Weather : ਵਾਤਾਵਰਨ ’ਚ ਵਿਗਾੜ ਦੇ ਨਤੀਜੇ

Weather

ਮਾਰਚ ਦੇ ਮਹੀਨੇ ਦੀ ਸ਼ੁਰੂਆਤ ’ਚ ਪਹਾੜੀ ਖੇਤਰਾਂ ’ਚ ਭਾਰੀ ਬਰਫਬਾਰੀ ਹੋਈ ਹੈ ਹਿਮਾਚਲ ’ਚ ਹਾਲਾਤ ਇਸ ਕਦਰ ਬਣ ਗਏ ਹਨ ਕਿ 350 ਸੜਕਾਂ ਠੱਪ ਹੋ ਗਈਆਂ ਹਨ ਤੇ ਸਕੂਲਾਂ ’ਚ ਛੁੱਟੀ ਕਰਨੀ ਪਈ ਹੈ ਕਈ ਥਾਈਂ ਸੜਕਾਂ ’ਤੇ ਗੱਡੀਆਂ ਵੀ ਪਲਟ ਗਈਆਂ ਹਨ ਇਹ ਹਾਲਾਤ ਬੇਹੱਦ ਮੁਸ਼ਕਿਲ ਭਰੇ ਹਨ ਸਥਾਨਕ ਲੋਕਾਂ ਤੇ ਸੈਲਾਨੀਆਂ ਦੋਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਤਰ੍ਹਾਂ ਜੰਮੂ ਕਸ਼ਮੀਰ ਅੰਦਰ ਵੀ ਭਾਰੀ ਬਰਫਬਾਰੀ ਹੋਈ ਹੈ ਭਾਵੇਂ ਸਰਕਾਰਾਂ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਕਦਮ ਚੁੱਕੇ ਜਾਂਦੇ ਹਨ। ਫਿਰ ਵੀ ਸਹੂਲਤਾਂ ਮਿਲਣ ’ਚ ਬਹੁਤ ਸਮਾਂ ਲੱਗ ਜਾਂਦਾ ਹੈ। (Weather)

ਪੰਜਾਬੀਆਂ ਨੂੰ ਮਿਲਿਆ ਇੱਕ ਹੋਰ ਤੋਹਫ਼ਾ, ਇਲਾਜ਼ ਦੀ ਚਿੰਤਾ ਖ਼ਤਮ

ਅਸਲ ’ਚ ਪਿਛਲੇ ਇੱਕ ਦਹਾਕੇ ਤੋਂ ਪਹਾੜੀ ਖੇਤਰਾਂ ’ਚ ਕੁਦਰਤੀ ਆਫਤਾਂ ਲਗਾਤਾਰ ਵਧ ਰਹੀਆਂ ਹਨ ਉੱਤਰਾਖੰਡ ’ਚ ਵੱਡੇ ਪੱਧਰ ’ਤੇ ਤਬਾਹੀ ਹੋ ਚੁੱਕੀ ਹੈ। ਪਿਛਲੇ ਸਾਲ ਵੀ ਹਿਮਾਚਲ ’ਚ ਹੋਈ ਭਾਰੀ ਬਰਸਾਤ ਨੇ ਪੂਰੇ ਸੂਬੇ ਨੂੰ ਠੱਪ ਕਰਕੇ ਰੱਖ ਦਿੱਤਾ ਸੀ। ਦਰਅਸਲ ਜਲਵਾਯੂ ਤਬਦੀਲੀ ਹੀ ਕੁਦਰਤੀ ਆਫ਼ਤਾਂ ਦੀ ਜੜ੍ਹ ਹੈ ਸਰਕਾਰਾਂ ਨੂੰ ਜਿੱਥੇ ਵਾਤਾਵਰਨ ’ਚ ਸੁਧਾਰ ਲਈ ਯਤਨ ਕਰਨੇ ਪੈਣਗੇ, ਉੱਥੇ ਰਾਹਤ ਕਾਰਜਾਂ ਲਈ ਨਵੀਂ ਤਕਨੀਕ ਵਿਕਸਿਤ ਕਰਨ ਲਈ ਰਣਨੀਤੀ ਬਣਾਉਣੀ ਪੈਣੀ ਹੈ ਸੈਲਾਨੀਆਂ ਦੀ ਆਮਦ ਤੇ ਰੁਖਸਤ ਸਬੰਧੀ ਠੋਸ ਨਿਯਮਵਾਲੀ ਬਣਾਉਣ ਦੀ ਜ਼ਰੂਰਤ ਹੈ ਸੈਲਾਨੀਆਂ ਦੀ ਆਮਦ ਪ੍ਰਦੂਸ਼ਣ ਵੀ ਵਧਾ ਰਹੀ ਹੈ ਇਸ ਕਰਕੇ ਸੈਲਾਨੀਆਂ ਦੀ ਗਿਣਤੀ ਨੂੰ ਕੰਟਰੋਲ ਹੇਠ ਲਿਆਉਣਾ ਪਵੇਗਾ ਬੇਤਹਾਸ਼ਾ ਮਾਈਨਿੰਗ ਵੀ ਬਹੁਤ ਵੱਡੀ ਸਮੱਸਿਆ ਹੈ ਜਿਸ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ। (Weather)