ਸੁੱਖੀਂ ਸਾਂਦੀਂ ਜੋ ਬਾਇਡੇਨ ਬਣੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ

ਸਹੁੰ ਚੁੱਕ ਸਮਾਗਮ ਵੇਲੇ ਕਿਧਰੇ ਵੀ ਨਹੀਂ ਵਾਪਰੀ ਹਿੰਸਾ ਦੀ ਘਟਨਾ
ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਵਾਸ਼ਿੰਗਟਨ।ਡੈਮੋੋਕ੍ਰੇਟ ਜੋਸੇਫ਼ ਆਰ ਬਾਇਡੇਨ ਜੂਨੀਅਰ ਜੋ ਬਾਇਡੇਨ ਅਮਰੀਕੀ ਇਤਿਹਾਸ ਦੇ ਸਭ ਤੋਂ ਉਮਰ ਦਰਾਜ ਰਾਸ਼ਟਰਪਤੀ ਬਣ ਗਏ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਸੁੱਖੀਂ-ਸਾਂਦੀਂ ਨੇਪਰੇ ਚੜ੍ਹ ਗਿਆ ਅਤੇ ਦੇਸ਼ ’ਚ ਕਿਧਰੇ ਵੀ ਹਿੰਸਾ ਨਹੀਂ ਹੋੋਈ ਇਸ ਗੱਲ ਦੀ ਸ਼ੰਕਾ ਬਣੀ ਹੋਈ ਸੀ ਕਿ ਕਿੱਧਰੇ ਟਰੰਪ ਦੇ ਹਮਾਇਤੀ ਸਹੁੰ ਚੁੱਕ ਸਮਾਗਮ ਦੇ ਖਿਲਾਫ਼ ਹਿੰਸਾ ਨਾ ਭੜਕਾ ਦੇਣ ਬਾਇਡੇਨ 78 ਸਾਲਾਂ ਦੇ ਹਨ ਕਮਲਾ ਹੈਰਿਸ ਨੇ ਬੁੱਧਵਾਰ ਰਾਤ ਅਮਰੀਕਾ ਦੀ 49ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ 56 ਸਾਲ ਦੀ ਕਮਲਾ ਹੈਰਿਸ ਨੇ ਇਸ ਦੇ ਨਾਲ ਇਤਿਹਾਸ ਰਚ ਦਿੱਤਾ ਹੈ ਉਹ ਪਹਿਲੀ ਮਹਿਲਾ ਤੇ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਹੋਵੇਗੀ

Joe Biden

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਇਡੇਨ ਨੇ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਅਸੀਂ ਅਮਰੀਕਾ ਨੂੰ ਇੱਕਜੁਟ ਕਰਾਂਗੇ ਇਹ ਲੋਕਤੰਤਰ ਦਾ ਦਿਨ ਹੈ ਇਹ ਅਮਰੀਕਾ ਦਾ ਦਿਨ ਹੈ ਇਹ ਉਮੀਦ, ਮੁੜ ਖੜੇ ਹੋਣ ਤੇ ਹਰ ਚੁਣੌਤੀ ਨਾਲ ਨਜਿੱਠਣ ਦਾ ਦਿਨ ਹੈ ਬਾਇਡੇਨ ਨੇ ਕਿਹਾ ਕਿ ਅਮਰੀਕਾ ’ਚ ਹਰ ਵਿਅਕਤੀ ਦੀ ਆਵਾਜ਼ ਸੁਣੀ ਜਾਵੇਗੀ ਇਸ ਵਾਰ ਸਹੁੰ ਚੁੱਕ ਸਮਾਗਮ ਕੋਰੋਨਾ ਮਹਾਂਮਾਰੀ ਦੇ ਚੱਲਦੇ ਤੇ ਸੁਰੱਖਿਆ ਖਤਰੇ ਦੇ ਮੱਦੇਨਜ਼ਰ ਛੋਟਾ ਕੀਤਾ ਗਿਆ ਸੀ

ਦੱਸਣਯੋਗਹੈ ਕਿ ਸਹੁੰ ਚੁੱਕਣ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਵਾਈਟ ਹਾਊਸ ਛੱਡ ਕੇ ਚਲੇ ਗਏਸਨ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸਾਰੀਆਂ ਪਰੰਪਰਾਵਾਂ ਨਿਭਾਈਆਂ। ਸਹੁੰ ਚੁੱਕਣ ਸਮਾਗਮ ’ਚ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼, ਬਰਾਕ ਓਬਾਮਾ, ਬਿੱਲ ਕਲਿੰਟਨ, ਰਿਪਬਲਿਕ ਨੇਤਾ ਮੈਕਾਰਥੀ ਤੇ ਮੈਕੋਨਲ ਮੌਜੂਦ ਸਨ।

ਬਾਇਡੇਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਕੀਤੇ ਸਨ ਸਖ਼ਤ ਸੁਰੱਖਿਆ ਪ੍ਰਬੰਧ

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ। ਅਮਰੀਕੀ ਸੰਸਦ ਵੱਲ ਜਾਣ ਵਾਲੀ ਹਰ ਇੱਕ ਸੜਕ ’ਤੇ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਨੂੰ ਤਾਇਨਾਤ ਕੀਤਾ ਗਿਆ ਸੀ। ਪੂਰਾ ਸ਼ਹਿਰ ਹਾਈ ਅਲਰਟ ’ਤੇ ਰਿਹਾ। ਸਮਾਗਮ ਦੌਰਾਨ ਹਜ਼ਾਰਾਂ ਤੋਂ ਵੱਧ ਵਿਅਕਤੀ ਮੌਜੂਦ ਰਹੇ।

ਟਰੰਪ ਨੇ ਜੋ ਬਾਇਡਨ ਨੂੰ ਦਿੱਤੀਆਂ ਵਧਾਈਆਂ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਵਿਦਾਇਗੀ ਭਾਸ਼ਣ ’ਚ ਦੇਸ਼ ਨੂੰ ਸੁਰੱਖਿਅਤ ਰੱਖਣ ਤੇ ਖੁਸ਼ਹਾਲ ਬਣਾਉਣ ’ਚ ਨਵੇਂ ਬਣੇ ਰਾਸ਼ਟਰਪਤੀ ਜੋ ਬਾਇਡੇਨ ਦੇ ਪ੍ਰਸ਼ਾਸਨ ਦੇ ਸਫ਼ਲ ਰਹਿਣ ਦੀ ਪ੍ਰਾਰਥਨਾ ਕੀਤੀ ਤੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਾਲਾਂਕਿ, ਹਾਲੇ ਤੱਕ ਟਰੰਪ ਨੇ ਸਿੱਧੇ ਤੌਰ ’ਤੇ ਬਾਇਡਨ ਨੂੰ ਵਧਾਈ ਨਹੀਂ ਦਿੱਤੀ ਹੈ
ਇਹ ਵੀ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਟਰੰਪ ਹੁਣ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਸਕਦੇ ਹਨ ਪਰ ਇਸ ਸਬੰਧੀ ਸ਼ੰਕਾ ਇਸ ਲਈ ਹੈ ਕਿਉਂਕਿ ਹੁਣ ਉਨ੍ਹਾਂ ਦੀ ਹੀ ਪਾਰਟੀ ਦੇ ਆਗੂ ਉਨ੍ਹਾਂ ਦੀ ਹਮਾਇਤ ’ਚ ਨਹੀਂ ਹਨ