ਬਾਲ ਕਹਾਣੀ:ਮੂਲੀ ਦੇ ਬੀਜ

Child,Story, Radish, Seeds,

ਇੱਕ ਦਿਨ ਲੱਕੜਾਂ ਕੱਟਦੇ ਹੋਏ ਰਾਧੇ ਨੇ ਸੋਚਿਆ, ‘ਕਿਉਂ ਨਾ ਸੇਠ ਹਰੀ ਪ੍ਰਸਾਦ ਨੂੰ ਮਿਲਿਆ ਜਾਵੇ ਸੁਣਿਆ ਹੈ, ਉਹ ਬਹੁਤ ਦਿਆਲੂ ਹਨ’ ਸੇਠ ਹਰੀ ਪ੍ਰਸਾਦ ਕੋਲ ਬਹੁਤ ਧਨ ਸੀ ਲੋਕ ਉਨ੍ਹਾਂ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਸਨ

ਰਾਣੀਪੁਰ ਪਿੰਡ ‘ਚ ਰਾਧੇ ਨਾਂਅ ਦਾ ਇੱਕ ਅਨਾਥ ਲੜਕਾ ਰਹਿੰਦਾ ਸੀ ਉਹ ਬਹੁਤ ਮਿਹਨਤੀ ਸੀ ਦਿਨ ਭਰ ਮਿਹਨਤ-ਮਜ਼ਦੂਰੀ ਕਰਕੇ ਆਪਣਾ ਪੇਟ ਪਾਲ਼ਦਾ ਇੱਕ ਦਿਨ ਲੱਕੜਾਂ ਕੱਟਦੇ ਹੋਏ ਰਾਧੇ ਨੇ ਸੋਚਿਆ, ‘ਕਿਉਂ ਨਾ ਸੇਠ ਹਰੀ ਪ੍ਰਸਾਦ ਨੂੰ ਮਿਲਿਆ ਜਾਵੇ ਸੁਣਿਆ ਹੈ, ਉਹ ਬਹੁਤ ਦਿਆਲੂ ਹਨ’ ਸੇਠ ਹਰੀ ਪ੍ਰਸਾਦ ਕੋਲ ਬਹੁਤ ਧਨ ਸੀ

ਲੋਕ ਉਨ੍ਹਾਂ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਸਨ ਰਾਧੇ ਉਨ੍ਹਾਂ ਨੂੰ ਮਿਲਣ ਲਈ ਰਾਜਧਾਨੀ ਲਈ ਰਵਾਨਾ ਹੋ ਗਿਆ ਲੰਮਾ ਸਫ਼ਰ, ਪੈਦਲ ਯਾਤਰਾ, ਦੂਜੇ ਦਿਨ ਤੁਰਦੇ-ਤੁਰਦੇ ਰਸਤੇ ‘ਚ ਪਿਆਸ ਲੱਗੀ ਉਦੋਂ ਸਾਹਮਣਿਓਂ ਇੱਕ ਔਰਤ ਆਉਂਦੀ ਦਿਖਾਈ ਦਿੱਤੀ ਉਸਦੇ ਸਿਰ ‘ਤੇ ਪਾਣੀ ਦਾ ਘੜਾ ਸੀ

ਰਾਧੇ ਨੇ ਕਿਹਾ, ‘ਮੈਨੂੰ ਥੋੜ੍ਹਾ ਪਾਣੀ ਪਿਲਾ ਦਿਓ ਬਹੁਤ ਪਿਆਸ ਲੱਗੀ ਹੈ’ ਉਸ ਔਰਤ ਨੇ ਪਾਣੀ ਪਿਆਉਂਦੇ ਹੋਏ ਬਹੁਤ ਪਿਆਰ ਨਾਲ ਪੁੱਛਿਆ, ‘ਬੇਟਾ ਤੁਸੀਂ ਕੌਣ ਹੋ? ਕਿੱਥੋਂ ਆਏ ਹੋ?’ ਰਾਧੇ ਨੇ ਉਸਨੂੰ ਆਪਣੇ ਆਉਣ ਦਾ ਉਦੇਸ਼ ਦੱਸਿਆ ਉਦੋਂ ਉਸ ਔਰਤ ਨੇ ਕਿਹਾ, ‘ਤੁਸੀਂ ਮੇਰੇ ਨਾਲ ਚੱਲੋ ਮੇਰੇ ਪਤੀ ਸੇਠ ਹਰੀ ਪ੍ਰਸਾਦ ਦੇ ਇੱਥੇ ਹਾਥੀਆਂ ਦੀ ਦੇਖ-ਭਾਲ ਕਰਦੇ ਹਨ ਉਹ ਤੁਹਾਨੂੰ ਸੇਠ ਜੀ ਦੇ ਇੱਥੇ ਨੌਕਰੀ ਦੁਆ ਦੇਣਗੇ’ ਉਹ ਉਸਦੇ ਘਰ ਚਲਾ ਗਿਆ ਦੂਜੇ ਦਿਨ ਮਹਾਵਤ ਨਾਲ ਸੇਠ ਜੀ ਦੀ ਹਵੇਲੀ ਦੇ ਹਾਥੀਖਾਨੇ ‘ਚ ਗਿਆ Àੁੱਥੇ ਕਾਫੀ ਹਾਥੀ ਸਨ ਰਾਧੇ ਵੀ ਮਹਾਵਤ ਨਾਲ ਹਾਥੀਆਂ ਦੀ ਦੇਖ-ਭਾਲ ਦਾ ਕੰਮ ਕਰਨ ਲੱਗਾ

ਇੱਕ ਦਿਨ ਰਾਧੇ ਹਾਥੀਆਂ ਨੂੰ ਚਾਰਾ ਖੁਆ ਰਿਹਾ ਸੀ ਉਦੋਂ ਉੱਥੇ ਕੀਮਤੀ ਪੋਸ਼ਾਕ ਪਹਿਨੀ ਇੱਕ ਵਿਅਕਤੀ ਆਇਆ ਰਾਧੇ ਸਮਝ ਗਿਆ, ਇਹੀ ਸੇਠ ਹਰੀ ਪ੍ਰਸਾਦ ਜੀ ਹਨ ਉਸਨੇ ਝੁਕ ਕੇ ਪ੍ਰਣਾਮ ਕੀਤਾ ਸੇਠ ਜੀ ਨੇ ਮਹਾਵਤ ਤੋਂ ਪੁੱਛਿਆ, ‘ਇਹ ਲੜਕਾ ਕੌਣ ਹੈ?’ ਮਹਾਵਤ ਨੇ ਕਿਹਾ, ‘ਸੇਠ ਜੀ ਇਹ ਪਿੰਡੋਂ ਆਇਆ ਹੈ’ ਸੇਠ ਜੀ ਨੇ ਪੁੱਛਿਆ, ‘ਇਸਦੀ ਉਮਰ ਕੀ ਹੈ?’

ਮਹਾਵਤ ਬੋਲਿਆ, ‘ਇਹੀ ਕੋਈ 12-13 ਸਾਲ ਹੋਵੇਗੀ’ ਉਦੋਂ ਸੇਠ ਜੀ ਬੋਲੇ, ‘ਵੇਖਣ ‘ਚ ਤਾਂ ਇਹ ਚੁਸਤ ਅਤੇ ਮਿਹਨਤੀ ਲੱਗਦਾ ਹੈ’ ਸੇਠ ਜੀ ਦੇ ਮੂੰਹੋਂ ਆਪਣੀ ਤਾਰੀਫ਼ ਸੁਣ ਰਾਧੇ ਬਹੁਤ ਖੁਸ਼ ਹੋਇਆ ਉਸਨੇ ਸੋਚਿਆ ਕਿ ਮੈਨੂੰ ਸੇਠ ਜੀ ਨੂੰ ਕੁਝ ਭੇਂਟ ਕਰਨਾ ਚਾਹੀਦਾ ਹੈ ਪਰ ਉਸ ਕੋਲ ਉਸ ਸਮੇਂ ਕੁਝ ਨਹੀਂ ਸੀ ਉਸਨੇ ਇੱਧਰ-ਉੱਧਰ ਵੇਖਿਆ ਨੇੜੇ ਹੀ ਜ਼ਮੀਨ ‘ਤੇ ਇੱਕ ਕੌਡੀ ਪਈ ਸੀ ਉਨ੍ਹੀਂ ਦਿਨੀਂ ਕੌਡੀ ਦੀ ਪੈਸਿਆਂ ਵਾਂਗ ਲੈਣ-ਦੇਣ ਲਈ ਵਰਤੋਂ ਹੁੰਦੀ ਸੀ

ਉਸਨੇ ਕੌਡੀ ਚੁੱਕ ਕੇ ਸੇਠ ਜੀ ਸਾਹਮਣੇ ਪੇਸ਼ ਕੀਤੀ ਤੇ ਬੋਲਿਆ, ‘ਸੇਠ ਜੀ, ਮੇਰੇ ਵੱਲੋਂ ਇਹ ਛੋਟੀ ਜਿਹੀ ਭੇਂਟ ਸਵੀਕਾਰ ਕਰੋ’ ਸੇਠ ਜੀ ਉਸ ਲੜਕੇ ਦੀ ਚਤੁਰਾਈ ‘ਤੇ ਬਹੁਤ ਖੁਸ਼ ਹੋਏ ਉਨ੍ਹਾਂ ਕਿਹਾ, ‘ਇਸ ਕੌਡੀ ਨੂੰ ਮੇਰੇ ਵੱਲੋਂ ਤੂੰ ਆਪਣੇ ਕੋਲ ਰੱਖ ਲੈ ਜੇਕਰ ਤੂੰ ਇਸ ਕੌਡੀ ਦੀ ਵਰਤੋਂ ਕਰ ਸਕੇਂ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ’ ਉਸ ਦਿਨ ਕੰਮ ਤੋਂ ਪਰਤਣ ਤੋਂ ਬਾਅਦ ਰਾਧੇ ਨੇ ਸੋਚਿਆ, ਇੱਕ ਕੌਡੀ ਦੇ ਬਦਲੇ ਮੈਨੂੰ ਕੀ ਮਿਲੇਗਾ? ਪਰ ਮੈਨੂੰ ਇਸਨੂੰ ਸਮਝਦਾਰੀ ਨਾਲ ਖਰਚ ਕਰਨਾ ਚਾਹੀਦਾ ਹੈ ਇੱਕ ਦਿਨ ਉਹ ਬਜ਼ਾਰ ਗਿਆ ਤੇ ਉਸ ਕੌਡੀ ਨਾਲ ਕੁਝ ਮੂਲੀ ਦੇ ਬੀਜ ਖਰੀਦ ਲਿਆਇਆ

ਰਾਧੇ ਨੇ ਘਰ ਆ ਕੇ ਬੀਜ ਬੀਜਣ ਲਈ ਜ਼ਮੀਨ ਤਿਆਰ ਕੀਤੀ ਤੇ ਬੀਜ ਬੀਜ ਦਿੱਤੇ ਉਹ ਰੋਜ਼ਾਨਾ ਉਨ੍ਹਾਂ ਨੂੰ ਪਾਣੀ ਪਾਉਂਦਾ ਕੁਝ ਦਿਨਾਂ ਬਾਅਦ ਛੋਟੇ-ਛੋਟੇ ਪੌਦੇ ਉੱਗ ਗਏ ਜਦੋਂ ਮੂਲੀਆਂ ਖਾਣ ਲਾਇਕ ਹੋ ਗਈਆਂ, ਉਦੋਂ ਰਾਧੇ ਨੇ ਕੁਝ ਚੰਗੀਆਂ-ਚੰਗੀਆਂ ਮੂਲੀਆਂ ਪੁੱਟੀਆਂ, ਉਨ੍ਹਾਂ ਨੂੰ  ਟੋਕਰੀ ‘ਚ ਰੱਖ ਕੇ ਸੇਠ ਜੀ ਕੋਲ ਲੈ ਗਿਆ ਰਾਧੇ ਨੇ ਸੇਠ ਜੀ ਨੂੰ ਪ੍ਰਣਾਮ ਕੀਤੀ ਫਿਰ ਮੂਲੀਆਂ ਭੇਂਟ ਕੀਤੀਆਂ ਸੇਠ ਜੀ ਮੂਲੀਆਂ ਵੇਖ ਕੇ ਬਹੁਤ ਖੁਸ਼ ਹੋਏ ਰਾਧੇ ਤੋਂ ਪੁੱਛਿਆ, ‘ਤੇਰੇ ਕੋਲ ਇੰਨੀਆਂ ਵਧੀਆ ਤੇ ਤਾਜ਼ੀਆਂ ਮੂਲੀਆਂ ਕਿੱਥੋਂ ਆਈਆਂ?’

ਰਾਧੇ ਬੋਲਿਆ, ‘ਤੁਹਾਡੀ ਦਿੱਤੀ ਹੋਈ ਕੌਡੀ ਦੇ ਬਦਲੇ ਮੈਂ ਮੂਲੀ ਦੇ ਬੀਜ ਖਰੀਦ ਲਏ ਤੇ ਉਨ੍ਹਾਂ ਨੂੰ ਬੀਜ ਦਿੱਤਾ ਸਿੰਚਾਈ ਅਤੇ ਦੇਖਭਾਲ ਕਰਨ ਨਾਲ ਕਾਫੀ ਮੂਲੀਆਂ ਪੈਦਾ ਹੋਈਆਂ ਉਨ੍ਹਾਂ ‘ਚੋਂ ਕੁਝ ਮੂਲੀਆਂ ਤੁਹਾਡੇ ਲਈ ਲੈ ਆਇਆ’ ਸੇਠ ਜੀ ਰਾਧੇ ਦਾ ਜਵਾਬ ਸੁਣ ਕੇ ਬਹੁਤ ਖੁਸ਼ ਹੋਏ ਤੇ ਕਿਹਾ, ‘ਤੇਰੇ ਵਰਗੇ ਮਿਹਨਤੀ ਅਤੇ ਸੂਝ-ਬੂਝ ਵਾਲੇ ਲੜਕੇ ਹੀ ਜੀਵਨ ‘ਚ ਅੱਗੇ ਵਧ ਸਕਦੇ ਹਨ ਤੂੰ ਕੱਲ੍ਹ ਤੋਂ ਮੇਰੇ ਵਪਾਰ ‘ਚ ਸਹਾਇਤਾ ਕਰੇਂਗਾ’ ਅਗਲੇ ਦਿਨ ਤੋਂ ਹੀ ਰਾਧੇ ਸੇਠ ਜੀ ਨਾਲ ਕੰਮ ਕਰਨ ਲੱਗਾ ਜਲਦ ਹੀ ਉਹ ਸੇਠ ਜੀ ਦਾ ਭਰੋਸੇਮੰਦ ਬਣ ਗਿਆ

ਜਦੋਂ ਉਹ ਵੱਡਾ ਹੋਇਆ, ਉਦੋਂ ਸੇਠ ਹਰੀ ਪ੍ਰਸਾਦ ਜੀ ਨੇ ਉਸਨੂੰ ਆਪਣੇ ਕਾਰੋਬਾਰ ‘ਚ ਭਾਈਵਾਲ ਵੀ ਬਣਾ ਲਿਆ ਇਸ ਤਰ੍ਹਾਂ ਇੱਕ ਮਿਹਨਤ-ਮਜ਼ਦੂਰੀ ਕਰਨ ਵਾਲਾ ਲੜਕਾ ਆਪਣੀ ਬੁੱਧੀ ਦੇ ਦਮ ‘ਤੇ ਸਫਲਤਾ ਦੀਆਂ ਉੱਚਾਈਆਂ ਨੂੰ ਛੂਹ ਗਿਆ

ਸਿੱਖਿਆ: ਬੁੱਧੀ ਇੱਕ ਅਜਿਹਾ ਹਥਿਆਰ ਹੈ, ਜਿਸਦੇ ਦਮ ‘ਤੇ ਤੁਸੀਂ ਆਪਣੀ ਕਿਸਮਤ ਵੀ ਪਲਟ ਸਕਦੇ ਹੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ