ਪਾਣੀ ਦਾ ਰੰਗ

ਅੱਜ ਸਕੂਲੋਂ ਛੁੱਟੀ  ਸੀ ਜਗਦੀਪ ਅਤੇ ਸਾਇਨਾ ਇਕੱਠੇ ਹੋ ਕੇ ਖੇਡਣ ਲਈ ਇਰਫ਼ਾਨ ਦੇ ਘਰ ਪੁੱਜ ਗਈਆਂ ਇਫ਼ਰਾਨ ਤੇ ਸ਼ਹਿਨਾਜ਼ ਟੈਲਵੀਜ਼ਨ ਉੱਪਰ ਕਾਰਟੂਨ ਦੇਖ ਰਹੇ ਸਨ ਕੁੱਝ ਸਮਾਂ ਟੈਲੀਵੀਜ਼ਨ ਦੇਖਣ ਉਪਰੰਤ ਜਗਦੀਪ ਨੇ ਟੈਲੀਵੀਜ਼ਨ ਦੇ ਰਿਮੋਟ ਦਾ ਬਟਨ ਦੱਬ ਦਿੱਤਾ ਜਿਸ ਨਾਲ਼ ਟੈਲੀਵੀਜ਼ਨ ਦਾ ਚੈਨਲ ਬਦਲ ਗਿਆ ਇਸ ਚੈਨਲ ‘ਤੇ ਬੱਚੇ ਹੋਲੀ ਦਾ ਜਸ਼ਨ ਮਨਾ ਰਹੇ ਸਨ  ਇਸ ਨੂੰ ਦੇਖਦੇ ਹੀ ਜਗਦੀਪ , ਸਾਇਨਾ ਅਤੇ ਇਰਫ਼ਾਨ ਹੋਲੀ ਖੇਡਣ ਲਈ ਸ਼ਹਿਨਾਜ਼ ਨੂੰ ਬਿਨਾ ਦੱਸੇ ਹੀ ਰੰਗ ਅਤੇ ਗੁਬਾਰੇ ਲੈਣ ਲਈ ਦੌੜ ਗਏ

         ਥੋੜ੍ਹੇ ਹੀ ਸਮੇਂ ਬਾਅਦ ਜਗਦੀਪ , ਸਾਇਨਾ ਅਤੇ ਇਰਫ਼ਾਨ ਗੁਬਾਰੇ ਤੇ ਰੰਗ ਲੈ ਕੇ ਪੁੱਜ ਗਏ ਉਨ੍ਹਾਂ ਨੇ ਹੋਲੀ ਖੇਡਣੀ ਸ਼ੁਰੂ ਕਰ ਦਿੱਤੀ ਸ਼ਹਿਨਾਜ਼ ਨੇ ਚੁਸਤੀ ਨਾਲ਼ ਕੁਝ ਗੁਬਾਰੇ ਤਾਂ ਚੁੱਕ ਲਏ ਪਰ ਜਿਉਂ ਹੀ  ਰੰਗ  ਚੁੱਕਣ ਲੱਗੀ ਤਾਂ ਜਗਦੀਪ ਨੇ ਦੇਖ ਲਿਆ ਅਤੇ ਸ਼ਹਿਨਾਜ਼ ਨੂੰ ਰੰਗ ਚੁੱਕਣ ਨਹੀਂ ਦਿੱਤੇ ਇਸ ਕਰਕੇ ਸ਼ਹਿਨਾਜ਼ ਨੇ  ਗੁਬਾਰੇ ਪਾਣੀ ਨਾਲ ਹੀ ਭਰ ਲਏ ਤੇ  ਹੋਲੀ ਖੇਡਣ ਲੱਗੀ  ਪਰ ਦੂਸਰੇ ਬੱਚੇ ਹੱਸ ਰਹੇ ਸਨ ਕਿਉਂਕਿ ਗੁਬਾਰੇ ਸਿਰਫ਼  ਪਾਣੀ ਦੇ ਭਰੇ ਹੋਏ ਸਨ ਇਨ੍ਹਾਂ ਵਿੱਚ ਕੋਈ ਰੰਗਦਾਰ ਪਾਣੀ ਨਹੀਂ  ਸੀ ਸ਼ਹਿਨਾਜ਼ ਨੇ ਬੱਚਿਆਂ ਦੇ ਹਾਸੇ ਦਾ ਜਵਾਬ ਦਿੰਦਿਆਂ ਕਿਹਾ ਕਿ ਮੇਰਾ ਪਾਣੀ ਚਿੱਟੇ ਰੰਗ ਦਾ ਹੈ ਪਰੰਤੂ ਸਾਇਨਾ ਮੰਨਣ ਲਈ ਤਿਆਰ ਨਹੀਂ ਸੀ ਸਾਇਨਾ ਕਹਿੰਦੀ ਕਿ ਚਿੱਟਾ ਰੰਗ ਤਾਂ ਦੁੱਧ ਦਾ ਹੁੰਦਾ ਹੈ ਇਰਫਾਨ ਨੇ ਇਹ ਗੱਲ ਆਪਣੇ ਅਧਿਆਪਕਾਂ ਤੋਂ ਪੁੱਛਣ ਦੀ ਸਲਾਹ ਦਿੱਤੀ ਅਤੇ ਸਾਰੇ ਹੋਲੀ ਖੇਡਣ ਲੱਗ ਪਏ

ਪਾਣੀ ਦਾ ਰੰਗ

ਅਗਲੇ ਦਿਨ ਜਿਉਂ ਹੀ ਅਧਿਆਪਕ ਜਮਾਤ ਦੇ ਕਮਰੇ ਅੰਦਰ ਆਏ ਤਾਂ ਸ਼ਹਿਨਾਜ਼ ਨੇ ਆਪਣੇ ਪੱਖ ਨੂੰ ਪੇਸ਼ ਕਰਦੇ ਹੋਏ ਕਿਹਾ, ਸਰ ਜੀ, ਪਾਣੀ ਚਿੱਟਾ  ਹੁੰਦਾ ਹੈ ਨਾ? ਅਧਿਆਪਕ ਨੇ ਪਿਆਰ ਨਾਲ ਸਾਰੀ ਕਹਾਣੀ ਪੁੱਛੀ ਅਤੇ ਇਸ ਗੱਲ ਦਾ ਜਵਾਬ ਦੇਣ ਲਈ ਪਾਰਦਰਸ਼ੀ ਕੱਚ ਦੇ ਕਈ ਗਲਾਸ, ਸੁੱਕੇ ਰੰਗ ਅਤੇ ਇੱਕ ਗਲਾਸ ਵਿੱਚ ਥੋੜ੍ਹਾ ਦੁੱਧ ਲਿਆ ਕੇ ਮੇਜ਼ ‘ਤੇ ਰੱਖ ਦਿੱਤਾ ਅਧਿਆਪਕ  ਨੇ   ਬੱਚਿਆਂ ਦੇ ਸਾਹਮਣੇ ਮੇਜ਼ ‘ਤੇ ਗਲਾਸ ਰੱਖਦੇ ਹੋਏ ਪਹਿਲਾਂ ਇਨ੍ਹਾਂ ਗਲਾਸਾਂ ਵਿੱਚ ਥੋੜ੍ਹਾ-ਥੋੜ੍ਹਾ ਪਾਣੀ ਪਾਇਆ ਇਸ ਤੋਂ ਬਾਅਦ ਵੱਖ-ਵੱਖ ਪ੍ਰਕਾਰ ਦੇ ਸੁੱਕੇ ਰੰਗ ਪਾ ਕੇ ਪਾਣੀ ਨੂੰ ਹਿਲਾਇਆ ਮੇਜ਼ ਉੱਪਰ ਪਏ ਗਲਾਸ ਕਈ ਤਰ੍ਹਾਂ ਦੇ ਰੰਗਦਾਰ ਪਾਣੀ ਵਿੱਚ ਬਦਲ ਗਏ ਅਧਿਆਪਕ ਨੇ ਬੱਚਿਆਂ ਨੂੰ  ਸਮਝਾਇਆ ਕਿ ਪਿਆਰੇ ਬੱਚਿਓ! ਪਾਣੀ ਰੰਗਹੀਣ ਹੁੰਦਾ ਹੈ ਭਾਵ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਇਸ ਵਿੱਚ ਤੁਸੀਂ ਜੋ ਰੰਗ ਪਾਓ ਇਹ ਉਸੇ ਰੰਗ ਦਾ ਹੋ ਜਾਂਦਾ ਹੈ ਦੁੱਧ ਚਿੱਟੇ (ਸਫ਼ੈਦ) ਰੰਗ ਦਾ ਹੁੰਦਾ ਹੈ ਇਹ ਸੁਣ ਕੇ ਸ਼ਹਿਨਾਜ਼ ਅਤੇ ਖੁਸ਼ੀ ਤਾਂ ਉੱਚੀ-ਉੱਚੀ ਰੌਲਾ ਪਾਉਣ ਲੱਗੀਆਂ,  ਪਾਣੀ ਰੰਗਹੀਣ ਹੁੰਦਾ ਹੈ, ਪਾਣੀ ਰੰਗਹੀਣ ਹੁੰਦਾ ਹੈ,  ਭਾਵ ਇਸ ਦਾ ਕੋਈ ਰੰਗ ਨਹੀਂ ਹੁੰਦਾ

ਅਧਿਆਪਕ ਨੇ ਸ਼ਹਿਨਾਜ਼ ਨੂੰ ਆਪਣੇ ਕੋਲ ਬੁਲਾਇਆ ਅਤੇ ਸ਼ਾਬਾਸ਼ ਦੇ ਕੇ ਦੂਸਰੇ ਬੱਚਿਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ , ਪਿਆਰੇ ਬੱਚਿਓ ਸ਼ਹਿਨਾਜ਼ ਦੁਆਰਾ ਖੇਡੀ ਗਈ ਹੋਲੀ ਬਹੁਤ ਹੀ ਵਧੀਆ ਹੈ ਕਿਉਂਕਿ ਹੋਲੀ ਦਾ ਤਿਉਹਾਰ ਰਲ-ਮਿਲ ਕੇ ਰਹਿਣ , ਆਪਸੀ ਪਿਆਰ-ਮੁਹੱਬਤ ਅਤੇ ਏਕਤਾ ਦਾ ਤਿਉਹਾਰ ਹੈ ਸਾਨੂੰ ਸਭ ਨੂੰ ਰਲ ਮਿਲ ਕੇ ਰਹਿਣਾ ਅਤੇ ਖੇਡਣਾ ਚਾਹੀਦਾ ਹੈ ਸਾਨੂੰ ਪਾਣੀ ਵਾਂਗ ਨਰਮ ਸੁਭਾਅ ਅਤੇ ਪਾਣੀ ਦੇ ਰੰਗ ਵਾਂਗ ਹਉਮੈ ਤੋਂ ਦੂਰ ਰਹਿਣਾ ਚਾਹੀਦਾ ਹੈ
ਮਾਸਟਰ ਰਾਜ ਮੁਹੰਮਦ
     ਕੰਗਣਵਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ