ਕਾਂਗਰਸ ਹਾਈਕਮਾਡ ਵੱਲੋਂ ਹਰੀਸ਼ ਚੌਧਰੀ ਦੇ ਨਾਲ ਦੋ ਸਕੱਤਰ ਨਿਯੁਕਤ

Sonia Gandhi

ਕਾਂਗਰਸ ਹਾਈਕਮਾਡ ਵੱਲੋਂ ਹਰੀਸ਼ ਚੌਧਰੀ ਦੇ ਨਾਲ ਦੋ ਸਕੱਤਰ ਨਿਯੁਕਤ

ਨਵੀਂ ਦਿੱਲੀ। ਪੰਜਾਬ ਕਾਂਗਰਸ ‘ਚ ਕਲੇਸ਼ ਰੁਕਨ ਦਾ ਕਾਂਗਰਸ ਹਾਈਕਮਾਂਡ ਦੀ ਚਿੰਤਾ ਬਰਕਰਾਰ ਹੈ। ਸੋਨੀਆ ਗਾਂਧੀ ਨੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਦੇ ਨਾਲ ਦੋ ਸਕੱਤਰ ਵੀ ਨਿਯੁਕਤ ਕੀਤੇ ਹਨ। ਜਿਸ ਵਿੱਚ ਹਰਸ਼ਵਰਧਨ ਅਤੇ ਚੇਤਨ ਚੌਹਾਨ ਸ਼ਾਮਲ ਹਨ। ਇਹ ਦੋਵੇਂ ਆਗੂ ਹਲਕਾ ਇੰਚਾਰਜ ਚੌਧਰੀ ਨਾਲ ਮਿਲ ਕੇ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਪੰਜਾਬ ਵਿੱਚ ਜਲਦੀ ਹੀ ਚੋਣਾਂ ਹੋਣ ਜਾ ਰਹੀਆਂ ਹਨ।

ਅਜਿਹੇ ‘ਚ ਕਾਂਗਰਸ ਜਿੱਤ ਦੀ ਸੰਭਾਵਨਾ ਨੂੰ ਦੇਖਦੇ ਹੋਏ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਸਭ ਤੋਂ ਅਹਿਮ ਕੈਪਟਨ ਅਮਰਿੰਦਰ ਸਿੰਘ ਹੈ। ਜਿਸ ਨੇ ਹੁਣ ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਹੈ। ਅਮਰਿੰਦਰ ਪੰਜਾਬ ਦੀ ਸਿਆਸਤ ਦੇ ਇੱਕ ਦਿੱਗਜ ਆਗੂ ਹਨ। ਅਜਿਹੇ ‘ਚ ਕੈਪਟਨ ਦੇ ਸਰਗਰਮ ਹੋਣ ‘ਤੇ ਕਾਂਗਰਸ ‘ਚ ਕੋਈ ਵੱਡੀ ਫੁੱਟ ਨਾ ਪੈ ਜਾਵੇ, ਇਸ ਨੂੰ ਵੀ ਸੰਭਾਲਣਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ