ਰੰਗ-ਬਿਰੰਗੇ ਗੁਬਾਰੇ
ਗਲੀ ਵਿੱਚ ਇੱਕ ਭਾਈ ਆਇਆ,
ਰੰਗ-ਬਿਰੰਗੇ ਗੁਬਾਰੇ ਲਿਆਇਆ।
ਆਪਣੀ ਟੱਲੀ ਨੂੰ ਖੜਕਾਵੇ,
ਜਦ ਵੀ ਪਿੰਡ ਵਿੱਚ ਫੇਰਾ ਪਾਵੇ।
ਖੁਸ਼ੀਆਂ ਖੇੜੇ ਨਾਲ਼ ਲਿਆਇਆ,
ਇੱਕ ਨਹੀਂ ਕਈ ਰੰਗ ਲਿਆਇਆ।
ਲਾਲ, ਹਰੇ ਤੇ ਨੀਲੇ-ਨੀਲੇ,
ਚਿੱਟੇ, ਸੰਤਰੀ, ਪੀਲੇ-ਪੀਲੇ।
ਪੈਸੇ ਲੈ ਕੇ ਦੇਵੇ ਗੁਬਾਰੇ,
ਬੱਚਿਆਂ ਨੂੰ ਉਹ ’ਵਾਜਾਂ ਮਾਰੇ।
ਬੱਚੇ ਚਾਅ ਨਾਲ ਲੈਣ ਗੁਬਾਰੇ,
ਖੁਸ਼ੀਆਂ ਦੇ ਵਿੱਚ ਝੂਮਣ ਸਾਰੇ।
ਗੁਬਾਰੇ ਲੈ-ਲੈ ਬੱਚੇ ਨੱਸਣ,
ਇੱਕ-ਦੂਜੇ ਨੂੰ ਜਾ-ਜਾ ਦੱਸਣ।
‘ਗੁਰਵਿੰਦਰ’ ਨੇ ਵੀ ਲਏ ਗੁਬਾਰੇ,
ਬੱਚਿਆਂ ਨੂੰ ਫਿਰ ਵੰਡਤੇ ਸਾਰੇ।
ਜਿਸ ਗਲੀ ਉਹ ਲੰਘਦਾ ਜਾਂਦਾ,
ਖੁਸ਼ੀਆਂ ਖੇੜੇ ਵੰਡਦਾ ਜਾਂਦਾ।
ਗੁਰਵਿੰਦਰ ਸਿੰਘ ‘ਉੱਪਲ’,
ਸ. ਪ੍ਰਾ. ਸਕੂਲ, ਦੌਲੋਵਾਲ (ਮਾਲੇਰਕੋਟਲਾ)
ਮੋ. 98411-45000
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।