ਖੁੱਲ੍ਹੇ ਸੀਵਰੇਜ ‘ਚ ਡਿੱਗਣ ਨਾਲ ਮਾਸੂਮ ਦੀ ਮੌਤ

Sach Kahoon Punjabi Desk Picture
Published On

ਭਜਨ ਸਿੰਘ ਸਮਾਘ, ਸ਼੍ਰੀ ਮੁਕਤਸਰ ਸਾਹਿਬ: ਮੋੜ ਰੋਡ ਤੇ ਸਥਿਤ ਸੁੰਦਰ ਨੰਗਰੀ ਦੇ ਵਾਰਡ ਨੰ 23, ਗਲੀ ਨੰ 13 ਵਿੱਚ ਐਤਵਾਰ ਨੂੰ ਇੱਕ 3-4 ਸਾਲ ਦੇ ਬੱਚੇ ਦੀ ਖੁੱਲ੍ਹੇ ਸੀਵਰੇਜ ‘ਚ ਡਿੱਗਣ ਕਾਰਣ ਮੋਤ ਹੋ ਗਈ। ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਜੰਮੂ ਬਸਤੀ ਨਿਵਾਸੀ ਰਾਜ ਕੁਮਾਰ ਦਾ ਬੱਚਾ ਸਾਹਿਲ ਮੋੜ ਰੋਡ ਤੇ ਸਥਿਤ ਸੁੰਦਰ ਨਗਰੀ ਦੇ ਵਾਰਡ ਨੰ 23 ਗਲੀ ਨੰ 13 ਵਿੱਚ ਆਪਣੀ ਮਾਸੀ ਦੇ ਘਰ ਆਇਆ ਹੋਇਆ ਸੀ।

 ਗਲੀ ਵਿੱਚ ਖੇਡ ਰਿਹਾ ਸੀ ਸਾਹਿਲ

ਸਾਹਿਲ ਦੁਪਹਿਰੇ ਕਰੀਬ 1 ਵਜੇ ਬਾਹਰ ਗਲੀ ਵਿੱਚ ਖੇਡ ਰਿਹਾ ਸੀ ਕਿ ਇਸੇ ਦੌਰਾਨ ਸਾਹਿਲ ਗਲੀ ਵਿੱਚ ਬਣੇ ਸੀਵਰੇਜ ਵਿੱਚ ਡਿੱਗ ਗਿਆ ਜਿਸਦਾ ਢੱਕਣ ਖੁੱਲ੍ਹਾ ਹੋਇਆ ਸੀ। ਪਤਾ ਲੱਗਣ ‘ਤੇ ਸਾਹਿਲ ਦੀ ਮਾਸੀ ਤੇ ਗਲੀ ਦੇ ਲੋਕ ਸਾਹਿਲ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਉਸਦੀ ਮੋਤ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts