ਯਤਨ ਜਾਰੀ ਰੱਖੋ

Continue, Efforts

ਇੱਕ ਵਿਅਕਤੀ ਹਰ ਦਿਨ ਸਮੁੰਦਰ ਕਿਨਾਰੇ ਜਾਂਦਾ ਅਤੇ ਉੱਥੇ ਘੰਟਿਆਂਬੱਧੀ ਬੈਠਾ ਰਹਿੰਦਾ ਆਉਂਦੀਆਂ-ਜਾਂਦੀਆਂ ਲਹਿਰਾਂ ਨੂੰ ਲਗਾਤਾਰ ਦੇਖਦਾ ਰਹਿੰਦਾ ਕਦੇ-ਕਦੇ ਉਹ ਕੁਝ ਚੁੱਕ ਕੇ ਸਮੁੰਦਰ ‘ਚ ਸੁੱਟ ਦਿੰਦਾ, ਫਿਰ ਆ ਕੇ ਆਪਣੀ ਥਾਂ ‘ਤੇ ਬੈਠ ਜਾਂਦਾ ਕਿਨਾਰੇ ‘ਤੇ ਆਉਣ ਵਾਲੇ ਲੋਕ ਉਸ ਨੂੰ ਵਿਹਲਾ ਸਮਝਦੇ ਸੀ ਅਤੇ ਉਸਦਾ ਮਜਾਕ ਉਡਾਉਂਦੇ ਸੀ ।

ਇੱਕ ਵਾਰ ਉਸਨੂੰ ਇੱਕ ਯਾਤਰੀ ਨੇ ਦੇਖਿਆ, ਉਹ ਵਿਅਕਤੀ ਕੋਲ ਆ ਕੇ ਬੋਲਿਆ, ਭਾਈ! ਇਹ ਤੂੰ ਕੀ ਕਰ ਰਿਹਾ ਹੈਂ? ਉਸ  ਵਿਅਕਤੀ ਨੇ ਜਵਾਬ ਦਿੱਤਾ,’ ਦੇਖਦੇ ਨਹੀਂ, ਸਾਗਰ ਵਾਰ-ਵਾਰ ਆਪਣੀਆਂ ਲਹਿਰਾਂ ਨੂੰ ਆਦੇਸ਼ ਦਿੰਦਾ ਹੈ ਕਿ ਉਹ ਨੰਨ੍ਹੇ ਸੰਖਾਂ, ਮੱਛੀਆਂ ਨੂੰ ਜ਼ਮੀਨ ‘ਤੇ ਸੁੱਟ ਕੇ ਮਾਰ ਦੇਣ ਮੈਂ ਫਿਰ ਤੋਂ ਇਨ੍ਹਾਂ ਨੂੰ ਪਾਣੀ ‘ਚ ਪਾ ਦਿੰਦਾ ਹਾਂ’ ਯਾਤਰੀ ਬੋਲਿਆ, ‘ ਇਹ ਕਰਮ ਤਾਂ ਚਲਦਾ ਹੀ ਰਹਿੰਦਾ ਹੈ ਤੁਹਾਡੀ ਇਸ ਚਿੰਤਾ ਨਾਲ ਕੀ ਫਰਕ ਪਵੇਗਾ?’

ਉਸ ਵਿਅਕਤੀ ਨੇ ਇੱਕ ਮੁੱਠੀ ਸੰਖ ਘੋਸਾ ਨੂੰ ਆਪਣੀ ਤਲੀ ‘ਤੇ ਚੁੱਕਿਆ ਅਤੇ ਪਾਣੀ ‘ਚ ਸੁੱਟਦੇ ਹੋਏ ਕਿਹਾ, ‘ਹਾਂ, ਪਰੰਤੂ ਇਨ੍ਹਾਂ ਦੇ ਜੀਵਨ ‘ਚ ਤਾਂ ਫਰਕ ਪੈ ਗਿਆ?’ ਉਹ ਯਾਤਰੀ ਸਿਰ ਝੁਕਾ ਕੇ ਚਲਦਾ ਬਣਿਆ ਤੇ ਉਹ ਵਿਅਕਤੀ ਉਸੇ ਤਰ੍ਹਾਂ ਹੀ ਕਰਦਾ ਰਿਹਾ ਚੰਗੇ ਕਰਮ ਦਾ ਇੱਕ ਛੋਟਾ ਯਤਨ ਵੀ ਮਹੱਤਵਪੂਰਨ ਹੁੰਦਾ ਹੈ ਜਿਵੇਂ ਬੂੰਦ-ਬੁੰਦ ਨਾਲ ਘੜਾ ਭਰਦਾ ਹੈ, ਓਵੇਂ ਹੀ ਯਤਨਾਂ ਨਾਲ ਕੰਮਾਂ ਨੂੰ ਗਤੀ  ਮਿਲਦੀ ਹੈ ਇਸ ਲਈ ਮੁਸ਼ਕਲਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਯਤਨ ਕਰਨਾ ਨਾ ਛੱਡੋ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।