ ਸਾਰੀ ਰਾਤ ਡਟੇ ਰਹੇ ਉਨਾਂ ਵੱਲੋਂ ਚੀਮਾ ਦੀ ਕੋਠੀ ਅੱਗੇ ਆਪਣੀਆਂ ਮੰਗਾਂ ਨੂੰ ਲੈਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ ।

 ਸ਼ਹਿਰ ਵਿਚ ਰੋਸ ਮਾਰਚ ਕੱਢਿਆ

ਦਿਨ ਚੜਦੇ ਸਾਰ ਹੀ ਠੇਕਾ ਕਾਮਿਆਂ ਵੱਲੋਂ ਸ਼ਹਿਰ ਵਿਚ ਮਾਰਚ ਕੱਢਿਆ ਗਿਆ, ਰੋਹ ਵਿਚ ਆਏ ਠੇਕਾ ਮੁਲਾਜ਼ਮ ਨੇ ਮੁੱਖ ਮੰਤਰੀ ਪੰਜਾਬ ਅਤੇ ਉਨਾਂ ਦੇ ਮੰਤਰੀਆਂ ਦੇ ਖਿਲਾਫ਼ ਨਾਅਰੇਬਾਜੀ ਕੀਤੀ ਗਈ ਅਤੇ ਨਾਲ ਨਾਲ ਬੁਲਾਰਿਆਂ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਅਸੀਂ ਪੰਜਾਬ ਦੇ ਥਰਮਲ, ਸੈਨੀਟੇਸ਼ਨ ਵਿਭਾਗ ,ਵਾਟਰ ਸਪਲਾਈ ਅਤੇ ਸੀਵਰੇਜ ਬੋਰਡ,ਪਾਵਰਕਾਂਮ, ਦਫ਼ਤਰੀ ਕਾਮੇ ,ਵੇਰਕਾ, ਲੋਕ ਨਿਰਮਾਣ ਵਿਭਾਗ ,ਸਿਹਤ ਵਿਭਾਗ ਆਦਿ ਵਿਭਾਗਾਂ ਵਿਚ ਪਿਛਲੇ ਲੰਮੇ ਅਰਸੇ ਤੋਂ ਨਿਗੂਣੀਆਂ ਤਨਖਾਹਾਂ ਸੇ ਕੰਮ ਕਰਦੇ ਆ ਰਹੇ ਹਾਂ ਜਿਸ ਵਿਚ ਸਾਡੀ ਆਊਟਸੋਰਸਿਸ ਠੇਕਾਦਾਰਾਂ , ਕੰਪਨੀਆਂ , ਸੁਸਾਇਟੀਆਂ ,ਇੰਨਲਿਸਟਮੈਟ ਰਾਹੀ ਵੱਡੀ ਲੁੱਟ ਕੀਤੀ ਜਾ ਰਹੀ ਹੈ ।

ਉਨਾਂ ਕਿਹਾ ਇਹ ਫਰਜੀ ਲੋਟੂ ਟੋਲੇ ਨੂੰ ਬਾਹਰ ਕਰਕੇ ਸਾਨੂੰ ਸਿੱਧਾ ਵਿਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ। ਮਾਰਚ ਕਰਦੇ ਹੋਏ ਠੇਕਾ ਕਾਮੇ ਡਿਪਟੀ ਕਮਿਸ਼ਨਰ ਸੰਗਰੂਰ ਦੀ ਰਿਹਾਇਸ਼ ਅੱਗੇ ਪੁੱਜੇ ਜਿਥੇ ਮੋਰਚੇ ਦੇ ਸੂਬਾ ਆਗੂ ਸ਼ੇਰ ਸਿੰਘ ਖੰਨਾ ,ਰਾਜੇਸ਼ ਕੁਮਾਰ , ਜੀਤ ਸਿੰਘ ਬਠੋਈ , ਸੰਦੀਪ ਸਿੰਘ ਵੇਰਕਾ ਅਤੇ ਸਤਿਗੁਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਕਰਨ ਤੋਂ ਵਾਰ ਵਾਰ ਭੱਜ ਰਿਹਾ ਹੈ। ਉਨਾਂ ਕਿਹਾ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਸਾਨੂੰ ਆਪਣੇ ਹੱਥ ਲਿਖਤ ਪੱਤਰ ਰਾਹੀਂ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦਾ ਭਰੋਸਾ ਦਿਵਾ ਕੇ ਧਰਨਾ ਚੁਕਵਾਇਆ ਜਾਂਦਾ ਹੈ ਪਰ ਅਸੀਂ ਵਿਸ਼ਵਾਸ ਕਰਕੇ ਚਲੇ ਜਾਂਦੇ ਹਾਂ। (Contract Workers)

ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਨਹੀਂ ਕਰਵਾਈ ਤਾਂ ਸ਼ੰਘਰਸ ਕਰਾਂਗੇ ਤਿੱਖਾ

ਉਨਾ ਕਿਹਾ ਜੇਕਰ ਹੁਣ 21 ਦਸੰਬਰ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਹੀਂ ਕਰਵਾਈ ਜਾਂਦੀ ਤਾਂ ਉਸ ਤੋਂ ਬਾਅਦ ਹੀ ਮੋਰਚੇ ਵਲੋ ਚੰਡੀਗੜ੍ਹ ਵਿਖੇ ਕੋਈ ਤਿੱਖੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਕੇ ਮੋਰਚੇ ਵਲੋਂ ਅਗਲੇ ਸੰਘਰਸ਼ ਦਾ ਐਲਾਣ ਕੀਤਾ ਜਾਵੇਗਾ. ਇਸ ਮੌਕੇ ਕੁਲਦੀਪ ਸਿੰਘ ਫਤਿਹਗੜ੍ਹ ਸਾਹਿਬ, ਨਿਰਮਲ ਸਿੰਘ ਲਹਿਰਾ,ਨਰਿੰਦਰ ਸਿੰਘ ਪਟਿਆਲਾ ,ਅਸ਼ਵਨੀ ਕੁਮਾਰ, ਹਰਬੰਸ ਸਿੰਘ ਧੂਰੀ, ਗੋਗੀ ਸਿੰਘ ,ਮਦਨ ਸਿੰਘ ਸੰਗਰੂਰ ,ਦਰਸ਼ਨ ਸਿੰਘ ਲੌਂਗੋਵਾਲ, ਗੁਬਿੰਦਰ ਸਿੰਘ ਪੰਜੋਲੀ, ਬਲਵੰਤ ਸਿੰਘ ਲੌਂਗੋਵਾਲ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ