ਲਿਫਟ ਪੰਪਾਂ ਨੂੰ ਬੰਦ ਕਰਨ ਦਾ ਮੁੱਖ ਮੰਤਰੀ ਨੇ ਨਹੀਂ ਕੀਤਾ ਐਲਾਨ :  ਵੜਿੰਗ

ਲਿਫਟ ਪੰਪ ਮੋਰਚਾ ਯੂਨੀਅਨ ਨੇ ਧਰਨਾ ਕੀਤਾ ਸਮਾਪਤ

ਮੇਵਾ ਸਿੰਘ/ਲੰਬੀ/ਮੰਡੀ ਕਿੱਲਿਆਂਵਾਲੀ। ਸਿੰਚਾਈ ਵਿਭਾਗ ਪੰਜਾਬ ਵੱਲੋਂ ਸਰਹਿੰਦ ਨਹਿਰ ‘ਤੇ ਸਰਕਾਰ ਦੀ ਮਨਜੂਰੀ ਨਾਲ ਲਾਏ ਗਏ ਲਿਫਟ ਪੰਪਾਂ ਨੂੰ ਬੰਦ ਕਰਕੇ ਮੋਘਾ-ਹੌਦੀ ਸਿਸਟਮ ਕਰਨ ਤਹਿਤ ਕੀਤੇ ਗਏ ਫੈਸਲੇ ਖਿਲਾਫ ਲਿਫਟ ਪੰਪ ਮੋਰਚਾ ਯੂਨੀਅਨ ਵੱਲੋਂ ਪੰਜਾਵਾ ਨਹਿਰ ਦੇ ਪੁਲ ‘ਤੇ ਲਾਏ ਗਏ 13ਵੇਂ ਦਿਨ ਦੇ ਧਰਨੇ ਵਿਚ ਸ਼ਾਮਲ ਹੁੰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਗਿੱਦੜਬਾਹਾ ਤੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਨੇ ਕਿਸਾਨਾਂ ਦੇ ਹੱਕ ਵਿਚ ਬੋਲਦਿਆਂ ਆਖਿਆ ਕਿ ਲ਼ਿਫਟ ਪੰਪਾਂ ਨੂੰ ਬੰਦ ਕਰਨ ਦਾ ਕੋਈ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਨਹੀਂ ਕੀਤਾ। CM

ਕਿਉਂਕਿ ਜੇਕਰ ਮੁੱਖ ਮੰਤਰੀ ਵੱਲੋਂ ਲਿਫਟ ਪੰਪ ਬੰਦ ਕਰਨ ਦਾ ਐਲਾਨ ਹੁੰਦਾ ਤਾਂ ਘੱਟੋ-ਘੱਟ ਉਹ ਅੱਜ ਇਸ ਧਰਨੇ ਵਿਚ ਨਾ ਪਹੁੰਚਦੇ। ਉਨ੍ਹਾਂ ਆਖਿਆ ਕਿ ਇਹ ਸ਼ਰਾਰਤ ਭਰਿਆ ਕੰਮ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਕਾਰ ਕੋਲ ਗਲਤ ਰਿਪੋਰਟਾਂ ਭੇਜ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਉਹ ਸਰਕਾਰ ਨੂੰ ਕਿਸਾਨਾਂ ਖਿਲਾਫ ਗਲਤ ਰਿਪੋਰਟਾਂ ਭੇਜਣ ਤੋਂ ਬਾਜ ਆਉਣ ਰਾਜਾ ਵੜਿੰਗ ਨੇ ਆਖਰ ਵਿਚ ਕਿਹਾ ਕਿ ਉਹ ਤੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਤੇ ਕਿੱਕੀ ਢਿੱਲੋਂ ਲਿਫਟ ਪੰਪਾਂ ਦੇ ਸਾਰੇ ਮਸਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਤੇ ਉਸ ਤੋਂ ਬਾਅਦ ਉਹ ਇੱਥੇ ਆ ਕੇ ਲਿਫਟ ਪੰਪਾਂ ਨੂੰ ਪਹਿਲਾਂ ਵਾਂਗ ਰੈਗੂਲਰ ਚੱਲਣ ਦਾ ਐਲਾਨ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਇਹ ਵੀ ਆਖਿਆ ਕਿ ਜਿੱਥੇ-ਜਿੱਥੇ ਨਹਿਰ ਬਣਨ ਦਾ ਕੰਮ ਪੂਰਾ ਹੋ ਚੁੱਕਿਆ। CM

ਸਿੰਜਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਚੱਲ ਰਹੇ

ਉੱਥੇ ਕਿਸਾਨ ਪਾਈਪਾਂ ਜੋੜ ਕੇ ਆਪਣੇ ਲਿਫਟ ਪੰਪ ਚਾਲੂ ਕਰ ਸਕਦੇ ਹਨ, ਜੇਕਰ ਵਿਭਾਗ ਦਾ ਕੋਈ ਅਧਿਕਾਰੀ ਕਿਸਾਨਾਂ ਨੂੰ ਕਿਸੇ ਕਾਨੂੰਨੀ ਕਾਰਵਾਈ ਦਾ ਡਰ ਦਿੰਦਾ ਹੈ ਤਾਂ ਉਸ ਨੂੰ ਕਹਿ ਦਿਉ ਜੋ ਵੀ ਕਾਨੂੰਨੀ ਕਾਰਵਾਈ ਕਰਨੀ ਹੈ ਰਾਜਾ ਵÎੜਿੰਗ ‘ਤੇ ਕਰ ਦਿਉ। ਰਾਜਾ ਵੜਿੰਗ ਦੇ ਵਿਸ਼ਵਾਸ ਦਿਵਾਉਣ ‘ਤੇ ਲਿਫਟ ਪੰਪ ਮੋਰਚਾ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਕਾਰ ਸਿੰਘ ਹੁਸਨਰ ਨੇ 13 ਦਿਨਾਂ ਤੋਂ ਚੱਲਿਆ ਆ ਰਿਹਾ ਰੋਸ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।  ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਮਸਲੇ ‘ਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ।

ਇਸ ਦੇ ਨਾਲ ਜਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਧਰਨੇ ਵਿਚ ਸ਼ਾਮਲ ਕੁਝ ਕਿਸਾਨਾਂ ਰਣਜੋਧ ਸਿੰਘ ਲੰਬੀ, ਲਾਲੀ ਲੰਬੀ ਤੇ ਦੱਸਿਆ ਕਿ ਇਹ ਜੋ ਲ਼ਿਫਟ ਪੰਪ ਚੱਲ ਰਹੇ ਹਨ, ਉਹ ਸਿੰਚਾਈ ਵਿਭਾਗ ਵੱਲੋਂ ਮਨਜੂਰ ਹਨ, ਅਤੇ ਸਿੰਜਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਪਾਣੀ ਮੁੱਲ ਲੈ ਰਹੇ ਹਾਂ, ਜਦੋਂ ਕਿ ਸਾਰੇ ਪੰਜਾਬ ਵਿਚ ਨਹਿਰੀ ਪਾਣੀ ਕਿਸਾਨਾਂ ਨੂੰ ਸਿੰਚਾਈ ਲਈ ਮੁਫਤ ਮਿਲ ਰਿਹਾ ਹੈ।

ਇਸ ਮੌਕੇ ਬਲਕਾਰ ਸਿੰਘ ਹੁਸਨਰ, ਰਣਜੋਧ ਸਿੰਘ ਲੰਬੀ, ਜਗਮੀਤ ਸਿੰਘ ਨੀਟੂ, ਰਾਜਭੁਪਿੰਦਰ ਸਿੰਘ ਲੰਬੀ, ਰਛਪਾਲ ਸਿੰਘ ਖੁੱਡੀਆਂ, ਬਲਰਾਜ ਸਿੰਘ ਲੰਬੀ, ਗੁਰਸੇਵਕ ਸਿੰਘ ਲੰਬੀ, ਗੁਰਬਾਜ ਸਿੰਘ ਵਣਵਾਲਾ, ਪੱਪੀ ਸਰਪੰਚ ਮਿੱਠੜੀ, ਜਸਵਿੰਦਰ ਸਿੰਘ ਭਾਗੂ, ਸਵਰਨ ਸਿੰਘ, ਦਰਸਨ ਸਿੰਘ ਵੜਿੰਗ, ਨੱਥੂ ਰਾਮ ਗਾਂਧੀ, ਜਸਪਾਲ ਸਿੰਘ ਜਿਲਾ ਪ੍ਰੀਸ਼ਦ ਮੈਂਬਰ, ਜਗਦੇਵ ਸਿੰਘ ਲੰਬੀ, ਨਿਰਮਲ ਸਿੰਘ ਵਣਵਾਲਾ, ਗੁਰਤੇਜ ਸਿੰਘ ਪੰਚ,ਅਮਨਦੀਪ ਸਿੰਘ ਲਾਲਬਾਈ, ਸੁਖਮੰਦਰ ਸਿੰਘ ਨੰਬਰਦਾਰ, ਦਿਲਜਿੰਦਰ ਸਿੰਘ ਵਣਵਾਲਾ, ਗੁਰਸੇਵਕ ਸਿੰਘ ਵਣਵਾਲਾ, ਜਗਵੀਰ ਸਿੰਘ ਲੰਬੀ, ਸੰਮੀ ਲੰਬੀ, ਰੋਮੀ ਲੰਬੀ, ਸੁਖ ਰਖਾਲਾ, ਸਰਪੰਚ ਕੁਲਵੰਤ ਸਿੰਘ ਆਦਿ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।