ਚੌਪਰ ਨੂੰ ਮਨਜ਼ੂਰੀ ਨਾ ਮਿਲਣ ’ਤੇ ਭੜਕੇ ਸੀਐਮ ਚੰਨੀ

CM channi

ਕਿਹਾ, ਮੈਂ ਸੂਬੇ ਦਾ ਮੁੱਖ ਮੰਤਰੀ ਹਾਂ, ਅੱਤਵਾਦੀ ਨਹੀਂ (CM Channi )

  • ਮੁੱਖ ਮੰਤਰੀ ਚੰਨੀ ਰਾਹੁਲ ਦੀ ਰੈਲੀ ’ਚ ਨਹੀਂ ਪਹੁੰਚ ਸਕੇ

(ਸੱਚ ਕਹੂੰ ਨਿਊਜ਼) ਚੰਡੀਗੜ੍ਹ।  ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਦੌਰ ਜਾਰੀ ਹੈ। ਪੰਜਾਬ ਭਾਜਪਾ ਦੇ ਹੱਕ ’ਚ ਰੈਲੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪੁੱਜੇ। ਇਸ ਦੌਰਾਨ ਇੱਕ ਨਵਾਂ ਸਿਆਸੀ ਹੰਗਾਮਾ ਸ਼ੁਰੂ ਹੋ ਗਿਆ ਹੈ। ਇਸ ਵਾਰ ਮਾਮਲਾ ਸੀ.ਐਮ ਚਰਨਜੀਤ ਚੰਨੀ (CM Channi ) ਦੇ ਹੈਲੀਕਾਪਟਰ ਦਾ ਹੈ। ਚੰਨੀ ਦੇ ਹੈਲੀਕਾਪਟਰ ਨੂੰ ਚੰਡੀਗੜ੍ਹ ਤੋਂ ਬਾਅਦ ਸੁਜਾਨਪੁਰ ਵਿਖੇ ਵੀ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਸੀਐਮ ਉਥੋਂ ਜਲੰਧਰ ਜਾਣਾ ਚਾਹੁੰਦੇ ਸਨ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਸੀ। ਇਸ ਤੋਂ ਬਾਅਦ ਉਹ ਸੜਕ ਰਾਹੀਂ ਜਾਣ ਲਈ ਮਜਬੂਰ ਹੋਏ। ਇਸ ‘ਤੇ ਸੀਐਮ ਚੰਨੀ ਨੇ ਤਿੱਖਾ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਿਆਸੀ ਕਾਰਨਾਂ ਕਰਕੇ ਉਨ੍ਹਾਂ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ। ਉਹ ਸੂਬੇ ਦੇ ਮੁੱਖ ਮੰਤਰੀ ਹਨ, ਕੋਈ ਅੱਤਵਾਦੀ ਨਹੀਂ ਹਨ।

ਇਸ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਨੇ ਜਲੰਧਰ ਰੈਲੀ ਵਿੱਚ ਕਿਹਾ ਕਿ ਜਦੋਂ ਉਹ ਗੁਜਰਾਤ ਦੇ ਸੀਐਮ ਸਨ ਅਤੇ ਉਨ੍ਹਾਂ ਨੂੰ ਬੀਜੇਪੀ ਨੇ ਪੀਐਮ ਉਮੀਦਵਾਰ ਬਣਾਇਆ ਸੀ। ਫਿਰ ਉਹ ਚੋਣ ਪ੍ਰਚਾਰ ਲਈ ਪਠਾਨਕੋਟ ਤੋਂ ਹਿਮਾਚਲ ਜਾਣਾ ਚਾਹੁੰਦੇ ਸਨ। ਉਸ ਸਮੇਂ ਉੱਥੇ ਕਾਂਗਰਸ ਦੇ ਯੁਵਰਾਜ (ਰਾਹੁਲ ਗਾਂਧੀ) ਆਏ ਸਨ। ਜਿਸ ਕਾਰਨ ਉਨਾਂ ਦਾ ਹੈਲੀਕਾਪਟਰ ਵੀ ਰੋਕ ਦਿੱਤਾ ਗਿਆ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮਾਮਲਾ ਹੈ। ਮੁੱਖ ਮੰਤਰੀ ਨੂੰ ਇਸ ‘ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।

ਰਾਹੁਲ ਗਾਂਧੀ ਦੀ ਰੈਲੀ ‘ਚ ਨਹੀਂ ਪਹੁੰਚ ਸਕੇ ਚੰਨੀ

ਇਸ ਤੋਂ ਪਹਿਲਾਂ ਸਵੇਰੇ ਚੰਨੀ ਨੇ ਹੈਲੀਕਾਪਟਰ ਰਾਹੀਂ ਹੁਸ਼ਿਆਰਪੁਰ ਜਾਣਾ ਸੀ। ਜਿੱਥੇ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਰੈਲੀ ‘ਚ ਸ਼ਿਰਕਤ ਕਰਨੀ ਸੀ। ਇਸ ਦੇ ਲਈ ਉਸ ਨੂੰ ਚੰਡੀਗੜ੍ਹ ਤੋਂ ਉਡਾਣ ਭਰਨੀ ਪਈ। ਹਾਲਾਂਕਿ ਪ੍ਰਧਾਨ ਮੰਤਰੀ ਦੀ ਫੇਰੀ ਲਈ ਪੰਜਾਬ ਵਿੱਚ ਨੋ ਫਲਾਈ ਜ਼ੋਨ ਬਣਾਇਆ ਗਿਆ ਹੈ। ਜਿਸ ਕਾਰਨ ਚੰਨੀ ਕਰੀਬ ਇਕ ਘੰਟਾ ਹੈਲੀਕਾਪਟਰ ‘ਤੇ ਹੈਲੀਪੈਡ ‘ਚ ਬੈਠੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਘਰ ਪਰਤਣਾ ਪਿਆ। ਸਵੇਰੇ ਇਜਾਜ਼ਤ ਨਾ ਮਿਲਣ ‘ਤੇ ਵੀ ਸੀ.ਐਮ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ 11 ਵਜੇ ਇਜਾਜ਼ਤ ਮਿਲੀ ਸੀ ਪਰ ਆਖਰੀ ਮੌਕੇ ‘ਤੇ ਇਸ ਤੋਂ ਇਨਕਾਰ ਕਰ ਦਿੱਤਾ ਗਿਆ। ਹਾਲਾਂਕਿ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਜਾਣ ਦਿੱਤਾ ਗਿਆ। ਹੈਲੀਕਾਪਟਰ ਨੂੰ ਉ਼ਡਣ ਦੀ ਇਜਾਜਤ ਨਾ ਮਿਲਣ ਕਾਰਨ ਮੁੱਖ ਮੰਤਰੀ ਰਾਹੁਲ ਦੀ ਰੈਲੀ ’ਚ ਨਹੀਂ ਪਹੁੰਚ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ